Thursday, June 18, 2026

ਕਾਂਗਰਸ ਤੇ ਅਕਾਲੀ ਸਰਕਾਰਾਂ ਨੇ ਪੱਛੜੀਆਂ ਸ਼੍ਰੇਣੀਆਂ ਨੂੰ ਹਮੇਸ਼ਾਂ ਵੋਟ ਬੈਂਕ ਵਜੋਂ ਵਰਤਿਆ- ਜੱਸ ਅਮਰਕੋਟ

ਭਿੱਖੀਵਿੰਡ, 24 ਜਨਵਰੀ (ਪੰਜਾਬ ਪੋਸਟ- ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ) – ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਬੁੱਧੀਜੀਵੀ ਵਿੰਗ ਦੇ ਸੈਕਟਰ ਮੈਂਬਰ ਜਸਵਿੰਦਰ ਸਿੰਘ ਜੱਸ ਅਮਰਕੋਟ ਨੇ ਕਿਹਾ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਵੱਲੋਂ ਪੱਛੜੀਆਂ ਸ਼੍ਰੇਣੀਆਂ ਨੂੰ ਹਮੇਸ਼ਾਂ ਵੋਟ ਬੈਂਕ ਵਜੋ ਵਰਤਿਆ ਹੈ, ਪ੍ਰੰਤੂ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਬੈਕਵਡ ਕਲਾਸਾਂ ਦੇ ਬਣਦੇ ਹੱਕ ਦੇਣ ਦੀ ਗੱਲ ਨਹੀ ਕੀਤੀ।

Jass Amarkot

ਮੰਡਲ ਕਮਿਸ਼ਨ ਦੀ ਰੀਪੋਰਟ ਮੁਤਾਬਿਕ 27% ਰਾਖਵਾਂਕਰਨ ਦਾ ਅਧਿਕਾਰ ਜੋ ਕਿ ਕੇਂਦਰ ਸਰਕਾਰ ਨੇ ਲਾਗੂ ਕੀਤਾ ਹੋਇਆ ਹੈ, ਪਰ ਪੰਜਾਬ ਦੀ ਸਰਕਾਰ ਵੱਲੋ ਇਸ ਪਾਸੇ ਕੋਈ ਧਿਆਨ ਨਹੀ ਦਿਤਾ ਗਿਆ।ਹੁਣ ਵੋਟਾਂ ਵੇਲੇ 200 ਯੁਨਿਟ ਬਿਜਲੀ ਫ੍ਰੀ ਦਾ ਲਾਰਾ ਵੀ ਸਿਰਫ ਇੱਕ ਚੋਣ ਸਟੰਟ ਹੀ ਹੈ।ਉਹਨਾਂ ਕਿਹਾ ਕਿ ਆਟਾ ਦਾਲ, ਸਕੀਮ ਅਧੀਨ ਦਿੱਤਾ ਜਾਂਦਾ ਅਨਾਜ ਲੋੜਵੰਦਾਂ ਤੱਕ ਪੂਰਾ ਨਹੀ ਪਹੁੰਚਦਾ, ਘਪਲੇਬਾਜ ਲੋਕ ਇਸ ਨੂੰ ਰਸਤੇ ਵਿਚ ਹੀ ਖੁਰਦ, ਬੁਰਦ ਕਰ ਦਿੰਦੇ ਹਨ। ਆਮ ਆਦਮੀ ਦੀ ਸਰਕਾਰ ਆਉਣ `ਤੇ ਐਸ.ਸੀ ਅਤੇ ਬੀ.ਸੀ ਸ਼੍ਰੇਣੀ ਦੇ ਲੋਕਾ ਨੂੰ ਪੂਰੀਆਂ ਸਹੂਲਤਾਂ ਦਿਤੀਆਂ ਜਾਣਗੀਆਂ, ਇਸ ਲਈ ਹਰ ਤਬਕੇ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਕਾਇਮ ਕਰਨ ਵਿਚ ਤਨ, ਮਨ, ਧਨ ਨਾਲ ਸਹਿਯੋਗ ਦੇਣਾ ਚਾਹੀਦਾ ਹੈ। ਇਸ ਸਮੇਂ ਬਲਵਿੰਦਰ ਸਿੰਘ ਕਾਲਾ, ਇੰਦਰਜੀਤ ਸਿੰਘ, ਅਮ੍ਰਿਤਪਾਲ ਸਿੰਘ, ਰਸ਼ਪਾਲ ਸਿੰਘ ਲਾਖਣਾ ਆਦਿ ਹਾਜਿਰ ਸਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply