ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ)- ਪੰਜਾਬ ਵਿਚ ਅਕਾਲੀ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ, ਜੋ ਹਰ ਵਰਗ ਦਾ ਭਲਾ ਕਰਦੀ ਹੈ। ਚਾਹੇ ਉਹ ਦੁਕਾਨਦਾਰ ਹੋਵੇ ਜਾਂ ਕਿਸਾਨ, ਚਾਹੇ ਉਹ ਸ਼ਹਿਰੀ ਹੋਵੇ ਜਾਂ ਪਿੰਡ ਵਾਸੀ। ਅਕਾਲੀ ਭਾਜਪਾ ਪਾਰਟੀ ਨੇ ਸਭ ਦੇ ਲਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਦਾ ਹਰ ਵਰਗ ਨੂੰ ਫਾਇਦਾ ਹੋ ਰਿਹਾ ਹੈ। ਇਹ ਸ਼ਬਦ ਫਾਜ਼ਿਲਕਾ ਵਿਧਾਨਸਭਾ ਹਲਕਾ ਦੇ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਨੇ ਪਿੰਡ ਨੂਰ ਸਮੰਦ, ਘੁਰਕਾਂ ਅਤੇ ਢਾਣੀ ਮੋਹਨਾ ਰਾਮ ਵਿਚ ਲੋਕਾਂ ਦੇ ਭਾਰੀ ਇੱਕਠ ਨੂੰ ਸੰਬੋਧਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਅਜਿਹੀਆਂ ਯੋਜਨਾਵਾਂ ਕਾਂਗਰਸ ਨੇ ਪਿਛਲੇ 50 ਵਰ੍ਹਿਆਂ ਵਿਚ ਸ਼ੁਰੂ ਨਹੀਂ ਕੀਤੀਆਂ ਜੋ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 10 ਵਰ੍ਹਿਆਂ ’ਚ ਕੀਤੀਆਂ ਹਨ। ਜਿਨਾਂ ਵਿਕਾਸ ਅਕਾਲੀ ਭਾਜਪਾ ਸਰਕਾਰ ਨੇ ਕਰਵਾਇਆ ਹੈ, ਉਨ੍ਹਾਂ ਵਿਕਾਸ ਕਾਂਗਰਸ ਕਦੇ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਿਚ ਜ਼ਰੂਰਮਤਮੰਦਾਂ ਦੇ ਲਈ ਆਟਾ ਦਾਲ ਯੋਜਨਾ ਸੁਰੂ ਕੀਤੀ ਗਈ, ਤਾਕਿ ਹਰ ਵਿਅਕਤੀ ਨੂੰ ਪੇਟ ਭਰ ਭੋਜਨ ਮਿਲ ਸਕੇ। ਇਸ ਯੋਜਨਾ ਦਾ ਲੱਖਾਂ ਪਰਿਵਾਰਾਂ ਨੂੰ ਲਾਭ ਮਿਲਿਆ ਹੈ। ਇਸ ਤੋਂ ਇਲਾਵਾ ਬਜ਼ੁਰਗਾਂ , ਵਿਧਵਾ ਅਤੇ ਅੰਗਹੀਨਾਂ ਲਈ ਪੈਨਸ਼ਨ ਸ਼ੁਰੂ ਕੀਤੀ ਗਈ। ਜਿਨ੍ਹਾਂ ਨੂੰ ਘਰ ਬੈਠੇ ਪੈਨਸ਼ਨ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਨੇ ਕੰਨਿਆਵਾਂ, ਔਰਤਾਂ ਅਤੇ ਨੋਜ਼ਵਾਨਾਂ ਸਮੇਤ ਹਰ ਵਰਗ ਦੇ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਜਿਨ੍ਹਾਂ ਦਾ ਕਰੋੜਾਂ ਲੋਕਾਂ ਨੂੰ ਫਾਇਦਾ ਮਿਲਿਆ ਹੈ। ਇਸ ਤੋਂ ਇਲਾਵਾ ਕਈ ਅਜਿਹੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਭਵਿੱਖ ਵਿਚ ਵੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਿਧਾਨਸਭਾ ਹਲਕੇ ਦੇ ਹਰ ਪਿੰਡ ਦੀ ਗਲੀ ਤੱਕ ਵਿਕਾਸ ਕੰਮ ਕਰਵਾਏ ਗਏ ਹਨ। ਇਹ ਵਿਕਾਸ ਕੰਮ ਜਨਤਾ ਦੇ ਲਈ ਇੱਕ ਮਿਸਾਲ ਹਨ। ਉਨ੍ਹਾਂ ਲੋਕਾਂ ਨੂੰ ਵੋਟ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਤੀਜੀ ਵਾਰ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਬਣਾਉਣ ਤਾਕਿ ਪੰਜਾਬ ਵਿਚ ਵਿਕਾਸ ਦੀ ਰਫ਼ਤਾਰ ਲਗਾਤਾਰ ਜਾਰੀ ਰਹੇ। ਇਸ ਮੌਕੇ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media