Friday, March 27, 2026

ਕੈਪਟਨ ਝੱਲ ਖਿਲਾਰਣ ਨਾਲ ਵੋਟਾਂ ਹਾਸਲ ਨਹੀਂ ਕਰ ਸਕੇਗਾ- ਮਜੀਠੀਆ

ਕੱਥੂਨੰਗਲ, 20 ਜਨਵਰੀ (ਪੰਜਾਬ ਪੋਸਟ ਬਿਊਰੋ)-  ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕੈਪਟਨ ਕਰਜ਼ਾ ਮੁਆਫ਼ੀ ਅਤੇ 60 ਲੱਖ ਨੌਕਰੀਆਂ ਦਾ ਝਾਂਸਾ ਦੇ ਕੇ ਜੱਬਲੀਆਂ ਮਾਰਦਿਆਂ ਝੱਲ ਖਿਲਾਰਨ ਨਾਲ ਵੋਟਾਂ ਹਾਸਲ ਨਹੀਂ ਕਰ ਸਕੇਗਾ ਅਤੇ ਅਕਾਲੀ ਦਲ ਦੇ ਵਿਕਾਸ ਮੁਖੀ ਅਤੇ ਨੌਜਵਾਨੀ ਲਈ ਰੁਜਗਾਰਮੁਖੀ ਨੀਤੀਆਂ ਸਦਕਾ ਮੁੜ ਸਰਕਾਰ ਬਣਾਏਗਾ। ਮਜੀਠੀਆ ਪਿੰਡ ਮਝਵਿੰਡ ਗੋਪਾਲਪੁਰਾ ਵਿਖੇ ਚੋਣ ਮੀਟਿੰਗ ਜੋ ਕਿ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਿਆ ਸੀ ਨੂੰ ਸੰਬੋਧਨ ਕਰ ਰਹੇ ਸਨ ਨੇ ਕੈਪਟਨ ਸੰਬੰਧੀ ਕਿਹਾ ਕਿ ਜਿਹੜਾ ਵਿਅਕਤੀ ਗੁਰੂ ਰਾਮਦਾਸ ਦੀ ਧਰਤੀ ਦਾ ਨਹੀਂ ਬਣਿਆ ਤੇ ਪਿੱਠ ਦੇ ਕੇ ਚਲਾ ਗਿਆ ਉਹ ਕਿਸੇ ਦਾ ਕੀ ਬਣ ਸਕਦਾ ਹੈ।ਉਹਨਾਂ ਕਿਹਾ ਕਿ ਕੈਪਟਨ ਅੰਮ੍ਰਿਤਸਰ ਦੇ ਲੋਕਾਂ ਜਿਨ੍ਹਾਂ ਨੇ ਉਸ ਨੂੰ ਐਮ.ਪੀ ਬਣਾਇਆ ਉਹਨਾਂ ਨਾਲ ਨਿਭਣ ਦੀ ਥਾਂ ਧੋਖਾ ਦੇ ਗਿਆ ਹੈ। ਉਹਨਾਂ ਕਿਹਾ ਕਿ ਜਿਸ ਦਾ ਧਿਆਨ ਹੀ ਬਾਡਰ ਤੋਂ ਪਾਰ ਹੋਵੇ ਉਹ 75 ਸਾਲਾਂ ਦੀ ਉਮਰੇ ਵੀ ਨਹੀਂ ਸੁਧਰ ਸਕਦਾ।

PPN2001201728
ਉਹਨਾਂ ਕੇਜਰੀਵਾਲ ਨੂੰ ਘੇਰਦਿਆਂ ਕਿਹਾ ਕਿ ਟੋਪੀਵਾਲਿਆਂ ਨੇ ਸ੍ਰੀ ਦਰਬਾਰ ਸਾਹਿਬ ਨਾਲ ਝਾੜੂ ਲਗਾ ਕੇ ਸਿੱਖਾਂ ਦੀ ਖਿੱਲੀ ਉਡਾਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਉਸ ਮੈਨੀਫੈਸਟੋ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਤੁਲਣਾ ਕੀਤੀ ਜਿਸ ਵਿੱਚ ਲੱਖਾਂ ਨੌਕਰੀਆਂ ਦੇਣ ਦੇ ਝੂਠੇ ਵਾਅਦੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਸੁਚੇਤ ਹੋ ਚੁੱਕੇ ਹਨ ਤੇ ਆਪਣਾ ਅਤੇ ਪੰਜਾਬ ਦਾ ਭਵਿੱਖ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ’ਚ ਹੀ ਸੁਰਖਿਅਤ ਮਹਿਸੂਸ ਕਰਦੇ ਹਨ। ਉਹਨਾਂ ਵਿਕਾਸ ਤੇ ਸਹੂਲਤਾਂ ਨੂੰ ਨਿਰੰਤਰ ਜਾਰੀ ਰੱਖਣ ਲਈ ਤਕੜੀ ਨੂੰ ਅਤੇ ਲੋਕ ਸਭਾ ਲਈ ਕੰਵਲ ਦੇ ਫੁੱਲ ਨੂੰ ਵੋਟ ਕਰਨ ਦੀ ਅਪੀਲ ਕੀਤੀ ਹੈ।ਇਸ ਮੌਕੇ ਗੁਰਮੇਜ ਸਿੰਘ, ਦਲੀਪ ਸਿੰਘ, ਨਿੰਦਰ ਸਿੰਘ ਅਤੇ ਅਮਰੀਕ ਸਿੰਘ ਸਮੇਤ ਦਰਜਨ ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਇਸ ਮੌਕੇ ਤਲਬੀਰ ਸਿੰਘ ਗਿੱਲ, ਜ਼ੈਲ ਸਿੰਘ ਗੋਪਾਲਪੁਰਾ, ਜਗਰੂਪ ਚੰਦੀ, ਸਰਪੰਚ ਅਮਰਜੀਤ ਸਿੰਘ, ਸੰਤੋਖ ਸਿੰਘ ਸਿੱਧੂ, ਅਜਮੇਰ ਸਿੰਘ, ਕਿਸ਼ਨ ਚੰਦ, ਰਾਮ ਪਾਲ, ਪ੍ਰੇਮ ਪਾਲ ਸਿੰਘ, ਰਘਬੀਰ ਸਿੰਘ ਆਦਿ ਮੌਜੂਦ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply