Monday, September 7, 2026

ਵੋਟਰ ਜਾਗਰੂਕਤਾ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੇਂ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਵਿੱਢੀ ਮੁਹਿੰਮ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ, ਜਦ ਵਿਦਿਆਰਥੀ ਵੀਜ਼ੇ ਵਿਚ ਚੰਗਾ ਕੰਮ ਕਰ ਰਹੀ ਇਮੀਗਰੇਸ਼ਨ ਕੰਪਨੀ ਜੀ.ਟੂ.ਐਸ ਐਜੂਕੇਸ਼ਨਲ ਕੰਸਲਟੈਂਟਸ ਨੇ ਨਵੇਂ ਵੋਟਰਾਂ ਨੂੰ ਵੱਡੀ ਛੋਟ ਦੇਣ ਦਾ ਐਲਾਨ ਕਰ ਦਿੱਤਾ।

PPN2501201732ਕੰਪਨੀ ਵੱਲੋਂ ਜਾਰੀ ਬਿਆਨ ਵਿਚ ਉਨਾਂ ਨੇ ਮਾਰਕੀਟਿੰਗ ਡਾਇਰੈਕਟਰ ਅਦਿੱਤਿਆ ਸਹਿਗਲ ਨੇ ਕਿਹਾ ਕਿ ਨੌਜਵਾਨ ਵੋਟਰ ਵੋਟ ਪਾਉਣ ਮਗਰੋਂ ਜੇਕਰ ਸਾਡੇ ਕੋਲ ਆਪਣੇ ਕੇਲ ਲਈ ਪਹੁੰਚ ਕਰਦੇ ਹਨ ਜਾਂ ਫੇਸਬੁਕ ’ਤੇ ਜੀ.ਟੂ.ਐਸ ਕੰਸਲਟੈਂਟਸ ’ਤੇ ਆਪਣੀ ਵੋਟ ਨਿਸ਼ਾਨੀ ਵਾਲੀ ਫੋਟੋ ਟੈਗ ਕਰਦੇ ਹਨ, ਤਾਂ ਅਸੀਂ ਵਿਦਿਆਰਥੀ ਵੀਜੇ ਵਿਚ ਨਵੇਂ ਵੋਟਰ ਨੂੰ 100 ਫੀਸਦੀ ਪ੍ਰੋਸੈਸਿੰਗ ਫੀਸ ਮੁਆਫ ਕਰਾਂਗਾ, ਜਦਕਿ ਬਾਕੀ ਵੋਟਰਾਂ ਨੂੰ 50 ਫੀਸਦੀ ਫੀਸ ਮੁਆਫ ਕਰਾਂਗਾ।ਇਸੇ ਤਰਾਂ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਨੂੰ ਆਈਲੈਟਸ ਟੈਸਟ ਦੀ ਤਿਆਰੀ ਫੀਸ ਵਿਚ 70 ਫੀਸਦੀ ਦੀ ਮੁਆਫੀ ਅਤੇ 32 ਸਾਲ ਤੱਕ ਦੇ ਵੋਟਰਾਂ ਨੂੰ 50 ਫੀਸਦੀ ਦੀ ਫੀਸ ਮੁਆਫੀ ਕਰਾਂਗੇ।ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਜ਼ਿਲ੍ਹਾ ਪੱਧਰ ’ਤੇ ਮੁਹਿੰਮ ਵਿੱਢੀ ਹੋਈ ਹੈ, ਜਿਸ ਵਿਚ ਵਿਦਿਆਰਥੀਆਂ ਦੇ ਕਈ ਤਰਾਂ ਦੇ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ ਅਤੇ ਇਹ ਲਗਾਤਾਰ 4 ਫਰਵਰੀ ਤੱਕ ਜਾਰੀ ਰਹਿਣਗੇ।ਇਸ ਤੋਂ ਇਲਾਵਾ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨੂੰ ਵੀ ਨਵੇਂ ਵੋਟਰਾਂ ਨੂੰ ਡਿਸਕਾਊਂਟ ਦੇਣ ਲਈ ਰਾਜ਼ੀ ਕੀਤਾ ਹੈ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply