Tuesday, November 24, 2026

ਹਿੰਦੀ ਭਾਸ਼ਾ ਦਾ ਗਿਆਨ ਹੋਣਾ ਅਤਿ ਜਰੂਰੀ – ਐਮ.ਆਰ.ਪੀ

ਚੌਂਕ ਮਹਿਤਾ, 25 ਜਨਵਰੀ (ਜੋਗਿੰਦਰ ਸਿੰਘ ਮਾਣਾ) – ਉਪਰੋਕਤ ਸ਼ਬਦ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਸ਼ਿਵਾਲਾ, ਅੰਮ੍ਰਿਤਸਰ ਵਿੱਚ ਹਿੰਦੀ ਦੇ ਮਾਸਟਰ ਰਿਸੋਰਸ ਪਾਰਸਨ ਰਾਜਨ, ਨਵਦੀਪ ਜੋਸ਼ੀ ਅਤੇ ਸੁਖਦੇਵ ਰਾਜ ਨੇ ਹਿੰਦੀ ਭਾਸ਼ਾ ਦੇ ਸੈਮੀਨਾਰ ਲਾਉਣ ਆਏ ਅਧਿਆਪਕਾ ਨੂੰ ਕਹੇ।PPN2501201746ਵਰਣਨਯੋਗ ਹੈ ਐਸ.ਸੀ.ਈ.ਆਰ.ਟੀ ਦੇ ਡਾਇਰੈਕਟਰ ਸੁਖਦੇਵ ਸਿੰਘ ਕਾਹਲੋਂ, ਡਿਪਟੀ ਡਾਇਰੈਕਟਰ ਗਿਨੀ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਅਤੇ ਪਿ੍ਰੰਸੀਪਲ ਸੁਖਵਿੰਦਰ ਸਿੰਘ ਇੰਨ ਸਰਵਿਸ ਟ੍ਰੈਨਿੰਗ ਸੈਂਟਰ ਰਾਮਬਾਗ ਵੱਲੋਂ ਸਾਰੇ ਵਿਸ਼ਾ ਅਧਿਆਪਕਾ ਦੇ ਸੈਮੀਨਾਰ ਲਾਏ ਜਾ ਰਹੇ ਹਨ।ਇਸ ਮੌਕੇ ਸਕੂਲ ਪਿ੍ਰੰ. ਜੋਗਿੰਦਰ ਕੌਰ ਸ਼ਿੰਗਾਰੀ ਦੀ ਸਰਪ੍ਰਸਤੀ ਹੇਠ ਅਧਿਆਪਕਾ ਦੀ ਸੁਲੇਖ ਪ੍ਰਤੀਯੋਗਤਾ ਆਦਿ ਵੀ ਕਰਵਾਈਆਂ ਗਈਆਂ ਅਤੇ ਜੇਤੂ ਅਧਿਆਪਕਾ ਨੂੰ ਇਨਾਮ ਤਕਸੀਮ ਕੀਤੇ ਗਏ।ਇਸ ਮੌਕੇ ਵਿਨੋਦ ਸ਼ਰਮਾ, ਅੰਮਿਤ, ਕ੍ਰਿਸ਼ਨ ਪ੍ਰਭਾ ਅਤੇ ਮੋਨਿਕਾ ਸ਼ਰਮਾਂ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply