Friday, July 3, 2026

ਚੋਣ ਅਬਜ਼ਰਵਰ ਵੱਲੋਂ ਪੋਲਿੰਗ ਬੂਥਾਂ ਅਤੇ ਸਟਰਾਂਗ ਰੂਮ ਦਾ ਦੌਰਾ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮ੍ਰਿਤਸਰ ਪੱਛਮੀ ਅਤੇ ਹਲਕਾ ਅਟਾਰੀ ਦੇ ਚੋਣ ਅਬਜ਼ਰਵਰ ਅਲੋਕ ਅਵਸਥੀ ਨੇ ਅੱਜ ਅੰਮ੍ਰਿਤਸਰ ਪੱਛਮੀ ਹਲਕੇ ਦੇ ਕਈ ਪੋਲਿੰਗ ਬੂਥਾਂ ਅਤੇ ਸਟਰਾਂਗ ਰੂਮ ਦਾ ਦੌਰਾ ਕੀਤਾ। ਉਨ੍ਹਾਂ ਇਸ ਮੌਕੇ ਵੋਟਰਾਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਨੂੰ ਵੇਖਿਆ ਅਤੇ ਕੁੱਝ ਜ਼ਰੂਰੀ ਹਦਾਇਤਾਂ ਵੋਟਰਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਦਿੱਤੀਆਂ।

election-commission-of-india-logo

ਅਵੱਸਥੀ ਜੋ ਕਿ ਛੱਤਿਸਗੜ੍ਹ ਕੇਡਰ ਦੇ ਸੀਨੀਅਰ ਆਈ.ਏ.ਐਸ ਅਧਿਕਾਰੀ ਹਨ ਨੇ ਅੱਜ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ, ਗੌਰਮਿੰਟ ਐਲੀਮੈਂਟਰੀ ਸਕੂਲ ਕ੍ਰਿਸ਼ਨਾ ਮੰਦਿਰ, ਖਾਲਸਾ ਕਾਲਜ ਫਾਰ ਵੂਮਨ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਸਿਵਲ ਡਿਸਪੈਂਸਰੀ, ਛੇਹਰਟਾ ਗਰਲਜ਼ ਹਾਈ ਸਕੂਲ, ਡੀ:ਆਰ: ਮਾਡਰਨ ਸਕੂਲ, ਕੈਨਟੋਨਮੈਂਨ ਬੋਰਡ ਪ੍ਰਾਇਮਰੀ ਸਕੂਲ, ਜਗਤ ਜਯੋਤੀ ਪਬਲਿਕ ਸਕੂਲ, ਪੀ.ਬੀ.ਐਨ ਸਕੂਲ, ਡੀ.ਏ.ਵੀ ਪਬਲਿਕ ਸਕੂਲ ਆਦਿ ਦਾ ਦੌਰਾ ਕੀਤਾ।ਇਸ ਤੋਂ ਇਲਾਵਾ ਉਨ੍ਹਾਂ ਖਾਲਸਾ ਕਾਲਜ ਵਿੱਚ ਸਥਿੱਤ ਉਹ ਸਟਰਾਂਗ ਰੂਮ ਦੇਖਿਆ ਜਿੱਥੇ ਵੋਟਾਂ ਤੋਂ ਬਾਅਦ ਵੋਟਿੰਗ ਮਸ਼ੀਨਾਂ ਨੂੰ ਰੱਖਿਆ ਜਾਣਾ ਹੈ।ਇਸ ਤੋਂ ਇਲਾਵਾ ਉਨ੍ਹਾਂ ਖਾਲਸਾ ਕਾਲਜ ਦਾ ਮੇਨ ਹਾਲ ਜਿੱਥੇ ਕਿ ਵੋਟਾਂ ਦੀ ਗਿਣਤੀ ਕਰਵਾਈ ਜਾਣੀ ਹੈ ਦਾ ਪ੍ਰਬੰਧ ਵੀ ਦੇਖਿਆ।ਇਸ ਮੌਕੇ ਉਨ੍ਹਾਂ ਨਾਲ ਰਿਟਰਨਿੰਗ ਅਫ਼ਸਰ ਮੈਡਮ ਪ੍ਰੀਤੀ ਯਾਦਵ ਅਤੇ ਸਿੰਚਾਈ ਵਿਭਾਗ ਦੇ ਐਸ.ਈ ਵਰਿੰਦਰ ਵੀ ਹਾਜ਼ਿਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply