ਫਾਜ਼ਿਲਕਾ, 17 ਜਨਵਰੀ (ਵਿਨੀਤ ਅਰੋੜਾ) – ਸ਼ਹਿਰ ਦੀ ਸਮਾਜਿਕ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਅੱਖਾਂ ਦਾਨ ਅਭਿਆਨ ਲਈ ‘ ਪ੍ਰਯਾਸ ਹਮਾਰਾ ਸਹਿਯੋਗ ਆਪਕਾ’ ਦਾ ਕਥਨ ਸੱਚ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਅੱਖਾਂ ਦਾਨ ਅਭਿਆਨ ਵਿਚ ਇਲਾਕੇ ਦੇ ਲੋਕ ਪੂਰਾ ਸਹਿਯੋਗ ਦੇ ਰਹੇ ਹਨ।ਇਸ ਦੇ ਨਤੀਜੇ ਵਜੋਂ ਅੱਖਾਂ ਦਾਨੀਆਂ ਦੀ ਗਿਣਤੀ ਵਿਚ ਲਗਾਤਾਰ ਸਸਾਇਟੀ ਦੀਆਂ ਕੋਸ਼ਿਸ਼ਾਂ ਨਾਲ ਵਾਧਾ ਹੋ ਰਿਹਾ ਹੈ। ਅੱਜ ਸੁਸਾਇਟੀ ਦੀ ਸੂਚੀ ਵਿਚ ਫਾਜ਼ਿਲਕਾ ਦੀ ਜਨਕ ਰਾਦੀ ਦਾ ਨਾਂ 313ਵੇਂ ਸਥਾਨ ਤੇ ਦਰਜ਼ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਪ੍ਰੋਜੈਕਟ ਇੰਚਾਰਜ਼ ਰਵੀ ਜੁਨੇਜਾ ਨੇ ਦੱਸਿਆ ਕਿ ਜਨਕ ਰਾਣੀ (50) ਧਰਮ ਪਤਨੀ ਕੇਵਲ ਕ੍ਰਿਸ਼ਨ ਕੁੱਕੜ ਵਾਸੀ ਸਿਵਲ ਲਾਇਨ ਫੇਸ-2 ਫਾਜ਼ਿਲਕਾ ਦਾ ਮੰਗਲਵਾਰ ਸਵੇਰੇ ਦੇਹਾਂਤ ਹੋ ਗਿਆ।ਸਵ. ਜਨਕ ਰਾਣੀ ਦੇ ਪਤੀ ਕੇਵਲ ਕ੍ਰਿਸ਼ਨ ਕੁੱਕੜ ਅਤੇ ਭਤੀਜੇ ਅਰਵਿੰਦ ਕੁੱਕੜ ਨੇ ਜਨਮ ਰਾਣੀ ਦੀਆਂ ਅੱਖਾਂ ਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਅਤੇ ਸੁਸਾਇਟੀ ਦੇ ਮੈਂਬਰਾਂ ਸ਼ਸ਼ੀ ਕਾਂਤ, ਬਾਬੂ ਲਾਲ ਅਰੋੜਾ, ਓਮ ਪ੍ਰਕਾਸ਼ ਫੁੱਟੇਲਾ, ਰਕੇਸ਼ ਗਿਲਹੋਤਰਾ, ਰਵੀ ਜੁਨੇਜਾ, ਸੰਦੀਪ ਅਨੇਜਾ ਨਾਲ ਸੰਪਰਕ ਕਰਕੇ ਮ੍ਰਿਤਕ ਦੀ ਇੱਛਾ ਮੁਤਾਬਕ ਅੱਖਾਂਦਾਨ ਕਰਨ ਦਾ ਪ੍ਰਸਤਾਵ ਰੱਖਿਆ।
ਸੁਸਾਇਟੀ ਦੇ ਸੱਦੇ ਤੇ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਬੈਂਕ ਦੀ ਟੀਮ ਨੇ ਅਜੈ ਸ਼ਰਮਾ ਮੋਨੂੰ ਦੀ ਅਗਵਾਈ ਵਿਚ ਉਨ੍ਹਾਂ ਦੀਆਂ ਅੱਖਾਂ ਦਾਨ ਲਈ ਲੈ ਲਈਆਂ। ਬਾਅਦ ਵਿਚ ਸੁਸਾਇਟੀ ਦੇ ਮੈਂਬਰਾਂ ਨੇ ਮ੍ਰਿਤਕ ਦੀ ਦੇਹ `ਤੇ ਚਾਦਰ ਪਾਕੇ ਸ਼ਰਧਾਂਜਲੀ ਭੇਂਟ ਕੀਤੀ।ਸ਼ਸ਼ੀ ਕਾਂਤ ਅਤੇ ਰਵੀ ਜੁਨੇਜਾ ਨੇ ਦੱਸਿਆ ਕਿ ਅੱਜ ਤੱਕ ਸੁਸਾਇਟੀ ਵੱਲੋਂ 313 ਵਿਅਕਤੀਆਂ ਦੀਆਂ ਅੱਖਾਂਦਾਨ ਕਰਵਾਕੇ 626 ਨੇਤਰਹੀਨਾਂ ਦੇ ਜੀਵਨ ਵਿਚ ਚਾਨਣ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਦਾਨ ਨੂੰ ਆਪਣੇ ਪਰਿਵਾਰ ਦੀ ਪਰੰਪਰਾ ਬਣਾਉਣ ਤਾਕਿ ਕਿਸੇ ਦੀ ਅੰਤਿਮ ਦ੍ਰਿਸ਼ਟੀ ਬਣ ਸਕੇ ਕਿਸੇ ਦੀ ਪ੍ਰਥਮ ਦ੍ਰਿਸ਼ਟੀ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media