Friday, March 27, 2026

ਟੋਪੀ ਵਾਲਿਆਂ ਤੇ ਕਾਂਗਰਸ ਨੂੰ ਨਕਾਰ ਦੇਣਗੇ ਲੋਕ – ਮਜੀਠੀਆ

ਕੱਥੂਨੰਗਲ, 20 ਜਨਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੇ ਟੋਪੀਵਾਲਿਆਂ ਅਤੇ ਕਾਂਗਰਸ ਨੂੰ ਨਕਾਰਦਿਆਂ ਭਾਈਚਾਰਕ ਸਾਂਝ ਅਤੇ ਵਿਕਾਸ ਨੂੰ ਨਿਰੰਤਰ ਜਾਰੀ ਰੱਖਣ ਲਈ ਪੰਜਾਬ ਦੇ ਲੋਕ ਅਕਾਲੀ ਦਲ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਜਿਤਾ ਕੇ ਇਤਿਹਾਸ ਰਚਣਗੇ।

PPN2001201727
ਮਜੀਠੀਆ ਪਿੰਡ ਅਬਦਾਲ ਅਤੇ ਕੱਥੂਨੰਗਲ ਵਿਖੇ ਚੋਣ ਪ੍ਰਚਾਰ ਕਰ ਰਹੇ ਸਨ।ਅਬਦਾਲ ਵਿਖੇ ਮਜੀਠੀਆ ਵੱਲੋਂ ਕਰਾਏ ਗਏ ਵਿਕਾਸ ਅਤੇ ਸਰਕਾਰ ਵੱਲੋਂ ਗਰੀਬ ਵਰਗ ਨੂੰ ਦਿੱਤਿਆਂ ਗਈਆਂ ਗਈਆਂ ਸਹੂਲਤਾਂ ਤੋਂ ਪ੍ਰਭਾਵਿਤ ਹੋ ਕੇ ਬਸਪਾ ਨੂੰ ਛੱਡ ਕੇ ਬਲਕਾਰ ਸਿੰਘ, ਸਰਦੂਲ ਸਿੰਘ, ਹਰਜਿੰਦਰ ਸਿੰਘ, ਪ੍ਰਕਾਸ਼ ਸਿੰਘ, ਰਾਜਵਿੰਦਰ ਸਿੰਘ, ਗੁਲਾਬ ਸਿੰਘ, ਰੇਸ਼ਮ ਸਿੰਘ, ਅੰਗਰੇਜ਼ ਸਿੰਘ, ਹਰਭਜਨ ਸਿੰਘ, ਤਲਵੰਡੀ ਖੁੰਮਣ ਪ੍ਰਧਾਨ ਬਾਜ਼ੀਗਰ ਬਸਤੀ ਸਮੇਤ 30 ਤੋਂ ਵੱਧ ਪਰਿਵਾਰਾਂ ਵੱਲੋਂ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਨਾਲ ਮਜੀਠੀਆ ਦੀ ਚੋਣ ਮੁਹਿੰਮ ਨੂੰ ਭਾਰੀ ਬਲ ਮਿਲਿਆ ਹੈ।
ਮਜੀਠੀਆ ਨੇ ਕੱਥੂਨੰਗਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇਜਰੀਵਾਲ ਅਤੇ ਕੈਪਟਨ ਵੱਲੋਂ ਚੋਣ ਪ੍ਰਚਾਰ ਦੌਰਾਨ ਉਹਨਾਂ ’ਤੇ ਹੀ ਫੋਕਸ ਕਰੀ ਰੱਖਣ ’ਤੇ ਮਜੀਠੀਆ ਨੇ ਕਿਹਾ ਕਿ ਵਿਰੋਧੀਆਂ ਨੂੰ ਮਜੀਠੀਆ ਫੋਬੀਆ ਹੋ ਚੁਕਿਆ ਹੈ ਤਾਂ ਉਹ ਦਿਨ ਰਾਤ ਮਜੀਠੀਆ ਦਾ ਰਾਗ ਅਲਾਪ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਖਾਸ ਕਰ ਮਝੈਲਾਂ ਨੂੰ ਧਮਕਾਉਣਾ ਫਜ਼ੂਲ ਹੈ।ਉਹਨਾਂ ਕਿਹਾ ਕਿ ਚੋਣਾਂ ਤੋਂ ਬਾਅਦ ਕਿਸ ਦੀ ਕੁਰਸੀ ਖਿਸਕਣੀ ਹੈ ਇਹ ਫੈਸਲਾ ਲੋਕ ਕਰਨਗੇ।ਦੂਜਿਆਂ ’ਤੇ ਝੂਠੇ ਇਲਜ਼ਾਮ ਲਾਉਣ ਵਾਲਾ ਕੇਜਰੀਵਾਲ ਕੋਰਟ ਵੱਲੋਂ ਮੁਜਰਮ ਬਣ ਚੁੱਕਿਆ ਹੈ ਅਤੇ ਹਰ ਵਾਰ ਕੋਰਟ ਨੂੰ ਜਵਾਬ ਦੇਣ ਤੋਂ ਭੱਜਦਾ ਰਿਹਾ ਹੈ।ਉਹਨਾਂ ਹਾਈ ਕੋਰਟ ਵੱਲੋਂ ਗਠਿਤ ਐਸ.ਆਈ.ਟੀ ਦੇ ਰਿਪੋਰਟ ਦੀ ਆਲੋਚਨਾ ਨੂੰ ਕੋਰਟ ਦੀ ਤੌਹੀਨ ਕਰਾਰ ਦਿੱਤਾ।

ਵਿਰੋਧੀਆਂ ਵੱਲੋਂ ਬਾਦਲ ਪਰਿਵਾਰ ਅਤੇ ਮਜੀਠੀਆ ਨੂੰ ਟਾਰਗੈਟ ਕਰਨ ਬਾਰੇ ਪੁੱਛੇ ਜਾਣ ’ਤੇ
ਮਜੀਠੀਆ ਨੇ ਕਿਹਾ ਕਿ ਉਹਨਾਂ ਦੇ ਵਿਰੋਧੀਆਂ ਕੋਲ ਪੰਜਾਬ ਨੂੰ ਹੋਰ ਬਿਹਤਰ ਬਣਾਉਣ ਦਾ ਨਾ ਕੋਈ ਸਾਰਥਿਕ ਏਜੰਡਾ ਹੈ ਨਾ ਹੀ ਅਜਿਹੇ ਕਿਸੇ ਮਿਸ਼ਨ ਨੂੰ ਲੈ ਕੇ ਮੈਦਾਨ ਵਿੱਚ ਆਏ ਹਨ। ਉਹ ਸੋਚਦੇ ਹਨ ਕਿ ਖੋਖਲੇ ਦਾਅਵਿਆਂ, ਦੂਜਿਆਂ ਨੂੰ ਗਾਲ੍ਹਾਂ ਕੱਢ ਕੇ ਜਾਂ ਮਾੜਾ ਕਹਿ ਕੇ ਵੋਟ ਲੈਣਗੇ। ਪਰ ਲੋਕ ਬੇਵਕੂਫ਼ ਨਹੀਂ ਬਣਾਇਆ ਜਾ ਸਕਦਾ, ਲੋਕ ਕੰਮਾਂ ਦੇ ਆਧਾਰ ’ਤੇ ਸਿਆਸੀ ਆਗੂਆਂ ਤੇ ਪਾਰਟੀਆਂ ਦੀ ਪਰਖ ਕਰ ਦੇ ਹਨ ਤੇ ਅਸੀਂ ਕੰਮ ਕਰ ਕੇ ਪੰਜਾਬ ਦਾ ਵਿਕਾਸ ਕੀਤਾ ਹੈ।ਉਹਨਾਂ ਵਿਕਾਸ ਨੂੰ ਨਿਰੰਤਰ ਜਾਰੀ ਰੱਖਣ ਲਈ ਤਕੜੀ ਨੂੰ ਅਤੇ ਲੋਕ ਸਭਾ ਲਈ ਕੰਵਲ ਦੇ ਫੁੱਲ ਨੂੰ ਵੋਟ ਕਰਨ ਦੀ ਅਪੀਲ ਕੀਤੀ ਹੈ।
ਇਸ ਮੌਕੇ ਤਲਬੀਰ ਸਿੰਘ ਗਿੱਲ, ਦਲਿਤ ਆਗੂ ਸ਼ੀਤਲ ਸਿੰਘ ਚਾਚੋਵਾਲੀ, ਸਰਪੰਚ ਸਤਨਾਮ ਸਿੰਘ ਅਬਦਾਲ, ਬਾਬਾ ਰਾਮ ਸਿੰਘ ਅਬਦਾਲ, ਸਰਪੰਚ ਅਵਤਾਰ ਸਿੰਘ, ਚੈਂਚਲ ਸਿੰਘ, ਲਖਬੀਰ ਸਿੰਘ ਤਤਲਾ, ਗੁਰਦਿਆਲ ਸਿੰਘ ਹੁੰਦਲ, ਨੰਬਰਦਾਰ ਦਲਬੀਰ ਸਿੰਘ, ਲਖਬੀਰ ਸਿੰਘ ਸੇਠ, ਅਮੋਲਕ ਸਿੰਘ, ਜੋਗਿੰਦਰ ਸਿੰਘ, ਸੁਲੱਖਣ ਸਿੰਘ ਇੰਸਪੈਕਟਰ, ਸੁੱਚਾ ਸਿੰਘ, ਕੰਵਲਜੀਤ ਸਿੰਘ, ਬਖਸ਼ੀਸ਼ ਸਿੰਘ ਸਾਬਕਾ ਸਰਪੰਚ, ਬਾਵਾ ਸਿੰਘ, ਕੁਲਵਿੰਦਰ ਸਿੰਘ, ਨਿਸ਼ਾਨ ਸਿੰਘ, ਗੁਰਮੇਜ ਸਿੰਘ ਅਨੰਦ ਸਿੰਘ, ਹੀਰਾ ਸਿੰਘ ਫੌਜੀ, ਪ੍ਰਗਟ ਸਿੰਘ ਮੈਂਬਰ, ਬਲਕਾਰ ਸਿੰਘ ਮੈਂਬਰ, ਡਾ: ਬਲਕਾਰ ਸਿੰਘ ਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply