Thursday, February 26, 2026

ਰਾਹੁਲ ਗਾਂਧੀ ਦਾ ਪ੍ਰੋਗਰਾਮ ਮਜੀਠੇ ’ਚ ਜਰੂਰ ਹੋਵੇ- ਮਜੀਠੀਆ

ਕਿਹਾ ਕੋਈ ਅੜਚਨ ਹੋਵੇ ਤਾਂ ਸਪੈਸ਼ਲ ਹਵਾਈ ਭੇਜਣ ਲਈ ਵੀ ਤਿਆਰ

PPN2501201704
ਕੱਥੂਨੰਗਲ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਜੋ ਮਰਜ਼ੀ ਹੋ ਜਾਵੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਪ੍ਰੋਗਰਾਮ ਮਜੀਠੇ ’ਚ ਹੋਣਾ ਚਾਹੀਦਾ ਹੈ, ਉਸ ਨੂੰ ਬਦਲਿਆ ਨਾ ਜਾਵੇ ਜੇ ਖਰਚੇ ਜਾਂ ਕਿਸੇ ਹੋਰ ਕਮੀ ਪੇਸ਼ੀ ਕਾਰਨ ਕੋਈ ਅੜਚਨ ਆ ਜਾਣ ’ਤੇ ਵੀ ਉਹ (ਅਕਾਲੀ ਦਲ) ਸਪੈਸ਼ਲ ਹਵਾਈ ਭੇਜ ਕੇ ਵੀ ਉਹਨਾਂ ਦੀ ਫੇਰੀ ਦਾ ਪ੍ਰਬੰਧ ਕਰ ਕੇ ਦੇਣ ਲਈ ਤਿਆਰ ਹਾਂ।
ਕਾਂਗਰਸ ਨੂੰ ਇਹ ਅਪੀਲ ਕਿਸੇ ਹੋਰ ਨੇ ਨਹੀਂ ਸਗੋਂ ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੇ ਹਨ।ਉਹਨਾਂ ਪਿੰਡ ਦੁਧਾਲਾ ਵਿਖੇ ਚੋਣ ਪ੍ਰਚਾਰ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦ ਦਾ ਰਾਹੁਲ ਦਾ ਮਜੀਠੇ ਅਤੇ ਲੰਬੀ ਹਲਕੇ ’ਚ ਆਉਣ ਬਾਰੇ ਸੁਣਿਆ ਹੈ ਉਨਾਂ ਨੂੰ ਬਹੁਤ ਚਾਅ ਚੜ੍ਹਿਆ ਹੈ।ਉਹਨਾਂ ਕਿਹਾ ਕਿ ਦੇਸ਼ ਭਰ ’ਚ ਇਹ ਰਿਕਾਰਡ ਮੌਜੂਦ ਹੈ ਕਿ ਰਾਹੁਲ ਜਿੱਥੇ ਵੀ ਗਿਆ ਕਾਂਗਰਸ ਨੂੰ ਉੱਥੋਂ ਬੁਰੀ ਤਰਾਂ ਹਾਰ ਦਾ ਸਾਹਮਣਾ ਕਰਨਾ ਪਿਆ, ਖਾਸ ਕਰ ਲੋਕ ਸਭਾ ਚੋਣਾਂ ਦੌਰਾਨ ਤਾਂ ਪੂਰੀ ਕਾਂਗਰਸ ਨੂੰ ਹੀ ਲੈ ਡੁੱਬੇ ਹਨ, ਉਹਨਾਂ ਦੇ ਉਮੀਦਵਾਰਾਂ ਦਾ ਬੈਂਡ ਵੱਜਦਾ ਰਿਹਾ ਅਤੇ ਵਿਰੋਧੀ ਵੱਡੀ ਲੀਡ ਤੇ ਸ਼ਾਨ ਨਾਲ ਜਿੱਤ ਦੇ ਰਹੇ।ਉਹਨਾਂ ਕਿਹਾ ਕਿ ਹੁਣ ਮਜੀਠੇ ’ਚੋ ਵੀ ਕਾਂਗਰਸ ਦੇ ਸਫ਼ਾਏ ਦੀ ਵਾਰੀ ਹੈ ਅਜਿਹੇ ਸਮੇਂ ਰਾਹੁਲ ਦੀ ਗੈਰ ਮੌਜੂਦਗੀ ਨਾਲ ਉਹਨਾਂ ਦੇ ਦਿਲ ਨੂੰ ਬਹੁਤ ਠੇਸ ਪਹੁੰਚੇਗਾ।ਮਜੀਠੀਆ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ’ਤੇ ਤੋਪਾਂ ਟੈਂਕਾਂ ਨਾਲ ਫੌਜੀ ਹਮਲਾ ਕਰਾਉਣ ਵਾਲੀ, ਲੋਕਤੰਤਰ ਅਤੇ ਇਨਸਾਨੀਅਤ ਦਾ ਘਾਣ ਕਰਨ ਵਾਲੀ ਕਾਂਗਰਸ ਪਾਰਟੀ ਨੇ ਸਤਾ ਦੇ 50 ਸਾਲਾਂ ਦੌਰਾਨ ਲੋਕਾਂ ਨਾਲ ਫ਼ਰੇਬ ਹੀ ਕੀਤਾ, ਜਿਸ ਕਾਰਨ ਅੱਜ ਇਹ ਸਿਆਸਤ ਦੇ ਹਾਸ਼ੀਏ ’ਤੇ ਪਹੁੰਚ ਚੁੱਕੀ ਹੈ।ਅਜਿਹੇ ਪਾਰਟੀ ’ਚ ਰਾਹੁਲ ਵਰਗੇ ਹੋਣੇ ਚਾਹੀਦੇ ਹਨ ਤਾਂ ਕਿ ਦੇਸ਼ ਦੇ ਲੋਕਾਂ ਤੋਂ ਇਸ ਪਾਰਟੀ ਦਾ ਜਲਦ ਖਹਿਰਾ ਛੜਵਾਇਆ ਜਾ ਸਕੇ।
ਇਸ ਮੌਕੇ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਆਏ ਹਜਾਰਾ ਸਿੰਘ, ਦਲਬੀਰ ਸਿੰਘ, ਅਮਰੀਕ ਸਿੰਘ, ਲਖਬੀਰ ਸਿੰਘ ਅਤੇ ਸੂਰਤ ਸਿੰਘ ਆਦਿ ਨੂੰ ਉਹਨਾਂ ਸਨਮਾਨਤ ਕੀਤਾ। ਇਸ ਮੌਕੇ ਰਵੀ ਸਿੱਧੂ, ਸਰਪੰਚ ਜਗਵੰਤ ਸਿੰਘ, ਤਰਲੋਕ ਸਿੰਘ ਮੈਬਰ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਜਸਵੀਰ ਸਿੰਘ, ਮਨਜੀਤ ਸਿੰਘ, ਗਬਰਜੰਟ ਸਿੰਘ, ਧੀਰ ਸਿੰਘ ਸਾਬਕਾ ਸਰਪੰਚ, ਜਥੇਦਾਰ ਹਰਭਜਨ ਸਿੰਘ,  ਨਿਰਮਲ ਸਿੰਘ ਸਾਬਕਾ ਸਰਪੰਚ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

 

 

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply