ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋੋਂ ਮਾਨਯੋਗ ਉਪਕੁਲਪਤੀ ਪੋ੍ਰਫੈਸਰ ਅਜਾਇਬ ਸਿੰਘ ਬਰਾੜ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਗੋਪਾਲ ਸਿੰਘ ਪੁਰੀ ਯਾਦਗਾਰੀ ਭਾਸ਼ਣ ਕਰਵਾਇਆ ਗਿਆ।

ਇਹ ਭਾਸ਼ਣ ਪੰਜਾਬੀ ਦੇ ਸ਼ਿਰੋਮਣੀ ਸਾਹਿਤਕਾਰ ਬਲਵੰਤ ਗਾਰਗੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ “ਬਲਵੰਤ ਗਾਰਗੀ: ਜੀਵਨ ਤੇ ਰਚਨਾ ਦਾ ਗਲਪੀ ਬਿੰਬ” ਵਿਸ਼ੇ ’ਤੇ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਵਕਤਾ ਉੱਘੇ ਫਿਲਮ ਲੇਖਕ ਅਤੇ ਨਿਰਦੇਸ਼ਕ ਸ਼੍ਰੀ ਅਮਰੀਕ ਗਿੱਲ ਸਨ। ਸਮਾਗਮ ਦੇ ਆਰੰਭ ਵਿੱਚ ਵਿਭਾਗ ਦੇ ਮੁਖੀ ਡਾ. ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਅਮਰੀਕ ਗਿੱਲ ਨੇ ਆਪਣੇ ਨਾਟਕੀ ਅੰਦਾਜ਼ ਵਿਚ ਬਲਵੰਤ ਗਾਰਗੀ ਦੀ ਸਮੁੱਚੀ ਸ਼ਖ਼ਸੀਅਤ ਅਤੇ ਰਚਨਾਤਮਕ ਸਫ਼ਰ ਦਾ ਖੁੂਬਸੂਰਤ ਗਲਪੀ ਬਿੰਬ ਸਾਕਾਰ ਕੀਤਾ। ਉਹਨਾਂ ਨੇ ਦਰਸਾਇਆ ਕਿ ਬਲਵੰਤ ਗਾਰਗੀ ਦੀ ਪੰਜਾਬੀ ਜ਼ੁਬਾਨ ਨਾਲ ਅਥਾਹ ਮੁੱਹਬਤ ਸੀ, ਜਿਸ ਕਾਰਨ ਉਸਨੇ ਅੰਤਰ-ਰਾਸ਼ਟਰੀ ਪੱਧਰ ਦੇ ਅੰਗਰੇਜ਼ੀ ਲੇਖਕ ਅਤੇ ਅਮਰੀਕਾ ਦੀ ਯੂਨੀਵਰਸਿਟੀ ਵਿਚ ਪੋ੍ਰਫੈਸਰ ਹੋਣ ਦੇ ਬਾਵਜੂਦ ਪੰਜਾਬੀ ਵਿਚ ਲਿਖਣ ਨੂੰ ਤਰਜ਼ੀਹ ਦਿੱਤੀ। ਇਸੇ ਲਈ ਉਹ ਅਮਰੀਕਾ ਛੱਡ ਕੇ ਪੰਜਾਬ ਵਿਚ ਆ ਵੱਸੇ ਅਤੇ ਪੰਜਾਬੀ ਸਾਹਿਤ ਨੂੰ ਆਪਣੀ ਸਿਰਜਣਾਤਮਕ ਪ੍ਰਤਿਭਾ ਨਾਲ ਸਰਸ਼ਾਰ ਕੀਤਾ। ਸਮਾਗਮ ਦੀ ਪ੍ਰਧਾਨਗੀ ਉੱਘੇ ਸਮਾਜ-ਸ਼ਾਸਤਰੀ ਅਤੇ ਨਾਵਲਕਾਰ ਡਾ. ਪਰਮਜੀਤ ਸਿੰਘ ਜੱਜ ਨੇ ਕੀਤੀ। ਅੰਤ ਵਿਚ ਵਿਭਾਗ ਦੇ ਸੀਨੀਅਰ ਪੋ੍ਰਫੈਸਰ ਡਾ. ਹਰਭਜਨ ਸਿੰਘ ਭਾਟੀਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਦੇ ਪੋ੍ਰਫੈਸਰ ਡਾ. ਕਵਲਜੀਤ ਕੌਰ ਜੱਸਲ, ਡਾ. ਦਰਿਆ , ਡਾ. ਮਨਜਿੰਦਰ ਸਿੰਘ ਅਤੇ ਡਾ. ਬਲਜੀਤ ਕੌਰ ਰਿਆੜ ਤੋਂ ਇਲਾਵਾ ਉੱਘੇ ਨਾਟਕਕਾਰ ਜਗਦੀਸ਼ ਸਚਦੇਵਾ, ਡਾ. ਪਰਮਿੰਦਰ ਸਿੰਘ, ਡਾ. ਸਤਿੰਦਰ ਔਲਖ, ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਤੇ ਅੰਮ੍ਰਿਤਸਰ ਦੇ ਵਿਭਿੰਨ ਕਾਲਜਾਂ ਦੇ ਪੋ੍ਰਫੈਸਰ ਸਾਹਿਬਾਨ ਸਮੇਤ ਵਿਭਾਗ ਦੇ ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।ਯੂਨੀਵਰਸਿਟੀ `ਚ ਡਾ. ਗੋਪਾਲ ਸਿੰਘ ਪੁਰੀ ਯਾਦਗਾਰੀ ਭਾਸ਼ਣ ਕਰਵਾਇਆ ਗਿਆ
Punjab Post Daily Online Newspaper & Print Media