ਸਮਰਾਲਾ, 24 ਜਨਵਰੀ (ਪੰਜਾਬ ਪੋਸਟ- ਕੰਗ)- ਸਮਰਾਲਾ ਇਲਾਕੇ ਦੇ ਪ੍ਰਸਿੱਧ ਗਜ਼ਲ਼ਗੋ ਨਰਿੰਦਰ ਮਣਕੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਮਿਸਤਰੀ ਭਲਵਿੰਦਰ ਸਿੰਘ ਕੁਝ ਦਿਨ ਬਿਮਾਰ ਰਹਿਣ ਪਿੱਛੋਂ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ।ਉਨ੍ਹਾਂ ਦਾ ਅੰਤਿਮ ਸਸਕਾਰ ਸਮਰਾਲਾ ਦੇ ਸਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।ਨਰਿੰਦਰ ਮਣਕੂ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਇਲਾਕੇ ਦੀਆਂ ਸਹਿਤਕ ਜਥੇਬੰਦੀਆਂ ਪੰਜਾਬੀ ਸਾਹਿਤ ਸਭਾ ਸਮਰਾਲਾ, ਲੇਖਕ ਮੰਚ ਸਮਰਾਲਾ, ਰਾਮਪੁਰ ਸਭਾ ਤੋਂ ਇਲਾਵਾ ਇਲਾਕੇ ਦੇ ਲੇਖਕਾਂ ਨੇ ਵੀ ਦੁੱਖ ਸਾਂਝਾ ਕੀਤਾ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਬਿਹਾਰੀ ਲਾਲ ਸੱਦੀ ਪ੍ਰਧਾਨ ਸਾਹਿਤ ਸਭਾ ਸਮਰਾਲਾ, ਕਹਾਣੀਕਾਰ ਸੁਖਜੀਤ, ਗਜ਼ਲ਼ਗੋ ਗੁਰਦਿਆਲ ਦਲਾਲ, ਸੁਰਿੰਦਰ ਰਾਮਪੁਰੀ, ਸੁਖਵਿੰਦਰ ਰਾਮਪੁਰੀ, ਪ੍ਰੋ. ਬਲਦੀਪ, ਜੋਗਿੰਦਰ ਸਿੰਘ ਜੋਸ਼, ਜਗਦੀਸ਼ ਨੀਲੋਂ, ਂਿੲੰਦਰਜੀਤ ਸਿੰਘ ਕੰਗ, ਰੰਗ ਕਰਮੀ ਰਾਜਵਿੰਦਰ ਸਮਰਾਲਾ, ਮੇਘ ਦਾਸ ਜਵੰਦਾ, ਦੀਪ ਦਿਲਬਰ, ਸੰਦੀਪ ਤਿਵਾੜੀ, ਦਰਸ਼ਨ ਸਿੰਘ ਕੰਗ, ਨੇਤਰ ਸਿੰਘ ਮੁਤਿਓਂ, ਪੁਖਰਾਜ ਸਿੰਘ ਘੁਲਾਲ ਆਦਿ ਸ਼ਾਮਲ ਹਨ।ਮਿਸਤਰੀ ਭਲਵਿੰਦਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਦੇ ਭੋਗ 27 ਜਨਵਰੀ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ, ਚੰਡੀਗੜ੍ਹ ਰੋਡ ਸਮਰਾਲਾ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਪਾਏ ਜਾਣਗੇ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media