Tuesday, August 4, 2026

ਰਾਜਦੀਪ ਕੌਰ ਨੇ ਆਜ਼ਾਦ ਉਮੀਦਵਾਰ ਵਜੋਂ ਭਰੇ ਆਪਣੇ ਨਾਮਜ਼ਦਗੀ ਪੱਤਰ

PPN1701201719ਫਾਜ਼ਿਲਕਾ, 17 ਜਨਵਰੀ (ਵਿਨੀਤ ਅਰੋੜਾ) – ਚੋਣ ਹਲਕੇ ਫਾਜ਼ਿਲਕਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਰਾਜਦੀਪ ਕੌਰ ਨੇ ਅੱਜ ਆਪਣੇ ਨਾਮਜ਼ਦਗੀ ਕਾਗਜ਼ ਸਥਾਨਕ ਐਸਡੀਐਮ ਵਿਨੋਦ ਕੁਮਾਰ ਬਾਂਸਲ ਸਾਹਮਣੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ।ਕਵਰਿੰਗ ਉਮੀਦਵਾਰ ਵਜੋਂ ਰਾਜਦੀਪ ਕੌਰ ਦੀ ਮਾਤਾ ਹਰਮਿੰਦਰ ਕੌਰ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ।ਨਾਮਜ਼ਦਗੀ ਦਾਖ਼ਲ ਕਰਨ ਤੋਂ ਰਾਜਦੀਪ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਮੇਰਾ ਭਰਾ ਜਸਵਿੰਦਰ ਸਿੰਘ ਰੋਕੀ ਲੋਕਾਂ ਦੇ ਦੁੱਖ ਸੁੱਖ ’ਚ ਸ਼ਾਮਲ ਹੁੰਦਾ ਸੀ ਮੈਂ ਵੀ ਉਸੇ ਦੀਆਂ ਪੈੜਾਂ ਤੇ ਚਲਦੇ ਹੋਏ ਉਸ ਵੱਲੋਂ ਪਾਏ ਪੂਰਨਿਆਂ ’ਤੇ ਚੱਲਾਂਗੀ ਉਨ੍ਹਾਂ ਕਿਹਾ ਕਿ ਰੋਕੀ ਵੱਲੋਂ ਗਰੀਬਾਂ ਦੀ ਭਲਾਈ ਲਈ ਸ਼ੁਰੂ ਕੀਤੇ ਗਏ ਮਿਸ਼ਨ ਨੂੰ ਚਾਲੂ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਚੋਣ ਜਿੱਤ ਕੇ ਹਲਕੇ ਅੰਦਰ ਗੁੰਡਾ ਰਾਜ, ਰੇਤ, ਮਾਫੀਆ ਅਤੇ ਰਿਸ਼ਵਤਖੋਰਾਂ ਨੂੰ ਨੱਥ ਪਾਈ ਜਾਵੇਗੀ। ਇਸ ਮੌਕੇ ਯੂ.ਪੀ ਦੇ ਐਮ.ਪੀ ਧਨੰਜਯ ਸਿੰਘ ਅਤੇ ਸੰਜੇ ਚੋਟਾਲਾ ਅਤੇ ਕੰਮਲਬੀਰ ਗੁੜਗਾਵਾਂ, ਰੋਮਨ ਭੁੱਲਰ, ਅਨੁਰਾਗ ਕੰਬੋਜ, ਸਮੋਭਿਤ ਸੇਵਗਤ ਗੁੜਗਾਵਾਂ, ਹੁਬੇਸ਼ ਯਾਦਵ ਦਿੱਲੀ, ਪਵਨ ਝਾਂਗੂ, ਧੀਰਜ ਨੇਗੀ ਉਤਰਾਖੰਡ, ਪਵਨ ਬੇਨੀਵਾਲ ਸਰਸਾ, ਪ੍ਰਮੋਦ ਗੁਲੀਆ ਗੁੜਗਾਵਾਂ, ਗੁਰਦੀਪ ਸ਼ਾਹਸਿਨੀ ਹਨੂੰਮਾਨਗੜ੍ਹ, ਪ੍ਰਵੀਨ ਤਸੀਰ, ਅਰਸ਼ਦੀਪ ਮਲੋਟ, ਸਵਾਮੀ ਰਾਜੇਸ਼ਾਨੰਦ, ਸੰਦੀਪ ਸਿੱਧੂ, ਅਮਨ ਸਿੱਧੂ, ਮੁਹੱਬਤ ਬਰਾੜ, ਅਤੇ ਹੋਰ ਸੈਂਕੜੇ ਸਮਰਥਕ ਹਾਜ਼ਰ ਸਨ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply