ਫਾਜ਼ਿਲਕਾ, 17 ਜਨਵਰੀ (ਵਿਨੀਤ ਅਰੋੜਾ) : ਸਥਾਲਕ ਸਿਵਲ ਹਸਪਤਾਲ ਵਿਚ ਕਿਸੇ ਕੰਮ ਲਈ ਆਏ ਇੱਕ ਵਿਅਕਤੀ ਦਾ ਮੋਟਰ ਸਾਇਕਲ ਚੋਰੀ ਹੋ ਜਾਣ ਦਾ ਸਮਾਚਾਰ ਹੈ। ਪੁਲਸ ਨੂੰ ਦਿੱਤੇ ਪੱਤਰ ਵਿਚ ਜੋਗਿੰਦਰ ਸਿੰਘ ਵਾਸੀ ਢਾਣੀ ਖਰਾਸ ਵਾਲੀ (ਫਾਜ਼ਿਲਕਾ) ਨੇ ਦੱਸਿਆ ਕਿ ਉਹ 12 ਜਨਵਰੀ 2017 ਨੂੰ ਆਪਣੇ ਮੋਟਰ ਸਾਇਕਲ ਸੀਡੀ ਡੀਲੈਕਸ, ਰੰਗ ਕਾਲਾ, ਨੰਬਰ ਪੀਬੀ 22ਡੀ-2917, ਮਾਡਲ 2010 ਤੇ ਸ਼ਾਮ ਲਗਭਗ 7.00 ਵਜੇ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਕਿਸੇ ਕੰਮ ਲਈ ਆਇਆ ਸੀ ਅਤੇ ਉਸਨੇ ਆਪਣਾ ਮੋਟਰ ਸਾਇਕਲ ਹਸਪਤਾਲ ਦੇ ਅੰਦਰ ਹੀ ਖੜ੍ਹਾ ਕੀਤਾ ਸੀ। ਜੋਗਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣਾ ਕੰਮ ਖ਼ਤਮ ਕਰਕੇ ਵਾਪਸ ਆਇਆ ਤਾਂ ਉਕਤ ਥਾਂ ਤੇ ਉਸਦਾ ਮੋਟਰ ਸਾਇਕਲ ਨਹੀਂ ਸੀ। ਮੋਟਰ ਸਾਇਕਲ ਸਬੰਧੀ ਉਸਨੇ ਆਲੇ ਦੁਆਲੇ ਦੇ ਲੋਕਾਂ ਤੋਂ ਕਾਫ਼ੀ ਪੁੱਛਗਿੱਛ ਕੀਤੀ ਪਰ ਚੋਰੀ ਹੋਏ ਮੋਟਰ ਸਾਇਕਲ ਸਬੰਧੀ ਕੁਝ ਪਤਾ ਨਹੀਂ ਲੱਗਿਆ। ਜੋਗਿੰਦਰ ਸਿੰਘ ਨੇ ਥਾਣਾ ਸਿਟੀ ਪੁਲਸ ਫਾਜ਼ਿਲਕਾ ਦੇ ਕੋਲ ਮੋਟਰ ਸਾਇਕਲ ਚੋਰੀ ਹੋਣ ਸਬੰਧੀ ਰਿਪੋਰਟ ਦਰਜ਼ ਕਰਵਾ ਦਿੱਤੀ ਹੈ ਅਤੇ ਉਸਨੇ ਪੁਲਸ ਤੋਂ ਜਲਦੀ ਟ੍ਰੇੇਸ ਕਰਕੇ ਉਸਦਾ ਮੋਟਰ ਸਾਇਕਲ ਦੁਆਉਣ ਦੀ ਮੰਗ ਕੀਤੀ ਹੈ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media