ਚੌਂਕ ਮਹਿਤਾ, 27 ਜਨਵਰੀ (ਜੋਗਿੰਦਰ ਸਿੰਘ ਮਾਣਾ)- ਸੱਤਿਆ ਐਲੀਮੈਂਟਰੀ ਸਕੂਲ ਚੰਨਣਕ ਵਿਖੇ 68ਵਾਂ ਗਣਤੰਤਰ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ, ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ।

ਇਸ ਸਮੇਂ ਵਿਸ਼ੇਸ਼ ਤੌਰ ਤੇ ਪੁੱਜੇ ਬਾਬਾ ਸੁਖਵੰਤ ਸਿੰਘ ਚੰਨਣਕੇ ਨੇ ਕੌਮੀ ਡੰਡਾਂ ਲਹਿਰਾਉਣ ਦੀ ਰਸਮ ਅਦਾ ਕੀਤੀ। ਬੱਚਿਆਂ ਪੰਜਾਬ ਦੇ ਲੋਕ ਨਾਚ ਗਿੱਧੇ ਅਤੇ ਭੰਗੜੇ੍ਹ ਨਾਲ ਪੁੱਜੀਆਂ ਸਖਸ਼ੀਅਤਾਂ ਦਾ ਮਨੋਰੰਜਨ ਕੀਤਾ, ਬਾਬਾ ਸੁਖਵੰਤ ਸਿੰਘ ਚੰਨਣਕੇ ਨੇ ਬੱਚਿਆਂ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਉਧਮ ਸਿੰਘ ਜਿਹੇ ਸੂਰਬੀਰਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਲਈ ਪ੍ਰੇਰਿਆ, ਉਨਾ੍ਹਂ ਦੇਸ਼ ਦੀ ਅਮਨ-ਸ਼ਾਤੀ ਨੂੰ ਭੰਗ ਕਰਨ ਵਾਲ਼ੀਆਂ ਦੇਸ਼ ਵਿਰੋਧੀ ਤਾਕਤਾਂ ਤੋ ਸੁਚੇਤ ਰਹਿਣ ਦੀ ਅਪੀਲ ਕੀਤੀ।ਸਕੂਲ ਕਮੇਟੀ ਵੱਲੋਂ ਬਾਬਾ ਸੁਖਵੰਤ ਸਿੰਘ ਚੰਨਣਕੇ ਅਤੇ ਸਰਪੰਚ ਮੇਜਰ ਸਿੰਘ ਸਹੋਤਾ ਨੂੰ ਸਨਮਾਨ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਮੁੱਖ ਅਧਿਆਪਕਾ ਮੈਡਮ ਜਸਵਿੰਦਰ ਕੌਰ ਰੰਧਾਵਾ ਨੇ ਆਈਆਂ ਸਖਸ਼ੀਅਤਾਂ ਦਾ ਧੰਨਵਾਦ ।ਇਸ ਮੌਕੇ ਗੁਰਦਵਿੰਦਰ ਸਿੰਘ ਰੰਧਾਵਾ, ਰਮਨੀਕ ਸਿੰਘ ਚੀਮਾਂ ਤੋ ਇਲਾਵਾ ਪਰਮਜੀਤ ਕੌਰ, ਸ਼ਾਲੂ ਕੁਮਾਰੀ, ਸੁਖਵਿੰਦਰ ਕੌਰ, ਗੁਰਜੀਤ ਕੌਰ, ਕੁਲਵਿੰਦਰ ਕੌਰ, ਸੰਦੀਪ ਕੌਰ, ਦਲਜੀਤ ਕੌਰ, ਮਾਸਟਰ ਜਤਿੰਦਰ ਸਿੰਘ ਸਕੂਲ ਸਟਾਫ ਮੈਂਬਰ ਤੇ ਮੰਗਲ ਸਿੰਘ ਪੰਚ, ਦਿਆਲ ਸਿੰਘ ਪੰਚ, ਸਰਵਣ ਸਿੰਘ ਪੰਚ, ਕਸ਼ਮੀਰ ਸਿੰਘ ਪੰਚ, ਬੀਬੀ ਬਲਜੀਤ ਕੌਰ, ਸੁਰਿੰਦਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media