Thursday, March 26, 2026

ਬਾਹਰ ਲੱਗੇ ਪੋਲਿੰਗ ਬੂਥਾਂ ਦਾ ਖ਼ਰਚਾ ਉਮੀਦਵਾਰ ਦੇ ਚੋਣ ਖ਼ਰਚੇ ਵਿੱਚ ਸ਼ਾਮਿਲ ਹੋਵੇਗਾ – ਰਾਜਪੂਤ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਚੋਣ ਅਬਜ਼ਰਵਰ ਐਨ.ਬੀ.ਐਸ. ਰਾਜਪੂਤ ਨੇ ਅੰਮ੍ਰਿਤਸਰ ਲੋਕਸਭਾ ਦੀ ਜਿਮਨੀ ਚੋਣ ਲੜ੍ਹ ਰਹੇ ਉਮੀਦਵਾਰਾਂ ਨੂੰ ਸਪਸ਼ਟ ਕੀਤਾ ਹੈ ਕਿ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਅਤੇ ਇਸਨੂੰ ਹਰ ਹਾਲਾਤ ਵਿੱਚ ਲਾਗੂ ਕੀਤਾ ਜਾਵੇਗਾ। ਅੱਜ ਬੱਚਤ ਭਵਨ ਵਿੱਖੇ ਲੋਕਸਭਾ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਪ੍ਰਤੀਨੀਧਿਆਂ ਨਾਲ ਗੱਲਬਾਤ ਕਰਦਿਆਂ ਰਾਜਪੂਤ ਨੇ ਭਰੋਸਾ ਦਿੱਤਾ ਕਿ ਸਾਰੇ ਉਮੀਦਵਾਰਾਂ ਨਾਲ ਚੌਣ ਮਸ਼ੀਨਰੀ ਬਰਾਬਰਤਾ ਰੱਖੇਗੀ।

PPN2001201715

ਉਨ੍ਹਾਂ ਦੱਸਿਆ ਕਿ ਇਸ ਵਾਰ ਬੂਥਾਂ ਦੇ ਬਾਹਰ ਉਮੀਦਵਾਰਾਂ ਵੱਲੋਂ ਚੋਣ ਪਰਚੀਆਂ ਦੇਣ ਲਈ ਲਗਾਏ ਜਾਂਦੇ ਪੋਲਿੰਗ ਸਟੇਸ਼ਨਾ ਦਾ ਖਰਚਾ ਵੀ ਉਨ੍ਹਾਂ ਦੇ ਚੋਣ ਖਰਚੇ ਵਿੱਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਉਮੀਦਵਾਰਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਖਾਸ ਬੂਥਾਂ ਉੱਤੇ ਹਿੰਸਾ ਜਾਂ ਹੋਰ ਚੋਣ ਵਧੀਕੀਆਂ ਦਾ ਸ਼ਕ ਹੈ ਤਾਂ ਉਹ ਇਸ ਦੀ ਸੂਚੀ ਮੈਨੂੰ ਦੇਣ ਤਾਂ ਜੋ ਉਸ ਤਿਆਰੀ ਨਾਲ ਵੋਟਾਂ ਕਰਵਾਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾ ਦਾ ਭੜਕਾਊ ਭਾਸ਼ਨ, ਦੂਸਰੇ ਦੀਆਂ ਮੀਟਿੰਗਾਂ ਵਿੱਚ ਵਿੱਘਨ ਪਾਉਣਾ, ਬੂਥਾਂ ਨੇੜੇ ਰੌਲਾ ਪਾਉਣਾ ਜਾਂ ਚੋਣ ਪ੍ਰਚਾਰ ਕਰਨਾ, ਵੋਟਰਾਂ ਨੂੰ ਪੈਸੇ, ਨਸ਼ਾ ਆਦਿ ਦੇਣਾ ਚੋਣ ਅਪਰਾਧ ਹੈ ਅਤੇ ਅਜਿਹੀ ਕੋਈ ਵੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 24 ਜਨਵਰੀ ਨੂੰ ਵੋਟਿੰਗ ਮਸ਼ੀਨਾ ਦੀ ਤਿਆਰੀ ਹੋਣੀ ਹੈ ਅਤੇ ਸਾਰੇ ਉਮੀਦਵਾਰ ਇਸ ਤਿਆਰੀ ਨੂੰ ਵੇਖ ਸਕਦੇ ਹਨ।ਰਾਜਪੂਤ ਨੇ ਸਪਸ਼ਟ ਕੀਤਾ ਕਿ ਕੱਲ 3 ਵਜੇ ਤੋਂ ਬਾਅਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।ਰਾਜਪੂਤ ਨੇ ਆਪਣਾ ਫੋਨ ਨੰ: 7529835117, 18001802145, 01832550100 ਦਿੰਦੇ ਕਿਹਾ ਕਿ ਕਿਸੇ ਵੀ ਉਮੀਦਵਾਰ ਜਾਂ ਵੋਟਰ ਨੂੰ ਚੋਣਾਂ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਉਨ੍ਹਾਂ ਨਾਲ ਰਾਬਤਾ ਕਾਇਮ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਲੋਕਸਭਾ ਲਈ ਖ਼ਰਚਾ ਹੱਦ 70 ਲੱਖ ਰੁਪਏ ਹੈ ਅਤੇ ਇਸਦਾ ਬਕਾਇਆ ਰਿਕਾਰਡ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਹਦਾਇਤਾਂ ਅਨੁਸਾਰ ਰੱਖਿਆ ਜਾਵੇ। ਰਾਜਪੁਤ ਨੇ ਉਕਤ ਖ਼ਰਚਾ ਰਜਿਸ਼ਟਰਾਂ ਦੀ ਜਾਂਚ ਚੋਣ ਖਰਚਾ ਅਬਜਰਵਰਾਂ ਕੋਲੋਂ ਕਰਵਾਉਣ ਲਈ ਵੀ ਕਿਹਾ।ਉਨ੍ਹਾਂ ਇਸ ਮੌਕੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਨਾਲ ਜਾਣੂ ਕਰਵਾਇਆ।
ਇਸ ਮੌਕੇ ਹਾਜ਼ਰ ਜਿਲ੍ਹਾ ਚੋਣ ਅਧਿਕਾਰੀ ਬਸੰਤ ਗਰਗ ਨੇ ਚੋਣ ਅਬਜ਼ਰਵਰ ਨੂੰ ਭਰੋਸਾ ਦਿੱਤਾ ਕਿ ਜਿਲ੍ਹਾ ਪ੍ਰਸ਼ਾਸ਼ਨ ਬਿਨਾਂ ਕਿਸੇ ਲਾਲਚ ਅਤੇ ਡਰ ਦੇ ਨਿਰਪੱਖ ਤੇ ਆਜ਼ਾਦ ਚੋਣਾਂ ਕਰਵਾਉਣੀਆਂ ਯਕੀਨੀ ਬਣਾਏਗਾ। ਤਾਂ ਜੋ ਲੋਕਤੰਤਰ ਵਿੱਚ ਲੋਕਾਂ ਦਾ ਵਿਸਵਾਸ਼ ਹੋਰ ਪੱਕਾ ਹੋ ਸਕੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤਾ ਜਾ ਰਹੀ ਹੈ ਅਤੇ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਵਾਰ ਮਜੀਠਾ ਅਤੇ ਅੰਮ੍ਰਿਤਸਰ ਉੱਤਰੀ ਵਿੱਚ ਵੀ:ਵੀ: ਪੈਟ ਵੋਟਿੰਗ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਹਰੇਕ ਵੋਟਰ ਨੂੰ ਆਪਣੇ ਵੱਲੋਂ ਪਾਈ ਹੋਈ ਵੋਟ ਦਾ ਪੱਤਾ ਲੱਗ ਜਾਵੇਗਾ ਕੀ ਉਸਨੇ ਜਿਹੜਾ ਬਟਨ ਦਬਾਇਆ ਸੀ ਉਸੇ ਉਮੀਦਵਾਰ ਨੂੰ ਹੀ ਵੋਟ ਪਈ ਹੈ। ਉਨ੍ਹਾਂ ਦੱਸਿਆ ਕਿ ਥਾਂ-ਥਾਂ, ਨਾਕੇ ਅਤੇ ਫਲਾਇੰਗ ਸਕੂਆਇਡ ਵੱਲੋਂ ਜਾਂਚ ਕਰਕੇ ਵੋਟਾਂ ਵਿੱਚ ਵਰਤੀ ਜਾਣ ਵਾਲੀ ਰਾਸ਼ੀ ਅਤੇ ਨਸ਼ੇ ਆਦਿ ਦੀ ਵਰਤੋਂ ਨੂੰ ਰੋਕਿਆ ਜਾ ਰਿਹਾ ਹੈ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply