Monday, September 7, 2026

ਪੰਜਾਬ ਦੀ ਧਰਤੀ ਜਵਾਨ ਅਤੇ ਕਿਸਾਨ ਪੈਦਾ ਕਰਦੀ ਹੈ ਨਸ਼ੇੜੀ ਨਹੀ – ਰਾਜਨਾਥ ਸਿੰਘ

ਫਾਜ਼ਿਲਕਾ, 24 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਤੁਸੀਂ ਇਸ ਵਾਰ ਫਾਜ਼ਿਲਕਾ ਤੋਂ ਸੁਰਜੀਤ ਜਿਆਣੀ ਨੂੰ ਜਿਤਾਓ, ਮੈਂ ਤੁਹਾਡਾ ਧੰਨਵਾਦ ਕਰਨ ਫਿਰ ਫਾਜ਼ਿਲਕਾ ਆਵਾਂਗਾ। ਫੇਰ ਮਾਲਾ ਪਹਿਣਕੇ ਨਹੀਂ ਸਗੋਂ ਆਪਣਾ ਸਿਰ ਝੁਕਾ ਕੇ ਕਰਾਂਗਾ ਧੰਨਵਾਦ।ਇਹ ਸ਼ਬਦ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਫਾਜ਼ਿਲਕਾ ਤੋਂ ਅਕਾਲੀ ਭਾਜਪਾ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਦੇ ਪੱਖ ਵਿਚ ਸਥਾਨਕ ਘਾਹ ਮੰਡੀ ਵਿਚ ਕੀਤੀ ਰੈਲੀ ਵਿਚ ਕਹੇ। ਜਿਸ ਨੂੰ ਸੁਣਕੇ ਲੋਕਾਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਉਨ੍ਹਾਂ ਦਾ ਸਵਾਗਤ ਕੀਤਾ। PPN2401201727ਰੈਲੀ ਦੇ ਪੂਰੇ ਭਾਸ਼ਨ ਵਿਚ ੳਨ੍ਹਾਂ ਦਾ ਫੋਕਸ ਸੁਰਜੀਤ ਜਿਆਦੀ ਦੇ 10 ਵਰ੍ਹਿਆਂ ਵਿਚ ਕੀਤੇ ਗਏ ਵਿਕਾਸ ਕੰਮਾਂ ਤੇ ਰਿਹਾ।ਉਥੇ ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੇ ਵੀ ਕਰੜੇ ਪ੍ਰਹਾਰ ਕੀਤੇ। ਰਾਜਨਾਥ ਸਿੰਘ ਨੇ ਦੋਵ੍ਹਾਂ ਪਾਰਟੀਆਂ ਨੂੰ ਸ਼ਾਸਨ ਕਰਨ ਵਿਚ ਫੇਲ ਕਰਾਰ ਦਿੰਦੇ ਹੋਏ ਕਿਹਾ ਕਿ ਦਿਲੀ ਵਰਗੇਂ ਛੋਟੇ ਸੂਬੇ ਵਿਚ ਵੀ ਸ਼ਾਸਨ ਕਰਨ ਵਿਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਫੇਲ ਰਹੀ ਹੈ, ਉੱਥੇ ਕਾਂਗਰਸ ਨੂੰ ਡੁੱਬਦਾ ਜਹਾਜ ਕਰਾਰ ਦਿੰਦੇ ਹੌਏ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਕਾਂਗਰਸ ਦਾ ਸਫਾਇਆ ਹੋ ਰਿਹਾ ਹੈ।ਕੇਂਦਰੀ ਮੰਤਰੀ ਨੇ ਕਿਹਾ ਕਿ ਹਰ ਸਰਕਾਰ ਸੰਪੂਰਨ ਨਹੀਂ ਹੁੰਦੀ, ਕੁਝ ਕਮੀਆਂ ਤਾਂ ਰਹਿ ਹੀ ਜਾਂਦੀਆਂ ਹਨ।ਇਸ ਲਈ ਹੁਣ ਇਨ੍ਹਾਂ ਕਮੀਆਂ ਨੂੰ ਆਉਣ ਵਾਲੇ ਪੰਜ ਵਰ੍ਹਿਆਂ ਵਿਚ ਪੂਰਾ ਕੀਤਾ ਜਾਵੇਗਾ ਉਨ੍ਹਾਂ ਗੁਰੂਆਂ ਦੀ ਘਰਤੀ ਪੰਜਾਬ ਨੂੰ ਵਿਰੋਧੀ ਪਾਰਟੀਆਂ ਵੱਲੋਂ ਬਦਨਾਮ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੁਝ ਲੋਕਾਂ ਦੇ ਨਸ਼ੇ ਵਿਚ ਫੱਸੇ ਹੋਣ ਕਾਰਨ ਪੂਰੀ ਕੋਮ ਨੂੰ ਬਦਨਾਮ ਕਰਨਾ ਨੋਜ਼ਵਾਨਾਂ ਦਾ ਮਨੋਬਲ ਤੋੜਨਾ ਹੈ।ਇਸ ਦਾ ਜਵਾਬ ਹੁਣ ਨੋਜ਼ਵਾਨ ਵਰਗ ਖੁਦ ਹੀ ਚਾਰ ਫਰਵਰੀ ਨੂੰ ਦੇਣਗੇ।ਇਸ ਦੌਰਾਨ ਉਨ੍ਹਾਂ ਨੇ ਕੇਂਦਰ ਦੀ ਕਿਸਾਨਾਂ ਅਤੇ ਗਰੀਬਾਂ ਲਈ ਕਈ ਯੋਜਨਾਵਾਂ ਦਾ ਵਰਣਨ ਕੀਤਾ। ਉਥੇ ਅਕਾਲੀ ਪਾਜਪਾ ਵੱਲੌਂ ਐਲਾਨ ਪੱਤਰ ਵਿਚ ਕੀਤੇ ਵਾਅਦਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੋ ਯੋਜਨਾਵਾਂ ਪਿਛਲੇ ਵਰ੍ਹਿਆਂ ਵਿਚ ਅਕਾਲੀ ਭਾਜਪਾ ਸਰਕਾਰ ਨੇ ਚਲਾਈਆਂ ਹਨ ਉਹ ਪੂਰੇ ਦੇਸ਼ ਵਿਚ ਕਿਸੇ ਹੋਰ ਰਾਜ ਵਿਚ ਨਹੀਂ ਚੱਲ ਰਹੀਆਂ। ਇਸਦਾ ਸਹਿਰਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂਦਾ ਹੈ। ਜਿਨ੍ਹਾਂ ਨੇ ਗਰੀਬ ਤੋਂ ਗਰੀਬ ਵਿਅਕਤੀ ਦੇ ਲਈ ਵੀ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਤਾਕਿ ਉਹ ਸਵਾਭੀਮਾਨ ਨਾਲ ਆਪਣਾ ਜੀਵਨ ਬਤੀਤ ਕਰ ਸਕਣ। ਉੱਥੇ ਇਸ ਦੌਰਾਨ ਭਾਜਪਾ ਦੇ ਪੰਜਾਬ ਪ੍ਰਧਾਨ ਵਿਜੈ ਸਾਂਪਲਾ ਨੇ ਸੰਬੋਧਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਵਿਚ ਇੱਕ ਉਹ ਸਮਾਂ ਸੀ ਜਦੋਂ ਦਫ਼ਤਰ 2 ਵਜੇ ਅਤੇ ਦੁਕਾਨਾਂ ਸ਼ਾਮ ਨੂੰ 6 ਵਜੇ ਬੰਦ ਹੋ ਜਾਂਦੀਆਂ ਸਨ, ਕਿਉਂਕਿ ਪ੍ਰਦੇਸ਼ ਵਿਚ ਬਿਜਲੀ ਦੀ ਬਹੁਤ ਕਮੀ ਸੀ, ਪਰ ਹੁਣ ਲੋਕ ਖੁਦ ਹੀ ਜਾਣਦੇ ਹਨ ਕਿ ਬਿਜਲੀ ਦੇ ਮਾਮਲੇ ਵਿਚ ਪੰਜਾਬ ਆਤਮ ਨਿਰਭਰ ਬਣ ਗਿਆ ਹੈ। ਉਨ੍ਹਾਂ ਕੈਪਟਨ ਨੂੰ ਸ਼ਰਾਬੀ ਰਸੀਆ ਅਤੇ ਵਿਲਾਸਤੀ ਦੱਸਦੇ ਹੋਏ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਲੋਕਾਂ ਨਾਲ ਤਾਂ ਦੂਰ ਵਿਧਾਇਕਾਂ ਨੂੰ ਮਿਲਣ ਦਾ ਵੀ ਕੈਪਟਨ ਕੋਲ ਸਮਾਂ ਨਹੀਂ ਸੀ। ਇਸ ਮੌਕੇ ਪੰਜਾਬ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਕਿਸਾਨ ਆਗੂ ਅਜ਼ਮੇਰ ਸਿੰਘ ਲਖੋਵਾਲ, ਰਾਜਸਥਾਨ ਤੋਂ ਕੈਬੀਨੇਟ ਮੰਤਰੀ ਰਜਿੰਦਰ ਰਠੋੜ ਅਤੇ ਸੁਰਿੰਦਰ ਪਾਲ ਟੀ.ਟੀ, ਭਾਜਪਾ ਜ਼ਿਲਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ, ਪ੍ਰਦੇਸ਼ ਮੀਡੀਆ ਇੰਚਾਰਜ਼ ਸੁਬੋਧ ਵਰਮਾ, ਸ੍ਰੀਮਤੀ ਨਿਰਮਲਾ ਜਿਆਣੀ, ਅਕਾਲੀ ਆਗੂ ਗੁਰਵਿੰਦਰ ਸਿੰਘ ਗਰੇਵਾਲ, ਸੋਈ ਜ਼ਿਲਾਪ੍ਰਧਾਨ ਨਰਿੰਦਰ ਸਵਨਾ, ਅਕਾਲੀ ਆਗੂ ਸੰਦੀਪ ਗਿਲਹੋਤਰਾ, ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਸੇਤੀਆ, ਜ਼ਿਲ੍ਹਾ ਜਨਰਲ ਸਕੱਤਰ ਅਸ਼ਵਨੀ ਫੁਟੇਲਾ, ਮਿਉਨਸੀਪਲ ਕਮੇਟੀ ਪ੍ਰਧਾਨ ਰਾਕੇਸ ਧੁੜਿਆ, ਮਾਰਕੀਟ ਕਮੇਟੀ ਚੇਅਰਮੇਨ ਵਿਨੋਦ ਬਜਾਜ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਆਗੂ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply