ਪੱਟੀ, 25 ਜਨਵਰੀ (ਅਵਤਾਰ ਸਿੰਘ ਢਿੱਲੋਂ)- ਡਰੱਗ ਵਿਭਾਗ ਵੱਲੋਂ ਪੁਲਿਸ ਪਾਰਟੀ ਸਮੇਤ ਸ਼ਹਿਰ ਦੇ ਕੋਰਟ ਰੋਡ ਸਥਿਤ ਨਿਊ ਗਿੱਲ ਮੈਡੀਕਲ ਸਟੋਰ ਵਿਖੇ ਛਾਪੇਮਾਰੀ ਦੌਰਾਨ ਪਾਬੰਦੀਸ਼ੁਦਾ ਦਵਾਈਆਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ। ਨਿਊ ਗਿੱਲ ਮੈਡੀਕਲ ਸਟੋਰ ਵਿਖੇ ਛਾਪੇਮਾਰੀ ਦੌਰਾਨ ਡਰੱਗ ਇੰਸਪੈਕਟਰ ਗੁਰਪ੍ਰੀਤ ਸਿੰਘ ਸੋਢੀ ਅਤੇ ਥਾਣਾ ਸਿਟੀ ਪੱਟੀ ਦੇ ਮੁਖੀ ਭਾਰਤ ਭੂਸ਼ਣ ਨੇ ਦੱਸਿਆ ਕਿ ਡਰੱਗ ਵਿਭਾਗ ਅਤੇ ਪੁਲਿਸ ਵੱਲੋਂ ਕੀਤੇ ਗਏ ਇਸ ਸਾਂਝੇ ਐਕਸ਼ਨ ਦੌਰਾਨ ਮੈਡੀਕਲ ਸਟੋਰ ਤੋਂ ਅੱਠ ਕਿਸਮ ਦੀਆਂ 377 ਗੋਲੀਆਂ ਥਰਮਾਡੋਲ, 127 ਕੈਪਸੂਲ ਥਰਮਾਕੋਲ, 200 ਗੋਲੀਆਂ ਐਲਪਾਜੋਮ, 4000 ਗੋਲੀਆਂ ਕੋਲੋਡਾਈਜਮਪਾਈਡ, 340 ਗੋਲੀਆਂ ਐਪਲਾਜੂਮ, ਐਲਪਕਸ ਵੱਖ-ਵੱਖ ਦਵਾਈਆਂ ਬਰਾਮਦ ਹੋਈਆ ਹਨ। ਜਿਨ੍ਹਾਂ ਦਾ ਦੁਕਾਨ ਮਾਲਿਕ ਮੌਕੇ ’ਤੇ ਬਿੱਲ ਵੀਂ ਨਹੀਂ ਦਿਖਾ ਸਕੇ।ਇਸ ਤੋਂ ਇਲਾਵਾਂ ਦੋ ਤਰ੍ਹਾਂ ਦੀਆਂ ਦੇ ਸੈਂਪਲ ਲਏ ਹਨ। ਉਨ੍ਹਾਂ ਦੱਸਿਆ ਕਿ ਇਹ ਦਵਾਈਆਂ ਨਸ਼ੇ ਦੇ ਤੋਰ ’ਤੇ ਵਰਤੀਆਂ ਜਾ ਸਕਦੀਆਂ ਹਨ।ਡਰਗ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਡੀਕਲ ਸਟੋਰ ਨੂੰ ਤੋਂ ਫੜੀਆਂ ਦਵਾਈਆ ਸੀਜ਼ ਕਰਕੇ ਅਗਲੇਰੀ ਕਾਰਵਾਈ ਲਈ ਕੀਤੀ ਜਾ ਰਹੀ ਹੈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media