Tuesday, August 4, 2026

ਕੀਰਤੀ ਫਾਜ਼ਿਲਕਾ ਨੇ ਵੱਖ ਵੱਖ ਪਿੰਡਾਂ ਵਿਚ ਕੀਤੀਆਂ ਜਨਸਭਾਵਾਂ

PPN1701201718ਫਾਜ਼ਿਲਕਾ, 17 ਜਨਵਰੀ (ਵਿਨੀਤ ਅਰੋੜਾ) : ਆਪਣਾ ਪੰਜਾਬ ਪਾਰਟੀ  ਦੀ ਫਾਜ਼ਿਲਕਾ ਤੋਂ ਉਮੀਦਵਾਰ ਕੀਰਤੀ ਫਾਜ਼ਿਲਕਾ ਨੇ ਪਿੰਡ ਕੋਇਲਖੇੜਾ, ਬਕੈਨਵਾਲਾ, ਬਾਰੇਕਾਂ, ਸ਼ਤੀਰਵਾਲਾ, ਨਵਾਂ ਸਿਵਾਨਾ ਵਿਚ ਜਨਸਭਾਵਾਂ ਕੀਤੀਆਂ। ਇਸ ਮੌਕੇ ਪਿੰਡ ਨਵਾਂ ਸਿਵਾਨਾਂ ਵਿਚ ਸਮਰਥਕਾਂ ਨੇ ਕੀਰਤੀ ਨੂੰ ਲੱਡੂਆਂ ਅਤੇ ਸਿੱਕਿਆਂ ਨਾਲ ਤੋਲਕੇ ਉਨ੍ਹਾਂ ਨੂੰ ਚੋਣਾਂ ਵਿਚ ਪੂਰਾ ਸਮਰਥਨ ਦੇਣ ਦਾ ਭਰੋਸਾ ਦੁਆਇਆ। ਪਿੰਡਾਂ ਵਿਚ ਕੀਤੀਆਂ ਜਨਸਭਾਵਾਂ ਨੂੰ ਸੰਬੋਧਤ ਕਰਦੇ ਹੋਏ ਕੀਰਤੀ ਫਾਜ਼ਿਲਕਾ ਨੇ ਕਿਹਾ ਿਕ ਇਲਾਕੇ ਵਿਚ ਵਿਕਾਸ ਦੇ ਨਾਂ ਤੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ। ਖਾਸਕਰਕੇ ਸਰਹੱਦੀ ਪਿੰਡਾਂ ਵਿਚ ਅਕਾਲੀ ਭਾਜਪਾ ਸਰਕਾਰ ਅਤੇ ਸਥਾਨਕ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਨੇ ਪਿਛਲੇ 10 ਵਰ੍ਹਿਆਂ ਤੋਂ ਕੋਈ ਸੁਧ ਨਹੀਂ ਲਈ ਹੈ। ਉਹ ਨਾਂ ਤਾਂ ਇੱਥੋਂ ਦੇ ਨੋਜਵਾਨਾਂ ਨੂੰ ਰੋਜ਼ਗਾਰ ਦੁਆ ਸਕੇ ਅਤੇ ਨਾ ਹੀ ਪਿੰਡਾਂ ਵਿਚ ਚੰਗੀ ਸਿੱਖਿਆ ਅਤੇ ਸਿਹਤ ਸੁਵਿਧਾਵਾਂ। ਵਿਕਾਸ ਦੇ ਨਾਂ ਤੇ ਸਿਰਫ਼ ਇਮਾਰਤਾਂ ਹੀ ਖੜ੍ਹੀਆਂ ਕੀਤੀਆਂ ਗਈਆਂ ਹਨ। ਕੀਰਤੀ ਫਾਜ਼ਿਲਕਾ ਨੇ ਕਿਹਾ ਕਿ ਔਰਤਾਂ ਦਾ ਅਧਿਕਾਰਾਂ ਦਾ ਵੀ ਇਲਾਕੇ ਵਿਚ ਕਾਫ਼ੀ ਨੁਕਸਾਨ ਹੋਇਆ ਹੈ। ਮਹਿਲਾ ਵਰਗ ਨੂੰ ਮਾਨ ਸਨਮਾਨ ਅਤੇ ਸੁਵਿਧਾਵਾਂ ਮਿਲਣਾ ਤਾਂ ਦੂਰ ਸਗੋਂ ਔਰਤਾਂ ਨੂੰ ਰਾਖ਼ਵਾਂ ਕਰਨ ਦੇਣ ਦੇ ਦਾਅਵੇ ਕਰਨ ਵਾਲੀ ਕਾਂਗਰਸ ਅਤੇ ਅਕਾਲੀ ਭਾਜਪਾ ਪਾਰਟੀ ਨੇ ਇਸ ਇਲਾਕੇ ਵਿਚ ਕਦੇ ਮਹਿਲਾ ਵਰਗ ਨੂੰ ਨੁਮਾਇੰਦਗੀ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ। ਪਰ ਇਸ ਵਾਰ ਉਹ ਮਹਿਲਾ ਸ਼ਕਤੀ ਵੱਲੋਂ ਮੈਦਾਨ ਵਿਚ ਕੁੱਦੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਇਲਾਕੇ ਦੇ ਵੋਟਰ ਮਹਿਲਾ ਸ਼ਕਤੀ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਜੇਤੂ ਬਣਾਉਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਯੂਥ ਜ਼ਿਲ੍ਹਾ ਪ੍ਰਧਾਨ ਲਵਲੀ ਛਾਬੜਾ, ਸ਼ਹਿਰੀ ਪ੍ਰਧਾਨ ਰਜੇਸ਼ ਫੁਟੇਲਾ, ਹਰਬੰਸ ਸਿੰਘ, ਰਕੇਸ਼ ਕਸਵਾਂ, ਰਮੇਸ਼ ਕਸਵਾਂ, ਦੇਵੀ ਸਿੰਘ, ਨਰਿੰਦਰ ਸਹਾਰਨ, ਹਰਜਿੰਦਰ ਸਿੰਘ, ਸੰਦੀਪ ਸਿੰਘ, ਅਮਨ ਫਾਜ਼ਿਲਕਾ, ਰਕੇਸ਼ ਮੱਕੜ, ਹਰਭਜਨ ਸਿੰਘ, ਪ੍ਰਮੋਦ ਸਿਹਾਗ, ਰਾਮ ਸਿੰਘ ਖੋਖਰ, ਰੇਸ਼ਮ ਸਿੰਘ, ਦਰਸ਼ਨ ਸਿੰਘ ਹਾਜ਼ਰ ਸਨ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply