Monday, March 30, 2026

ਪਿੰਡ ਭੰਗਾਲੀ ਖੁਰਦ ਵਿਖੇ ਕਾਂਗਰਸ ਨੂੰ ਝਟਕਾ, ਦਰਜਨਾਂ ਪਰਿਵਾਰ ਅਕਾਲੀ ਦਲ `ਚ ਸ਼ਾਮਿਲ

ਮਜੀਠਾ, 21 ਜਨਵਰੀ (ਪੰਜਾਬ ਪੋਸਟ ਬਿਊਰੋ) – ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤਿੱਖਾ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਪੰਜਾਬ ਚੋਣਾਂ ਤੋਂ ਬਾਅਦ ਕੇਜਰੀਵਾਲ ਦਿੱਲੀ ਦੀ ਕੁਰਸੀ ਵੀ ਨਹੀਂ ਬਚਾਅ ਸਕਣਗੇ।ਉਹਨਾਂ ਕਿਹਾ ਕਿ ਪੰਜਾਬ ਬਾਰੇ ਫੈਸਲਾ ਤਾਂ ਪੰਜਾਬ ਦੇ ਲੋਕ ਕਰਨਗੇ ।

PPN2101201733
ਮਜੀਠੀਆ ਜੋ ਪਿੰਡ ਭੰਗਾਲੀ ਖੁਰਦ ਵਿਖੇ ਚੋਣ ਪ੍ਰਚਾਰ ਕਰ ਰਹੇ ਸਨ ਨੇ ਕਿਹਾ ਕਿ ਉਹਨਾਂ ’ਤੇ ਗਲਤ ਤੇ ਝੂਠਾ ਆਰੋਪ ਲਾਉਣ ਵਾਲਾ ਕਜਰੀਵਾਲ ਕੋਰਟ ਵੱਲੋਂ ਮੁਜਰਮ ਬਣ ਚੁੱਕਿਆ ਹੈ ਅਤੇ ਕੋਰਟ ਨੂੰ ਜਵਾਬ ਦੇਣ ਤੋਂ ਵਾਰ ਵਾਰ ਭੱਜ ਰਿਹਾ ਹੈ।ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੀ ਰੂਲਿੰਗ ਨੂੰ ਦਰਕਿਨਾਰ ਕਰਦਿਆਂ ਚੋਣਾਂ ’ਚ ਦੂਜਿਆਂ ’ਤੇ ਝੂਠੇ ਆਰੋਪ ਲਾਉਣ ਨੂੰ ਵਿਰੋਧੀਆਂ ਨੇ ਇੱਕ ਫੈਸ਼ਨ ਤੇ ਚੋਣ ਸਟੰਟ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਸ ਪੱਖੋਂ ਸਟੈਂਡ ਬਿਲਕੁਲ ਸਾਫ਼ ਹੈ। ਅਸਂੀ ਕਿਸੇ ਤੇ ਆਰੋਪ ਲਾਉਣ ਦੀ ਥਾਂ ਕੀਤੇ ਹੋਏ ਵਿਕਾਸ, ਭਾਈਚਾਰਕ ਸਾਂਝ ਦੀ ਮਜ਼ਬੂਤੀ, ਸੋਸ਼ਲ ਵੈੱਲਫੇਅਰ ਸਕੀਮਾਂ ਅਤੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀਆਂ ਪੰਜਾਬ ਅਤੇ ਲੋਕ ਹਿਤੂ ਸੇਵਾਵਾਂ ਨੂੰ ਲੈ ਕੇ ਲੋਕਾਂ ’ਚ ਜਾ ਰਹੇ ਹਾਂ।
ਵਿਦੇਸ਼ਾਂ ਤੋਂ ਵਿਰੋਧੀਆਂ ਦੇ ਪੱਖ ’ਚ ਚੋਣ ਪ੍ਰਚਾਰ ਲਈ ਆ ਰਹੇ ਐਨ.ਆਰ.ਆਈਜ ਨੂੰ ਉਹਨਾਂ ਅਪੀਲ ਕਰਦਿਆਂ ਕਿਹਾ ਕਿ ਉਹ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਜਾ ਰਹੇ ਧੋਖੇ ’ਚ ਸ਼ਰੀਕ ਨਾ ਬਣਨ ਅਤੇ ਪਹਿਲਾਂ ਦਿਲੀ ਜਾਣ ਤੇ ਉਥੇ ਕੇਜਰੀਵਾਲ ਹੱਥੋਂ ਠੱਗੇ ਗਏ ਲੋਕਾਂ ਦਾ ਹਾਲ ਜਾਣਦਿਆਂ ਸਾਰ ਲੈਣ।
ਰਿਜ਼ਰਵੇਸ਼ਨ ਬਾਰੇ ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਸ ਬਾਰੇ ਸਟੈਂਡ ਸਪੱਸ਼ਟ ਹੈ।ਉਹਨਾਂ ਕਿਹਾ ਕਿ ਇਸ ਸੰਬੰਧੀ ਅਕਾਲੀ ਦਲ ਗੁਰੂ ਸਾਹਿਬਾਨਾਂ ਦੇ ਉਪਦੇਸ਼ ਦੇ ਮੱਦੇਨਜ਼ਰ ਅਤੇ ਦਲਿਤ ਤੇ ਸਮਾਜ ਦੇ ਨਿਮਨ ਵਰਗ ਨੂੰ ਸੰਵਿਧਾਨ ਵੱਲੋਂ ਮਿਲੇ ਅਧਿਕਾਰਾਂ ਦੀ ਪਾਲਣਾ ਕਰਨ ਲਈ ਪਾਬੰਦ ਹਨ।ਉਹਨਾਂ ਕਿਹਾ ਕਿ ਗਰੀਬ ਵਰਗ ਦੇ ਜੀਵਨ ਉਥਾਨ ਲਈ ਕਾਰਜ ਕਰਨਾ ਇੱਕ ਵੈਲਫੇਅਰ ਸਟੇਟ ਦੀ ਜ਼ਿੰਮੇਵਾਰੀ ਹੈ।ਇਸ ਸਮੇਂ ਸਾਬਕਾ ਸਰਪੰਚ ਮੰਗਤਾ ਸਿੰਘ, ਹਰਬੰਸ ਸਿੰਘ, ਵਰਿਆਮ ਸਿੰਘ ਗੁਰਦੇਵ ਸਿੰਘ ਸਮੇਤ 20 ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਨੂੰ ਮਜੀਠੀਆ ਨੇ ਸਨਮਾਨਿਤ ਕੀਤਾ।
ਇਸ ਮੌਕੇ ਤਲਬੀਰ ਸਿੰਘ ਗਿੱਲ, ਚੇਅਰਮੈਨ ਅਲਕੜੇ, ਸਰਪੰਚ ਹਰਪਾਲ ਸਿੰਘ, ਕਾਰਜ ਸਿੰਘ ਸਾਬਕਾ ਸਰਪੰਚ, ਗੁਰਲਾਲ ਸਿੰਘ, ਅੰਗਰੇਜ਼ ਸਿੰਘ, ਗੁਰਮੀਤ ਸਿੰਘ, ਕਾਰਜ ਸਿੰਘ ਖੂਹ ਵਾਲੇ, ਡਾ: ਗੁਰਮੁਖ ਸਿੰਘ, ਹਰਵਿੰਦਰ ਸਿੰਘ, ਕਸ਼ਮੀਰ ਸਿੰਘ, ਅਨੋਖਾ ਸਿੰਘ, ਜਥੇਦਾਰ ਕੁਲਦੀਪ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply