ਪਠਾਨਕੋਟ, 16 ਜਨਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ-2017 ਲਈ ਭਾਰਤੀ ਚੋਣ ਆਯੋਗ ਦੇ ਵੋਟਰ ਜਾਗਰੂਕਤਾ ਪ੍ਰੋਗਰਾਮ ਸਵੀਪ ਵੱਲੋਂ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ-ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਵੱਲੋਂ ਆਪਣੇ (ਡੀ.ਸੀ) ਦਫਤਰ ਮਿੰਨੀ ਸਕੱਤਰੇਤ ਮਲਿਕਪੁਰ ਪਠਾਨਕੋਟ ਵਿਖੇ ਸਵੀਪ ਪਠਾਨਕੋਟ ਡੋਰ ਟੂ ਡੋਰ ਸੇਵਾ ਦਾ ਸੁਭ ਅਰੰਭ ਕੀਤਾ ਗਿਆ।

ਇਸ ਮੋਕੇ ਸਰਵਸੁਮਿਤ ਕੁਮਾਰ ਵਰਮਾ ਖਰਚਾ ਅਬਜਰਵਰ ਪਠਾਨਕੋਟ, ਨਰੇਸ ਮਹਾਜਨ ਵਧੀਕ ਜਿਲ੍ਹਾ ਨੋਡਲ ਅਫਸਰ ਸਵੀਪ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ-ਕਮ- ਨੋਡਲ ਅਫਸਰ ਐਮ.ਸੀ.ਐਮ.ਸੀ ਕਮੇਟੀ ਪਠਾਨਕੋਟ ਹਾਜ਼ਰ ਸਨ। ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ 001-ਸੁਜਾਨਪੁਰ, 002-ਭੋਆ ਅਤੇ ਵਿਧਾਨ ਸਭਾ ਹਲਕਾ 003-ਪਠਾਨਕੋਟ ਦੇ ਹਰੇਕ ਵੋਟਰ ਲਈ ਸਵੀਪ ਪਠਾਨਕੋਟ ਡੋਰ ਟੂ ਡੋਰ ਸੇਵਾ ਦਾ ਸੁਭ ਅਰੰਭ ਕੀਤਾ ਗਿਆ ਹੈ, ਜਿਸ ਅਧੀਨ ਹਰੇਕ ਵੋਟਰ ਨੂੰ ਉਨ੍ਹਾਂ ਦੇ ਸਬੰਧਤ ਬੀ. ਐਲ.ਓ. ਦੇ ਰਾਹੀ ਇਕ ਵੋਟਰ ਸਲਿਪ ਪਹੁੰਚਾਈ ਜਾਏਗੀ।ਜਿਸ ਵਿੱਚ ਜਿਲ੍ਹਾ ਚੋਣ ਅਫਸ਼ਰ ਵੱਲੋਂ ਹਰੇਕ ਵੋਟਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ 4 ਫਰਵਰੀ ਦਿਨ ਸਨੀਵਾਰ ਨੂੰ ਹਰੇਕ ਵੋਟਰ ਆਪਣੇ ਪੋਲਿੰਗ ਬੂੱਥ ਤੇ ਜਾਏ ਅਤੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਆਪਣਾ ਵੋਟ ਜਰੂਰ ਪਾਵੇ।
Punjab Post Daily Online Newspaper & Print Media