Friday, February 27, 2026

ਜ਼ਰੂਰਤਮੰਦ ਪਰਿਵਾਰ ਦੀ ਧੀ ਦਾ ਆਨੰਦ ਕਾਰਜ ਕਰਵਾਇਆ

PPN2501201745ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਤੇ ਦਾਨਵੀਰ ਪਰਿਵਾਰਾਂ ਦੇ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕੀਤੇ ਜਾਣ ਦੇ ਸਿਲਸਿਲੇ ਤਹਿਤ ਸੁਲਤਾਨਵਿੰਡ ਰੋਡ ਸਥਿਤ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਗੁਰੂ ਨਾਨਕਪੁਰਾ ਨਜਦੀਕ ਬਰਸਾਤੀ ਨਾਲਾ ਵਿਖੇ ਇਲਾਕਾ ਨਿਵਾਸੀਆਂ ਵੱਲੋਂ ਸਿਮਰਨ ਪੁੱਤਰੀ ਦਲੀਪ ਸਿੰਘ ਦਾ ਸ਼ੁਭ ਆਨੰਦ ਕਾਰਜ ਰਣਜੀਤ ਸਿੰਘ ਦੇ ਨਾਲ ਪੂਰਨ ਗੁਰਮਤਿ ਮਰਿਆਦਾ ਅਨੁਸਾਰ ਆਯੋਜਿਤ ਕੀਤਾ ਗਿਆ।ਹਰਵਿੰਦਰ ਸਿੰਘ, ਮੈਡਮ ਅੰਮ੍ਰਿਤ ਕੌਰ, ਇੰਦਰਜੀਤ ਸਿੰਘ, ਜਗਨਦੀਪ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਸਿੰਘ ਤੇ ਬਲਵਿੰਦਰ ਕੌਰ ਦੇ ਪਰਿਵਾਰਾਂ ਵੱਲੋਂ ਬਰਾਤ ਦਾ ਗਰਮਜੋਸ਼ੀ ਨਾਲ ਸਵਾਗਤ ਕਰਦੇ ਹੋਏ ਆੳੋ ਭਗਤ ਕੀਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਿਮਰਨ ਤੇ ਰਣਜੀਤ ਸਿੰਘ ਦਾ ਵਿਆਹ ਸੰਪੰਨ ਕਰਵਾਇਆ।ਮੈਡਮ ਅੰਮ੍ਰਿਤ ਕੌਰ ਤੇ ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਧੀਅ ਦਾ ਦਾਨ ਸਭ ਤੋਂ ਉਤਮ ਦਾਨ ਹੈ।ਉਨ੍ਹਾਂ ਕਿਹਾ ਕਿ ਸਿਮਰਨ ਦੇ ਵਿਆਹ ਦੇ ਦੌਰਾਨ ਉਸ ਦਾ ਹਰ ਚਾਅ ਮਲਾਅ ਪੂਰਾ ਕੀਤਾ ਗਿਆ ਹੈ ਤੇ ਲੋੜ ਅਨੁਸਾਰ ਨਵ ਵਿਆਹੀ ਜੋੜੀ ਨੂੰ ਘਰੇਲੂ ਸਮਾਨ ਵੀ ਦਿੱਤਾ ਜਾ ਰਿਹਾ ਹੈ।ਜਿਸ ਵਿੱਚ ਉਪਰੋਕਤ ਪਰਿਵਾਰਾਂ ਤੇ  ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਵੀ ਜ਼ਰੂਰਤ ਅਨੁਸਾਰ ਸਹਾਇਤਾ ਦਿੱਤੀ ਗਈ ਹੈ।ਇਸ ਮੌਕੇ ਹਰਵਿੰਦਰ ਸਿੰਘ, ਮੈਡਮ ਅੰਮ੍ਰਿਤ ਕੌਰ, ਇੰਦਰਜੀਤ ਸਿੰਘ, ਜਗਨਦੀਪ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਸਿੰਘ ਤੇ ਬਲਵਿੰਦਰ ਕੌਰ, ਜੀ.ਐਸ. ਸੰਧੂ, ਪਰਮਿੰਦਰ ਕੌਰ ਰੰਧਾਵਾ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply