ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ) – ਸ਼ਹਿਰ ਦੀ ਸਮਾਜਿਕ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਲਗਭਗ 10 ਵਰ੍ਹੇ ਪਹਿਲਾਂ ਸ਼ੁਰੂ ਕੀਤੇ ਗਏ ਅੱਖਾਂ ਦਾਨ ਅਭਿਆਨ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਇਸਦੇ ਚਲਦੇ ਅੱਖਾਂ ਦਾਨੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਅੱਜ ਸੁਸਾਇਟੀ ਦੀ ਸੂਚੀ ਵਿਚ ਫਾਜ਼ਿਲਕਾ ਵਾਸੀ ਜੈ ਪ੍ਰਕਾਸ਼ ਕੁੱਕੜ ਦਾ ਨਾਂ 313ਵੇਂ ਸਥਾਨ ਤੇ ਦਰਜ਼ ਹੋ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਪ੍ਰੋਜੈਕਟ ਇੰਚਾਰਜ਼ ਰਵੀ ਜੁਨੇਜਾ ਨੇ ਦੱਸਿਆ ਕਿ ਜੈ ਪ੍ਰਕਾਸ਼ ਕੁੁੱਕੜ (88) ਪੁੱਤਰ ਠਾਕਰ ਦਾਸ ਕੁੱਕੜ ਵਾਸੀ ਬਸਤੀ ਹਜ਼ੂਰ ਸਿੰਘ ਗਲੀ ਨੰਬਰ 3 ਫਾਜ਼ਿਲਕਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਸਵ. ਜੈ ਪ੍ਰਕਾਸ਼ ਕੁੱਕੜ ਦੇ ਪੁੱਤਰਾਂ ਅਵਿਨਾਸ਼ ਚੰਦਰ, ਸਤਿੰਦਰ ਕੁਮਾਰ, ਇੰਦਰ ਮੋਹਨ ਅਤੇ ਵਿਨੋਦ ਕੁਮਾਰ ਕੁੱਕੜ ਨੇ ਆਪਣੇ ਪਿਤਾ ਦੀਆਂ ਅੱਖਾਂ ਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਅਤੇ ਸੁਸਾਇਟੀ ਦੇ ਮੈਂਬਰਾਂ ਸ਼ਸ਼ੀ ਕਾਂਤ, ਰਵੀ ਜੁਨੇਜਾ, ਬਾਬੂ ਲਾਲ ਅਰੋੜਾ, ਸੰਦੀਪ ਅਨੇਜਾ, ਰਕੇਸ਼ ਗਿਲਹੋਤਰਾ ਅਤੇ ਅਮ੍ਰਤ ਲਾਲ ਕਰੀਰ ਨਾਲ ਸੰਪਰਕ ਕਰਕੇ ਮਿ੍ਰਤਕ ਦੀਆਂ ਅੱਖਾਂ ਦਾਨ ਕਰਨ ਦਾ ਪ੍ਰਸਤਾਵ ਰੱਖਿਆ।
ਸੁਸਾਇਟੀ ਦੇ ਸੱਦੇ ਤੇ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਬੈਂਕ ਮਲੋਟ ਸ਼ਾਖਾ ਦੇ ਇੰਚਾਰਜ਼ ਅਜੈ ਕੁਮਾਰ ਮੋਨੂੰ ਦੀ ਟੀਮ ਨੇ ਉਨ੍ਹਾਂ ਦੀਆਂ ਅੱਖਾਂ ਦਾਨ ਲਈ ਲੈ ਲਈਆਂ। ਬਾਅਦ ਵਿਚ ਸੁਸਾਇਟੀ ਦੇ ਮੈਂਬਰਾਂ ਨੇ ਮਿ੍ਰਤਕ ਦੀ ਦੇਹ ਤੇ ਚਾਦਰ ਪਾਕੇ ਸ਼ਰਧਾਂਜਲੀ ਭੇਂਟ ਕੀਤੀ। ਪ੍ਰਧਾਨ ਸ਼ਸ਼ੀ ਕਾਂਤ ਅਤੇ ਰਵੀ ਜੁਨੇਜਾ ਨੇ ਦੱਸਿਆ ਕਿ ਅੱਜ ਤੱਕ ਸੁਸਾਇਟੀ ਵੱਲੋਂ 313 ਵਿਅਕਤੀਆਂ ਦੀਆਂ ਸੁਸਾਇਟੀ ਦੇ ਰਾਹੀਂ ਅੱਖਾਂ ਦਾਨ ਕਰਵਾਕੇ 626 ਨੇਤਰਹੀਨਾਂ ਦੇ ਜੀਵਨ ਵਿਚ ਚਾਲਣ ਕੀਤਾ ਹੈ। ਸੁਸਾਇਟੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਦਾਨ ਨੂੰ ਆਪਣੇ ਪਰਿਵਾਰ ਦੀ ਪਰੰਪਰਾ ਬਣਾਉਣ ਤਾਕਿ ਕਿਸੇ ਦੀ ਅੰਤਿਮ ਦਿ੍ਰਸ਼ਟੀ ਬਣ ਸਕੇ ਕਿਸੇ ਹੋਰ ਦੀ ਪ੍ਰਥਮ ਦਿ੍ਰਸ਼ਟੀ।
ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਸਕੱਤਰ ਸੰਦੀਪ ਅਨੇਜਾ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲੇ੍ਹ ਵਿਚ ਅੱਖਾਂ ਦਾਨੀਆਂ ਦੀ ਗਿਣਤੀ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਹੁਣ ਕੋਰਨੀਆਂ ਟਰਾਂਸਪਲਾਟ ਕਰਵਾਉਣ ਵਾਲੇ ਮਰੀਜ਼ਾਂ ਦੀ ਉਡੀਕ ਸੂਚੀ ਵਿਚ ਬਹੁਤ ਕਮੀ ਆ ਗਈ ਹੈ ਜਿਸਦੇ ਚਲਦੇ ਅਜਿਹੇ ਮਰੀਜ਼ਾਂ ਦਾ ਇਲਾਜ ਤੁਰੰਤ ਸੰਭਵ ਹੈ।ਇਸ ਲਈ ਸਰਸਾ ਸਥਿਤ ਅੱਖਾਂ ਦੇ ਹਸਪਤਾਲ ਵਿਚ ਮੁਫ਼ਤ ਕੋਰਨੀਆਂ ਟਰਾਂਸਪਲਾਂਟ ਕਰਨ ਦੀ ਵੀ ਵਿਵਸਥਾ ਹੈ।ਸੋਸ਼ਲ ਵੈਲਫੇਅਰ ਸੁਸਾਇਟੀ ਦੇ ਅਹੁੱਦੇਦਾਰਾਂ ਨੇ ਅਪੀਲ ਕੀਤੀ ਹੈ ਕਿ ਕੋਰਨੀਆਂ ਟਰਾਂਸਪਲਾਂਟ ਲਈ ਕਿਸੇ ਵੀ ਮਰੀਜ਼ ਦਾ ਸਾਰਾ ਇਲਾਜ਼ ਮੁਫ਼ਤ ਕਰਵਾਉਣ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media