Sunday, April 5, 2026

ਮਾਲੇਰਕੋਟਲਾ `ਚ ਚੋਣ ਰੈਲੀਆਂ `ਚ ਟਰੈਕਟਰ ਲੈ ਕੇ ਜਾਣ `ਤੇ ਲੱਗੀ ਪਾਬੰਦੀ

ਮਾਲੇਰਕੋਟਲਾ, 22 ਜਨਵਰੀ (ਹਰਮਿੰਦਰ ਸਿੰਘ ਭੱਟ) – ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਚੋਣ ਅਫਸਰ ਕਮ ਐਸ.ਡੀ.ਐਮ ਸ਼ੌਕਤ ਅਹਿਮਦ ਪਰੇ ਤੇ ਚੋਣ ਆਬਜ਼ਰਬਰ ਆਨੰਦ ਸਵਰੂਪ ਨੇ ਚੋਣਾਂ ਨੂੰ ਪਾਰਦਰਸ਼ੀ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚੜਾਉਣ ਲਈ ਹਲਕੇ ਦੇ ਉਮੀਦਵਾਰਾਂ ਤੇ ਉਹਨਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰਕੇ ਸਪੱਸ਼ਟ ਕੀਤਾ ਕਿ ਚੁਣਾਵੀਂ ਰੈਲੀਆਂ `ਚ ਟਰੈਕਟਰ ਲੈ ਜਾਣ `ਤੇ ਪੂਰਨ ਪਾਬੰਦੀ ਲਾਈ ਗਈ ਹੈ ਜਦ ਕਿ ਮੋਟਰਸਾਇਕਲਾਂ `ਤੇ ਚੋਣ ਪ੍ਰਚਾਰ ਲਈ ਲਾਇਆ ਝੰਡਾ ਵੀ ਤਿੰਨ ਫੁੱਟ ਤੋਂ ਵੱਧ ਉਚਾ ਨਹੀਂ ਲਾਇਆ ਜਾਵੇਗਾ।

PPN2201201712

ਰੋਡ ਸ਼ੌਅ ਲਈ ਵਰਤੋਂ `ਚ ਲਏ ਜਾਣ ਵਾਲੇ ਮੋਟਰਸਾਇਕਲ ਵੀ ਹੁਣ 10-10 ਦੀਆਂ ਟੁਕੜੀਆਂ ਤੋਂ ਵੱਧ ਨਹੀਂ ਹੋ ਸਕਣਗੇ। ਚੋਣ ਅਧਿਕਾਰੀਆਂ ਨੇ ਪ੍ਰਾਈਵੇਟ ਸਥਾਨਾਂ `ਤੇ ਉਮੀਦਵਾਰਾਂ ਵੱਲੋਂ ਲਾਈ ਚੋਣ ਸਮੱਗਰੀ ਨੂੰ ਬਾਰਾਂ ਘੰਟੇ `ਚ ਉਤਾਰਣ ਦੇ ਹੁਕਮ ਦਿੱਤੇ ਹਨ। ਉਹਨਾਂ ਹਲਕੇ ਦੇ ਵੋਟਰਾਂ ਨੂੰ ਆਪਣੇ ਘਰਾਂ-ਦੁਕਾਨਾਂ ਤੇ ਕਿਸੇ ਵੀ ਪਾਰਟੀ ਦਾ ਝੰਡਾ ਲਾਉਣ ਲਈ ਉਮੀਦਵਾਰ ਤੋਂ ਪਹਿਲਾਂ ਆਗਿਆ ਲਏ ਜਾਣ ਲਈ ਵੀ ਕਿਹਾ ਹੈ ਅਜਿਹਾ ਨਾ ਕਰਨ ਦੀ ਸੂਰਤ `ਚ ਘਰ ਤੇ ਦੁਕਾਨ ਦੇ ਮਾਲਕ ਖਿਲਾਫ ਐਫ.ਆਈ.ਆਰ. ਦਰਜ ਕੀਤੀ ਜਾਵੇਗੀ। ਉਹਨਾਂ ਹਲਕੇ ਦੇ ਸ਼ਹਿਰਾਂ ਜਾਂ ਪਿੰਡਾਂ `ਚ ਹੋਣ ਵਾਲੀ ਚੌਣ ਰੈਲੀਆਂ `ਚ ਹੁੱਲੜਬਾਜ਼ੀ ਕਰਨ ਵਾਲੇ ਗੁੰਡਾ ਅਨਸਰਾਂ ਨੂੰ ਤੁਰੰਤ ਧਾਰਾ 107/151 ਤਹਿਤ ਤੁਰੰਤ ਗ੍ਰਿਫਤਾਰ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਹਨ। ਚੌਣ ਆਬਰਜ਼ਰਵ ਦੇ ਉਕਤ ਆਦੇਸ਼ਾਂ ਨਾਲ ਹੁਣ ਸ਼ਹਿਰ ਆਮ ਨਾਗਰਿਕਾਂ ਨੂੰ ਜਿਥੇ ਸ਼ਾਂਤੀ ਮਿਲੇਗੀ ਓਥੇ ਹੀ ਸ਼ਹਿਰ `ਚ ਰਾਤ ਵੇਲੇ ਪਣਪਦਾ ਸ਼ੋਰ ਵੀ ਸ਼ਾਂਤ ਹੋਵੇਗਾ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply