ਫਾਜ਼ਿਲਕਾ, 24 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਨੂੰ ਵਿਕਾਸ ਦੇ ਵਹੀਏ ਤੇ ਲਿਆਉਣ ਲਈ ਚੋਣ ਮੈਦਾਨ ਵਿਚ ਉਤਰੀ ਆਪਣਾ ਪੰਜਾਬ ਪਾਰਟੀ ਦੀ ਉਮੀਦਵਾਰ ਕੀਰਤੀ ਫਾਜ਼ਿਲਕਾ ਨੇ ਚੋਣਾਂ ਨੇੜਲੇ ਆਉਂਦੇ ਹੀ ਪਿੰਡਾਂ ਵਿਚ ਤੂਫ਼ਾਨੀ ਦੌਰਾ ਕਰਕੇ ਲੋਕਾਂ ਨਾਲ ਜਨਸੰਪਰਕ ਅਭਿਆਨ ਸ਼ੁਰੂ ਕਰ ਦਿੱਤਾ ਹੈ।ਇਸਦੇ ਤਹਿਤ ਕੀਰਤੀ ਫਾਜ਼ਿਲਕਾ ਨੇ ਜ਼ਿਲ੍ਹੇ ਦੇ ਪਿੰਡ ਝੋਕ ਡਿੱਪੂਲਾਨਾ, ਆਹਲਬੋਦਲਾ, ਕੀੜਿਆਂਵਾਲਾ, ਫਤਿਹਗੜ੍ਹ, ਢਾਣੀ ਚਾਂਦੀ ਰਾਮ ਵਿਚ ਜਨਸੰਪਰਕ ਕੀਤਾ।
ਇਸ ਦੌਰਾਨ ਪਿੰਡਾਂ ਵਿਚ ਪਹੁੰਚਣ ਤੇ ਕੀਰਤੀ ਫਾਜ਼ਿਲਕਾ ਦਾ ਪਿੰਡਾਂ ਦੇ ਵਾਸੀਆਂ ਨੇ ਸਵਾਗਤ ਕੀਤਾ ਅਤੇ ਚੋਣਾਂ ਦੌਰਾਨ ਉਨ੍ਹਾਂ ਨੂੰ ਸਮਰਥਨ ਦੇਣ ਦਾ ਭਰੋਸਾ ਦੁਆਇਆ।ਕੀਰਤੀ ਫਾਜ਼ਿਲਕਾ ਨੇ ਕਿਹਾ ਕਿ ਪੰਜ ਸਾਲ ਤੱਕ ਰਾਜ ਕਰਨ ਤੋਂ ਬਾਅਦ ਵੀ ਸਰਕਾਰ ਨੇ ਨਾ ਤਾਂ ਬਾਰਡਰ ਏਰੀਆ ਵਿਚ ਵਿਕਾਸ ਕਰਵਾਇਆ ਅਤੇ ਨਾ ਹੀ ਫਾਜ਼ਿਲਕਾ ਵਿਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ।ਫਾਜ਼ਿਲਕਾ ਵਿਚ ਸਭ ਤੋਂ ਬੁਰਾ ਹਾਲ ਸਿੱਖਿਆ ਦਾ ਹੈ।ਫਾਜ਼ਿਲਕਾ ਦੇ ਇੱਕੋ ਇੱਕ ਕਾਲਜ ਵਿਚ ਪੂਰੀ ਮਾਤਰਾ ਵਿਚ ਸਟਾਫ਼ ਨਾ ਹੋਣ ਕਾਰਨ ਇੱਥੇ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਹੈ।ਜਿਸ ਕਾਰਨ ਫਾਜ਼ਿਲਕਾ ਦੇ ਆਲੇ ਦੁਆਲੇ ਰਹਿਣ ਵਾਲੇ ਬੱਚਿਆਂ ਨੂੰ ਤਾਂ ਸਿੱਖਿਆ ਕੀ ਮਿਲੇਗੀ ਸਗੋਂ ਸੀਟ ਨਾ ਮਿਲਣ ਕਾਰਨ ਫਾਜ਼ਿਲਕਾ ਦੇ ਬੱਚਿਆਂ ਨੂੰ ਪੜ੍ਹਨ ਲਈ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਹੈ। ਉਥੇ ਪਿਡੰਾਂ ਵਿਚ ਵਿਕਾਸ ਦਾ ਨਾਅਰਾ ਤਾਂ ਹਰ ਨੇਤਾ ਦਿੰਦਾ ੲੈ ਪਰ ਕਦੇ ਉਨ੍ਹਾਂ ਦੇ ਵਿਚਕਾਰ ਜਾਕੇ ਵੇਖਣਗੇ ਤਾਂ ਪਤਾ ਚੱਲੇਗਾ ਕੀ ਵਿਕਾਸ ਹੋਇਆ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੱਤਾ ਵਿਚ ਆਉਣ ਦਾ ਮੰਤਵ ਹੀ ਪਿੰਡਾਂ ਵਿਚ ਵਿਕਾਸ ਕਰਵਾਉਣਾ, ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ ਅਤੇ ਜ਼ਿਲ੍ਹੇ ਨੂੰ ਵਿਕਾਸ ਦੇ ਪਹੀਏ ਤੇ ਲਿਆਉਣਾ ਹੈ।
ਇਸ ਮੌਕੇ ਪਿੰਡਾਂ ਦੇ ਵਾਸੀਆਂ ਨੇ ਕੀਰਤੀ ਨੂੰ ਚੋਣਾਂ ਵਿਚ ਵੋਟਾਂ ਪਾਉਣ ਦਾ ਭਰੋਸਾ ਦੁਆਇਆ। ਇਸ ਮੌਕੇ ਬਲਜੀਤ ਸਿੰਘ, ਪੂਰਨ ਸਿੰਘ, ਕ੍ਰਿਸ਼ਨ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ, ਕਾਲਾ ਸਿੰਘ, ਸੁਖਵਿੰਦਰ ਸਿੰਘ, ਰਾਜੂ, ਸਤਪਾਲ ਸਿੰਘ, ਰਜਿੰਦਰ ਸਿੰਘ, ਰਾਜ ਕ੍ਰਿਸ਼ਨ, ਦਲੀਪ ਸਿੰਘ, ਨਿਸ਼ਾਂਤ, ਰਾਮ ਸਿੰਘ, ਅਕਸ਼ੈ, ਰਕੇਸ਼ ਕੁਮਾਰ, ਮਨੋਹਰ ਲਾਲ, ਰਮੇਸ਼ ਕੁਮਾਰ, ਜਗਰੂਪ, ਰਾਜ ਕੁਮਾਰ, ਸੋਨੀਆ, ਸੁਮਨ, ਸ਼ਿਵਾਨੀ, ਜਸਵੀਰ ਕੌਰ, ਸੀਮਾ ਸਹਾਰਨ ਅਤੇ ਹੋਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media