ਮਜੀਠਾ, 21 ਜਨਵਰੀ (ਪੰਜਾਬ ਪੋਸਟ ਬਿਊਰੋ) – ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਲੋਕ ਕੇਜਰੀਵਾਲ ਅਤੇ ਕਾਂਗਰਸ ਪਾਰਟੀ ਦੇ ਲਿਫਾਫੇਬਾਜ਼ਾਂ ਨੂੰ ਨਕਾਰਦਿਆਂ ਪੰਜਾਬ ’ਚ ਵਿਕਾਸ ਤੇ ਖੁਸ਼ਹਾਲੀ ਲਿਆਉਣ ਵਾਲੇ ਅਕਾਲੀ ਭਾਜਪਾ ਗੱਠਜੋੜ ਨੂੰ ਭਾਰੀ ਜਿੱਤ ਦਿਵਾਉਣਗੇ।

ਮਜੀਠੀਆ ਪਿੰਡ ਦਿਆਲਗੜ੍ਹ ਵਿਖੇ ਚੋਣ ਪ੍ਰਚਾਰ ਕਰ ਰਹੇ ਸਨ ਨੇ ਕਿਹਾ ਕਿ ਅੱਸੀ ਵਿਕਾਸ, ਭਾਈਚਾਰਕ ਸਾਂਝ, ਸੋਸ਼ਲ ਵੈਲਫੇਅਰ ਸਕੀਮਾਂ ਦੀਆਂ ਪ੍ਰਾਪਤੀਆਂ ਆਦਿ ਸਾਰਥਿਕ ਏਜੰਡੇ ਨੂੰ ਲੋਕਾਂ ’ਚ ਜਾ ਰਹੇ ਹਾਂ ਜਦ ਕਿ ਵਿਰੋਧੀਆਂ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਏਜੰਡਾ ਨਹੀਂ। ਉਹ ਝੂਠੀਆਂ ਗੱਲਾਂ ਤੇ ਲਾਰਿਆਂ ’ਚ ਵੋਟ ਬਟੋਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਨਿੱਜੀ ਮੁਫ਼ਾਦ ਲਈ ਪਾਰਟੀਆਂ ਬਦਲਣ ਵਾਲੇ ਜ਼ਮੀਰ ਵਿਹੂਣੇ ਲੋਕ ਵਿਚਾਰਧਾਰਾ ਦੇ ਨਾਲ ਨਾਲ ਹੋਰ ਬਹੁਤ ਕੁੱਝ ਬਦਲ ਲੈਂਦੇ ਹਨ। ਜਿਸ ਰਾਹੁਲ ਨੂੰ ਪੱਪੂ ਕਿਹਾ ਜਾਂਦਾ ਸੀ ਉਸੇ ਦੇ ਪੈਰੀਂ ਡਿਗਣਾ, ਸੋਨੀਆ ਨੂੰ ਮੁਨੀ ਤੋਂ ਵੱਧ ਬਦਨਾਮ ਕਰਾਰ ਦੇਣ ਵਾਲਾ ਅੱਜ ਉਸ ਲਈ ਮਾਂ ਬਣ ਗਈ ਹੈ। ਉਹਨਾਂ ਕਿਹਾ ਜਿਸ ਪਾਰਟੀ ਨੇ ਮਾਣ ਦਿੱਤਾ ਉਸ ਨਾਲ ਵਿਸ਼ਵਾਸਘਾਤ ਕਰਨ ਵਾਲਿਆਂ ਤੇ ਕੋਈ ਯਕੀਨ ਨਹੀਂ ਕਰੇਗਾ।ਇਸ ਮੌਕੇ ਤਲਬੀਰ ਸਿੰਘ ਗਿੱਲ, ਮੈਨੇਜਰ ਸੁਲਖਣ ਸਿੰਘ ਭੰਗਾਲੀ, ਸਰਪੰਚ ਮਹਿੰਦਰ ਸਿੰਘ, ਹਰਬੰਸ ਸਿੰਘ, ਅਜੀਤ ਸਿੰਘ, ਜਸਪਾਲ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਮੁਖਤਾਰ ਸਿੰਘ ਤੇ ਸਰਬਜੀਤ ਸਿੰਘ ਆਦਿ ਮੌਜੂਦ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media