Tuesday, July 7, 2026

ਲੋਕ ਸਭਾਉਮੀਦਵਾਰ ਛੀਨਾ ਨੇ ਹਲਕਾ ਰਾਜਾਸਾਂਸੀ, ਅਟਾਰੀ ਤੇ ਪੂਰਬੀ `ਚ ਕੀਤਾ ਚੋਣ ਪ੍ਰਚਾਰ

ਅੰਮ੍ਰਿਤਸਰ, 19, ਜਨਵਰੀ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) – ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਦੇ ਉਮੀਦਵਾਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਆਪਣੀਆਂ ਚੋਣਾਂ ਸਭਾਵਾਂ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਕੋਲੋਂ ਜਿਆਦਾ ਤੋਂ ਜਿਆਦਾ ਵਿਕਾਸ ਗ੍ਰਾਂਟਾਂ ਲਿਆਉਣ ਦਾ ਵਾਅਦਾ ਕੀਤਾ ਹੈ। ਉਨਾਂ ਵੋਟਰਾਂ ਨੂੰ ਆਪਣੇ ਸੰਬੋਧਨ `ਚ ਕਿਹਾ ਕਿ ਜੇਕਰ ਉਹ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਹਨ ਤਾਂ ਉਨਾਂ ਦੀ ਆਪਣੀ ਪਾਰਟੀ ਦੀ ਸਰਕਾਰ ਕੋਲੋਂ ਕੇਂਦਰੀ ਗ੍ਰਾਂਟਾਂ ਅੰਮ੍ਰਿਤਸਰ ਲਿਆਉਣ `ਚ ਕੋਈ ਸਮੱਸਿਆ ਨਹੀਂ ਆਵੇਗੀ।

PPN1901201703
ਹਲਕਾ ਰਾਜਾਸਾਂਸੀ, ਅਟਾਰੀ ਅਤੇ ਅੰਮ੍ਰਿਤਸਰ ਪੂਰਬੀ `ਚ ਵੱਖਵੱਖ ਚੋਣ ਰੈਲੀਆਂ ਦੌਰਾਨ ਸ: ਛੀਨਾ ਨੇ ਕਿਹਾ ਕਿ ਉਹ ਵਿਕਾਸ ਦੇ ਮੁੱਦੇ `ਤੇ ਚੋਣ ਲੜ ਰਹੇ ਹਨ। ਉਨਾਂ ਨੇ ਕਿਹਾ ਕਿ ਸੂਬੇ ਦੀ ਅਕਾਲੀਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ `ਚ ਪੰਜਾਬ `ਚ ਵਿਕਾਸ ਦੀਆਂ ਅਣਗਿਣਤ ਸਕੀਮਾਂ ਨੂੰ ਲਾਗੂ ਕੀਤਾ, ਜਿਸ ਨਾਲ ਪੂਰੇ ਸੂਬੇ ਦੀਆਂ ਸੜਕਾਂ `ਚ ਜਾਲ ਵਿਧਾਇਆ ਗਿਆ ਅਤੇ ਪੁੱਲਾਂ ਦਾ ਨਿਰਮਾਣ ਕੀਤਾ ਗਿਆ।PPN1901201704

ਉਨਾਂ ਕਿਹਾ ਕਿ ਉਹ ਆਮ ਲੋਕਾਂ ਦੀ ਅਵਾਜ਼ ਬਣਕੇ ਲੋਕ ਸਭਾ `ਚ ਗੂੰਜਣਗੇ।ਉਨਾਂ ਨੇ ਕਿਹਾ ਕਿ ਉਹ ਵੋਟਰਾਂ ਦੇ ਨਾਲ ਇਹ ਵਾਅਦਾ ਕਰਦੇ ਹਨ ਕਿ ਉਨਾਂ ਦੀ ਮੌਜ਼ੂਦਗੀ ਸਭ ਤੋਂ ਵਧੇਰੇ ਹੋਵੇਗੀ ਅਤੇ ਪਹਿਲੇ ਰਹਿ ਚੁੱਕੇ ਸਾਬਕਾ ਐੱਮ. ਪੀ. ਵਾਂਗੂੰ ਮੁੰਬਈ ਜਾਂ ਪਟਿਆਲਾ ਵਰਗੇ ਸ਼ਹਿਰਾਂ `ਚ ਨਹੀਂ ਰਹਿਣਗੇ।ਇਸ ਮੌਕੇ ਉਨਾਂ ਨਾਲ ਵੀਰ ਸਿੰਘ ਲੋਪੋਕੇ, ਰਾਜੇਸ਼ ਹਨੀ, ਗੁਲਜ਼ਾਰ ਸਿੰਘ ਰਣੀਕ, ਡਾ. ਸ਼ੁਸ਼ੀਲ ਦੇਵਗਨ, ਕਮਲ ਸ਼ਰਮਾ, ਸੁਭਾਸ਼ ਸ਼ਰਮਾ, ਨਰੇਸ਼ ਸ਼ਰਮਾ ਤੇ ਓ. ਐਸ. ਡੀ ਅਜੈਪਾਲ ਢਿੱਲੋਂ ਵੀ ਮੌਜ਼ੂਦ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply