ਪੱਟੀ, 24 ਜਨਵਰੀ (ਅਵਤਾਰ ਸਿੰਘ ਢਿੱਲੋਂ) – ਅਕਾਲੀ ਸਰਕਾਰ ਨੇ ਗਰੀਬਾਂ ਨੂੰ ਆਟਾ-ਦਾਲ ਸਕੀਮ, ਸਗਨ ਸਕੀਮ, ਲੜਕੀਆਂ ਨੂੰ ਮੁਫਤ ਸਾਈਕਲ, 200 ਯੂਨਿਟ ਬਿਜਲੀ ਮੁਆਫ, ਕਿਸਾਨਾਂ ਨੂੰ ਮੋਟਰ ਦੇ ਬਿੱਲ ਤੇ ਨੌਜਵਾਨਾਂ ਨੂੰ ਨੌਕਰੀਆ ਸਮੇਤ ਹੋਰ ਅਨੇਕਾਂ ਸਹੂਲਤਾਂ ਦਿੱਤੀਆ ਹਨ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਅਕਾਲੀਭਾਜਪਾ ਦੇ ਸਾਝੇ ੳੇੁਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਐਮ.ਸੀ ਕਵਲਪ੍ਰੀਤ ਸਿੰਘ ਦੇ ਗ੍ਰਾਹਿ ਵਿਖੇ ਭਾਰੀ ਇਕੱਠ ਨੂੰ ਸਬੋਧਨ ਕਰਦਿਆਂ ਹੋਏ ਕੀਤਾ।

ਉਨਾਂ ਪੰਜਾਬ ਵਿਚ ਤੀਸਰੀ ਵਾਰ ਸਰਕਾਰ ਲਿਆਉਣ ਲਈ ਹੰਭਲਾ ਮਾਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਕਾਲੀ ਪਾਰਟੀ ਨੇ ਹੀ ਸੂਬੇ ਦਾ ਸਰਪੱਖੀ ਵਿਕਾਸ ਕਰਵਾਇਆ ਹੈ ਤੇ ਬਿਨ੍ਹਾਂ ਕਿਸੇ ਭੇਦਭਾਵ ਤੋਂ ਬਜ਼ੁਰਗਾਂ, ਅੰਗਹੀਣਾਂ ਤੇ ਵਿਧਵਾਵਾਂ ਨੂੰ ਪੈਨਸ਼ਨਾਂ ਦਿੱਤੀਆਂ ਹਨ ਅਤੇ ਆਟਾ-ਦਾਲ ਸਕੀਮ ਤਹਿਤ ਘਰ ਘਰ ਕਣਕ, ਦਾਲ, ਛੋਲੇ ਆਦਿ ਪਹੁੰਚਾਏ ਹਨ, ਜਿਸ ਤੋ ਲੋਕ ਵੀ ਭਲੀਭਾਂਤ ਜਾਣੂ ਹਨ।ਆਦੇਸ਼ ਪ੍ਰਤਾਪ ਸਿੰਘ ਕੈਰੋ ਨੇ ਕਿਹਾ ਕਿ ਪੱਟੀ ਹਲਕੇ ਨੂੰ ਦੇਸ਼ ਦੇ ਨਕਸ਼ੇ ‘ਤੇ ਲਿਆਉਣ ਲਈ ਪਿੰਡ ਕੋਟਬੁੱਢਾ ਨਜ਼ਦੀਕ 102 ਕਰੋੜ ਰੁਪਏ ਦੀ ਲਾਗਤ ਨਾਲ ਪੁੱਲ ਬਣਾਇਆ ਗਿਆ ਹੈ ।
ਇਸ ਸਮੇਂ ਕਵਲਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਲਈ ਜੋ 10 ਸਾਲਾਂ ਵਿੱਚ ਸਕੀਮਾਂ ਸ਼ੁਰੂ ਕੀਤੀਆਂ ਗਈਆ ਹਨ, ਉਹ ਕਾਂਗਰਸ ਸਰਕਾਰ ਨੇ 50 ਸਾਲਾਂ ਵਿੱਚ ਵੀ ਲੋਕਾਂ ਨੂੰ ਨਹੀ ਦਿੱਤੀਆਂ।ਉਨ੍ਹਾਂ ਦਾਅਵੇ ਨਾਲ ਕਿਹਾ ਕਿ ਮੁੜ ਸਰਕਾਰ ਬਣਨ ‘ਤੇ ਇਸ ਤੋ ਦੋਗੁਣਾ ਵਿਕਾਸ ਕੀਤਾ ਜਾਵੇਗਾ।ਇਸ ਮੌਕੇ ਚੇਅਰਮੈਨ ਛਤਰਪਾਲ ਸਿੰਘ ਦੁਬਲੀ, ਜਥੇਦਾਰ ਖੁਸ਼ਵਿੰਦਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਭੁਪਿੰਦਰ ਸਿੰਘ ਮਿੰਟੂ ਮਾਹੀ ਰਿਜੋਰਟ ਵਾਲੇ, ਮਹਾਵੀਰ ਸਿੰਘ, ਮਨਦੀਪ ਸਿੰਘ, ਸਨਦੀਪ ਸਿੰਘ, ਰਣਜੀਤ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media