ਭਿੱਖੀਵਿੰਡ, 19 ਜਨਵਰੀ (ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ) – ਕਾਗਰਸ ਪਾਰਟੀ ਵਿਚ ਜਿਹੜਾ ਵੀ ਵਰਕਰ ਤਨਦੇਹੀ ਨਾਲ ਕੰਮ ਕਰਦਾ ਹੈ ਪਾਰਟੀ ਉਨਾਂ ਨੂੰ ਅਹੁੱਦੇਦਾਰੀਆਂ ਤੇ ਮਾਨ ਸਤਿਕਾਰ ਦਿੰਦੀ ਹੈ।

ਇਹਨਾਂ ਸਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੇ ਮਨਬੀਰ ਸਿੰਘ ਨੂੰ ਪੰਜਾਬ ਸਟੇਟ ਸੈਕਟਰੀ ਦਾ ਨਿਯੁੱਕਤੀ ਪੱਤਰ ਦਿੰਦੇ ਕਿਹਾ ਕੇ ਪਾਰਟੀ ਵਿਚ ਹਰ ਵਰਕਰ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ।ਉਨਾਂ ਨੋਜਵਾਨਾ ਨੂੰ ਅਪੀਲ ਕੀਤੀ ਕਿ ਤਕੜੇ ਹੋ ਕੇ ਇਹਨਾਂ ਅਕਾਲੀਆ ਨੁੰ ਪੰਜਾਬ ਵਿਚੋ ਭਜਾ ਕੇ ਕਾਗਰਸ ਸਰਕਾਰ ਲਿਆਈਏ ਤਾਂ ਜੋ ਨੋਜਵਾਨੀ ਬਚਾਈਏ।ਮਨਬੀਰ ਸਿੰਘ ਨੇ ਕਿਹਾ ਕੇ ਜਿਹੜੀ ਵੀ ਮੈਨੂੰ ਡਿਊਟੀ ਲਾਈ ਗਈ ਹੈ, ਉਹ ਮੈ ਤਨਦੇਹੀ ਨਾਲ ਕਾਗਰਸ ਦੀ ਸੇਵਾ ਕਰਾਂਗਾ ਅਤੇ ਕਾਂਗਰਸ ਦੀਆਂ ਨੀਤੀਆਂ ਨੂੰ ਘਰ ਘਰ ਵਿਚ ਪਹੁੰਚਾਵਾਗਾ।ਇਸ ਮੋਕੇ ਇੰਦਰਬੀਰ ਸਿੰਘ ਪਹੂਵਿੰਡ, ਕਰਨਬੀਰ ਸਿੰਘ ਕੰਬੋਕੇ, ਕਰਨਬੀਰ ਰਾਜੋਕੇ, ਲਵਪ੍ਰੀਤ ਮੱਖੀ ਕਲਾ, ਸੁਖਪਾਲ ਸਿੰਘ ਪਠਾਣੀਆ, ਬੋਬੀ ਮਾੜੀ ਮੇਘਾ ਤੇ ਹੀਰਾ ਪਠਾਣਕੀਆਂ ਹਾਜਿਰ ਸਨ।
Punjab Post Daily Online Newspaper & Print Media