Monday, March 30, 2026

ਅਮਿਤ ਸ਼ਾਹ 30 ਨੂੰ ਛੀਨਾ ਦੇ ਹੱਕ ’ਚ ਕਰਨਗੇ ਚੋਣ ਪ੍ਰਚਾਰ

ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)-  ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ 30 ਜਨਵਰੀ  ਦਿਨ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਸਾਂਝੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਆ ਰਹੇ ਹਨ।ਇਸ ਤੋਂ ਪਹਿਲਾਂ ਉਨ੍ਹਾਂ ਦੇ ਹੱਕ ’ਚ ਜਿੱਥੇ ਕੇਂਦਰੀ ਸਟੀਲ, ਕਿਰਤ ਅਤੇ ਰੋਜ਼ਗਾਰ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਕ ਪੱਤਰਕਾਰ ਮਿਲਨੀ ਦੌਰਾਨ ਛੀਨਾ ਦੇ ਹੱਕ ’ਚ ਨਿੱਤਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਦੀਆਂ ਉਪਲਬੱਧੀਆਂ ਤੋਂ ਜਾਣੂ ਕਰਵਾਇਆ ਉੱਥੇ ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਚੋਣ ਮੀਟਿੰਗਾਂ ਦੌਰਾਨ ਲੋਕਾਂ ਦੇ ਰੁਬਰੂ ਹੋ ਕੇ ਚੋਣ ਮੁਹਿੰਮ ’ਚ ਯੋਗਦਾਨ ਪਾ ਰਹੇ ਹਨ।

PPN2701201706
ਛੀਨਾ ਜੋ ਕਿ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਨਿੱਤਰੇ ਹਨ, ਦੇ ਮੋਢੇ ਨਾਲ ਮੋਢਾ ਜੋੜ ਕੇ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ, ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ, ਸੰਸਦੀ ਮੈਂਬਰ ਸ਼ਵੇਤ ਮਲਿਕ,ਭਾਜਪਾ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ, ਸੀਨੀਅਰ ਅਕਾਲੀ ਨੇਤਾ ਵੀਰ ਸਿੰਘ ਲੋਪੋਕੇ, ਅਮਰਪਾਲ ਸਿੰਘ ਬੋਨੀ ਅਜਨਾਲਾ, ਬਲਦੇਵ ਰਾਜ ਚਾਵਲਾ, ਮੇਅਰ ਬਖਸ਼ੀ ਰਾਮ ਅਰੋੜਾ, ਪ੍ਰੋ: ਲਕਸ਼ਮੀ ਕਾਂਤਾ ਚਾਵਲਾ, ਗੁਲਜ਼ਾਰ ਸਿੰਘ ਰਣੀਕੇ, ਕੇਵਲ ਕੁਮਾਰ, ਸੁਭਾਸ਼ ਸ਼ਰਮਾ, ਜਨਾਰਦਨ, ਭਾਜਪਾ ਆਗੂ ਤਰੁਣ ਚੁੱਘ, ਰਾਕੇਸ਼ ਗਿੱਲ, ਰਾਜੇਸ਼ ਹਨੀ, ਗੁਰਪ੍ਰਤਾਪ ਸਿੰਘ ਟਿੱਕਾ ਆਪਣੀ ਚੋਣ ਮੁਹਿੰਮ ਦੌਰਾਨ ਹੱਕ ’ਚ ਡੱਟੇ ਹਨ।
ਅੱਜ ਛੀਨਾ ਨੇ ਆਪਣੇ ਰਾਜਾਤਾਲ, ਕਸ਼ਮੀਰ ਐਵੀਨਿਊ, ਖੂਹ ਸੁਨਿਆਰਾ, ਰਤਨ ਸਿੰਘ ਚੌਂਕ, ਗੁੰਮਟਾਲਾ, ਵੇਰਕਾ ਆਦਿ ਵੱਖ-ਵੱਖ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਦੇ ਲੋਕਾਂ ਨੂੰ ਚੋਣ ਜਲਸਿਆਂ ਨੂੰ ਸੰਬੋਧਨ ਦੌਰਾਨ 4 ਫਰਵਰੀ ਹੋਣ ਵਾਲੇ ਮਤਦਾਨ ਸਬੰਧੀ ਬੇਖੌਫ਼ ਵੋਟ ਪਾਉਣ ਸਬੰਧੀ ਕੇਂਦਰ ਸਰਕਾਰ ਦੀਆਂ ਸਰਗਰਮੀਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਆਮ ਲੋਕਾਂ ਤੋਂ ਵੋਟਾਂ ਹਾਸਲ ਕਰਨ ਲਈ ਗ਼ਲਤ ਬਿਆਨਬਾਜ਼ੀਆਂ ’ਤੇ ਉਤਰ ਆਈ ਹੈ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਸ਼ੋਸ਼ਲ ਮੀਡੀਆ ‘ਤੇ ਹੋਰ ਸਾਧਨਾਂ ਰਾਹੀਂ ਲੋਕਾਂ ਨੂੰ ਭਰਮਾਉਣ, ਮਨ ਲੁਭਾਊ ਵਸਤੂਆਂ ਦਾ ਲਾਲਚ ਅਤੇ ਚੋਣ ਰੈਲੀਆਂ ’ਚ ਕੀਤੇ ਜਾ ਰਹੇ ਭਾਸ਼ਣਾਂ ਨੂੰ ਤੋੜ-ਮਰੋੜ ਕੇ ਲੋਕਾਂ ਮੂਹਰੇ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਦੇ ਵਿਸ਼ਵਾਸ਼ ਨੂੰ ਜਿੱਤਿਆ ਜਾ ਸਕੇ।
ਛੀਨਾ ਨੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਆੜੀ ਹੱਥੀਂ ਲੈਂਦਿਆ ਕਿਹਾ ਕਿ ਜੋ ਉਮੀਦਵਾਰ ਆਪਣੇ ਸੁਰੱਖਿਆ ਗਾਰਡ ਦੀ ਭੇਦਭਰੀ ਹਾਲਤ ’ਚ ਮਿਲੀ ਲਾਸ਼ ਪ੍ਰਤੀ ਗੰਭੀਰਤਾ ਨਹੀਂ ਲੈ ਰਿਹਾ, ਉਹ ਲੋਕ ਕੀ ‘ਲੋਕ ਸੇਵਾ’ ਕਰੇਗਾ? ਉਨ੍ਹਾਂ ਕਿਹਾ ਕਿ ਰਾਤ ਸਮੇਂ ਆਪਣੀ ਡਿਊਟੀ ਨਿਭਾਉਣ ਉਪਰੰਤ ਤੜਕਸਾਰ ਔਜਲਾ ਦਫਤਰ ਮੂਹਰੇ ਗੰਨਮੈਨ ਦੀ ਮਿਲੀ ਲਾਸ਼ ਕਈ ਪ੍ਰਕਾਰ ਦੇ ਸਵਾਲਾਂ ਨੂੰ ਜਨਮ ਦੇ ਰਹੀ ਹੈ ਕਿ ਇਹ ਖੁਦਕਸ਼ੀ ਨਹੀਂ, ਬਲਕਿ ਕਤਲ ਹੈ।ਉਨ੍ਹਾਂ ਵੋਟਰਾਂ ਨੂੰ ਯਕੀਨ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਜ਼ਿਲ੍ਹਾ ਦਾ ਹੋਰ ਵਿਕਾਸ ਕਰਵਾਉਣਾ ਅਤੇ ਲੋਕ ਮੁਸ਼ਕਿਲਾਂ ਨੂੰ ਹੱਲ ਕਰਵਾਕੇ ਨਿਜਾਤ ਦਿਵਾਉਣਾ ਹੋਵੇਗਾ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply