Tuesday, June 30, 2026

ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਵਸ ਕੇਕ ਕੱਟ ਕੇ ਮਨਾਇਆ ਗਿਆ

ਜੰਡਿਆਲਾ ਗੁਰੂ, 27 ਜਨਵਰੀ (ਹਰਿੰਦਰ ਪਾਲ ਸਿੰਘ)- ਅੱਜ ਜੀ.ਟੀ ਰੋਡ ਨਜ਼ਦੀਕ ਟੋਲ ਪਲਾਜ਼ਾ ਵਿਖੇ ਤਜਿੰਦਰ ਸਿੰਘ ਚੰਦੀ ਬਾਬਾ ਰਾਮ ਸਿੰਘ ਟਰਾਂਸਪੋਰਟ ਵਾਲੇ ਅਤੇ ਹਲਕਾ ਜੰਡਿਆਲਾ ਗੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਡਾਕਟਰ ਦਲਬੀਰ ਸਿੰਘ ਵੇਰਕਾ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਮੌਕੇ ਕੇਕ ਕੱਟਿਆ।

PPN2701201727

ਇਸ ਮੌਕੇ ਅਖੰਡ ਪਾਠ ਦੇ ਭੋਗ ਪਾਇਆ ਗਿਆ ਅਤੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਜੱਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਤਜਿੰਦਰ ਸਿੰਘ ਚੰਦੀ ਨੇ ਡਾਕਟਰ ਵੇਰਕਾ ਅਤੇ ਹੋਰ ਆਏ ਹੋਏ ਸੱਜਣਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ।ਗੁਰੂ ਕਾ ਲੰਗਰ ਅਤੁੱਟ ਚੱਲਿਆ।ਇਸ ਮੌਕੇ ਭਾਜਪਾ ਦਿਹਾਤੀ ਦੇ ਸਾਬਕਾ ਪ੍ਰਧਾਨ ਰਾਜੀਵ ਕੁਮਾਰ ਮਾਣਾ, ਮਨਦੀਪ ਢੋਟ, ਸਵਿੰਦਰ ਸਿੰਘ ਚੰਦੀ, ਕੌਂਸਲਰ ਅਵਤਾਰ ਸਿੰਘ ਕਾਲਾ, ਕੌਂਸਲਰ ਐਡਵੋਕੇਟ ਮਣੀ ਚੋਪੜਾ, ਹਰਪ੍ਰੀਤ ਸਿੰਘ ਬਬਲੂ, ਨਿਰਮਲ ਸਿੰਘ ਨਿੱਮਾ, ਸ਼ਮਸ਼ੇਰ ਸਿੰਘ ਸ਼ੇਰਾ, ਗੋਲਡੀ ਸ਼ਰਮਾ, ਅਮਨ ਢੋਟ, ਅਤਰੀ ਮੁਨੀ ਧਵਨ ਆਦਿ ਹਾਜਿਰ ਸਨ।

Check Also

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਵਾਂ ਸੁਲਤਾਨਵਿੰਡ ਫਲਾਈਓਵਰ ਲੋਕਾਂ ਨੂੰ ਸਮਰਪਿਤ

ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਵੱਡਾ ਤੋਹਫ਼ਾ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ …

Leave a Reply