ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ) – ਬੀਸੀਸੀਆਈ ਵੱਲੋਂ ਦੇਸ਼ ਵਿਚ ਕ੍ਰਿਕੇਟ ਪ੍ਰਤੀਭਾਵਾਂ ਨੂੰ ਅੱਗੇ ਲਿਆਉਣ ਲਈ ਜੋਨਲ ਪੱਧਰ ਤੇ ਕਈ ਇੰਟਰ ਸਟੇਟ ਮੁਕਾਬਲੇ ਕਰਵਾਏ ਜਾਂਦੇ ਹਨ। ਉਸਦੇ ਤਹਿਤ ਅੰਡਰ 23 ਉਮਰ ਵਰਗ ਦੀਆਂ ਪ੍ਰਤੀਭਾਵਾਂ ਨੂੰ ਨਿਖਾਰਨ ਲਈ 22 ਤੋਂ 29 ਜਨਵਰੀ ਤੱਕ ਅਮਿ੍ਰਤਸਰ ਦੇ ਗਾਂਧੀ ਮੈਦਾਨ ਵਿਚ ਲੱਗਣ ਵਾਲੇ ਸਿਲੈਕਸ਼ਨ ਕੈਂਪ ਵਿਚ ਦੀ ਫਾਜ਼ਿਲਕਾ ਡਿਸਟਿ੍ਰਕ ਕ੍ਰਿਕੇਟ ਐਸੋਸੀਏਸ਼ਨ ਦੀ ਖਿਡਾਰੀ ਪਿ੍ਰਯੰਕਾ ਨੂੰ ਸ਼ਾਮਲ ਕੀਤਾ ਗਿਆ ਹੈ।ਐਫ.ਡੀ.ਸੀ.ਏ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਅਮਿ੍ਰਤ ਸਚਦੇਵਾ ਦੱਸਿਆ ਕਿ ਅਮਿ੍ਰਤਸਰ ਵਿਚ ਹੋਣ ਵਾਲੇ ਸਿਲੈਕਸ਼ਨ ਕੈਂਪ ਵਿਚ ਪੀਸੀਏ ਦੀ ਪੰਜਾਬ ਟੀਮ ਦੀ ਚੋਣ ਕੀਤੀ ਜਾਵੇਗੀ। ਪਿ੍ਰਯੰਕਾ ਨੂੰ ਕੈਂਪ ਵਿਚ ਉਸ ਦੇ ਅੰਡਰ 19 ਉਮਰ ਵਰਗ ਵਿਚ ਵਧੀਆ ਪ੍ਰਦਰਸ਼ਨ ਦੇ ਚਲਦੇ ਚੁਣਿਆ ਗਿਆ ਹੈ।
ਐਫ.ਡੀ.ਸੀ.ਏ ਦੇ ਅਹੁੱਦੇਦਾਰਾਂ ਨੇ ਉਮੀਦ ਪ੍ਰਗਟਾਈ ਹੈ ਕਿ ਪਿ੍ਰਯੰਕਾਂ ਆਪਣਾ ਵਧੀਆ ਪ੍ਰਦਰਸ਼ਨ ਜਾਰੀ ਰਖਦੇ ਹੌਏ ਪੰਜਾਬ ਟੀਮ ਵਿਚ ਸਥਾਨ ਬਣਾਉਣ ਵਿਚ ਸਫ਼ਲ ਹੋਵੇਗੀ।ਵਰਣਨਯੋਗ ਹੈ ਕਿ ਫਾਜ਼ਿਲਕਾ ਦੀ ਖਿਡਾਰੀ ਪਿ੍ਰਯੰਕਾ ਰਾਣੀ ਨੇ ਡੇਢ ਸਾਲ ਵਿਚ ਐਫਡੀਸੀਏ ਨਾਲ ਜੁੜਕੇ ਆਪਣੇ ਖੇਡ ਨੂੰ ਇਸ ਤਰ੍ਹਾਂ ਨਿਖਾਰ ਲਿਆ ਹੈ ਕਿ ਉਸ ਦੀ ਚੋਣ ਪਹਿਲਾਂ ਅੰਡਰ 19 ਪੰਜਾਬ ਦੀ ਟੀਮ ਵਿਚ ਹੋਈ ਸੀ ਅਤੇ ਹੁਣ ਅੰਡਰ 23 ਦੇ ਸਿਲੈਕਸ਼ਨ ਕੈਂਪ ਵਿਚ ਉਸਨੂੰ ਮੌਕਾ ਮੁਹੱਈਆ ਕੀਤਾ ਗਿਆ ਹੈ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media