Monday, March 16, 2026

ਮੰਚ-ਰੰਗਮੰਚ ਵੱਲੋਂ 14 ਵਾਂ ਰਾਸ਼ਟਰੀ ਰੰਗਮੰਚ ਉਤਸਵ 2017 28 ਜਨਵਰੀ ਤੋਂ

ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਪੰਜਾਬ ਦੀ ਨਾਮਵਰ ਰੰਗਮੰਚ ਸੰਸਥਾ ਮੰਚ-ਰੰਗਮੰਚ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ, ਅਮਨਦੀਪ ਹਸਪਤਾਲ, ਮਮਤਾ ਨਿਕੇਤਨ ਤਰਨ ਤਾਰਨ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਪਦਮ ਭੂਸ਼ਨ ਸਵਰਗੀ ਨਾਟਕਕਾਰ ਹੈਸਨਮ ਕਨਹਾਈ ਲਾਲ ਨੂੰ ਸਮਰਪਿਤ 14 ਵਾਂ ਰਾਸ਼ਟਰੀ ਰੰਗਮੰਚ ਉਤਸਵ ਦਾ ਆਯੋਜਨ 28 ਜਨਵਰੀ ਤੋਂ 6 ਫਰਵਰੀ 2017 ਤੱਕ ਕੀਤਾ ਜਾ ਰਿਹਾ ਹੈ।

Kewal Dhaliwal1

ਫੈਸਟੀਵਲ ਦੇ ਡਾਇਰੈਕਟਰ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਦੱਸਿਆ ਕਿ ਇਸ ਨੈਸ਼ਨਲ ਥੀਏਟਰ ਫੈਸਟੀਵਲ ਵਿੱਚ ਭਾਰਤ ਦੇ ਪ੍ਰਮੁੱਖ ਥੀਏਟਰ ਗਰੁੱਪ ਆਪਣੇ-ਆਪਣੇ ਨਾਟਕ ਪੇਸ਼ ਕਰਨਗੇ। ਮਿਤੀ 28 ਜਨਵਰੀ ਨੂੰ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਫ਼ਸਲ’ ਪੇਸ਼ ਕੀਤਾ ਜਾਵੇਗਾ।29 ਜਨਵਰੀ ਨੂੰ ਸਦਾ ਆਰਟਸ ਸੁਸਾਇਟੀ ਦਿੱਲੀ ਦੀ ਟੀਮ ਵੱਲੋਂ ਵੈਭਾਨਸ਼ੂ ਵੈਭਵ ਦਾ ਲਿਖਿਆ ਅਤੇ ਦਾਨਿਸ਼ ਇਕਬਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਏ ਸੋਅਲ ਸਾਗਾ’ ਪੇਸ਼ ਕੀਤਾ ਜਾਵੇਗਾ।30 ਜਨਵਰੀ ਨੂੰ ਅਕਾਰ ਕਲਾ ਸੰਗਮ ਦਿੱਲੀ ਦੀ ਟੀਮ ਵੱਲੋਂ ਸੋਮੇਆ ਜੋਸ਼ੀ ਦਾ ਲਿਖਿਆ ਅਤੇ ਸੁਰੇਸ਼ ਭਾਰਦਵਾਜ ਦਾ ਨਿਰਦੇਸ਼ਤ ਕੀਤਾ ਨਾਟਕ ‘ਵੈਲਕਮ ਜ਼ਿੰਦਗੀ’ ਪੇਸ਼ ਕੀਤਾ ਜਾਵੇਗਾ।31 ਜਨਵਰੀ ਨੂੰ ਅਭਿਨਵ ਰੰਗਮੰਡਲ ਊਜੈਨ ਦੀ ਟੀਮ ਵੱਲੋਂ ਐਨਤੋਵ ਚੈਖਵ ਦਾ ਲਿਖਿਆ ਅਤੇ ਰਣਜੀਤ ਕਪੂਰ ਤੇ ਸ਼ਰਦ ਸ਼ਰਮਾ ਦਾ ਨਿਰਦੇਸ਼ਤ ਕੀਤਾ ਨਾਟਕ ‘ਚੈਖਵ ਕੀ ਕਹਾਣੀਆਂ’ ਪੇਸ਼ ਕੀਤਾ ਜਾਵੇਗਾ।
1 ਫਰਵਰੀ ਨੂੰ ਮੰਚ ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਇਹ ਗਲਾਂ ਕਦੇ ਫੇਰ ਕਰਾਂਗੇ’ ਪੇਸ਼ ਕੀਤਾ ਜਾਵੇਗਾ।2 ਫਰਵਰੀ ਨੂੰ ਆਲਟਰਨੈਟਿਵ ਥੀਏਟਰ ਗਰੁੱਪ ਕਲਕਤਾ ਦੀ ਟੀਮ ਵੱਲੋਂ ਪਰੋਬੀਰ ਗੁਹਾ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਲੌਂਗ ਮਾਰਚ’ ਪੇਸ਼ ਕੀਤਾ ਜਾਵੇਗਾ।3 ਫਰਵਰੀ ਨੂੰ ਸੀਗੁੱਲ ਗੁਹਾਟੀ ਥੀਏਟਰ ਗਰੁੱਪ ਵੱਲੋਂ ਭਗੀਰਥੀ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਕਮਲਾ ਦੇਵੀ’ ਪੇਸ਼ ਕੀਤਾ ਜਾਵੇਗਾ।4 ਫਰਵਰੀ ਨੂੰ ਕਲਾਕਸ਼ੇਤਰਾ ਮਨੀਪੁਰ ਦੀ ਟੀਮ ਵੱਲੋਂ ਕਨਹਾਈ ਲਾਲ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਪੇਬੇਟ’ ਪੇਸ਼ ਕੀਤਾ ਜਾਵੇਗਾ।5 ਫਰਵਰੀ ਨੂੰ ਅਮੈਟਰ ਥੀਏਟਰ ਜੰਮੂ ਦੀ ਟੀਮ ਵੱਲੋਂ ਖਾਲਿਦ ਹੁਸੈਨ ਦਾ ਲਿਖਿਆ ਅਤੇ ਮੁਸ਼ਤਾਕ ਕਾਕ ਦਾ ਨਿਰਦੇਸ਼ਤ ਕੀਤਾ ਨਾਟਕ ‘ਇਸ਼ਕ ਮਲੰਗੀ’ ਪੇਸ਼ ਕੀਤਾ ਜਾਵੇਗਾ। ਨਾਟਕ ਫੈਸਟੀਵਲ ਦੇ ਆਖਰੀ ਦਿਨ 6 ਫਰਵਰੀ ਨੂੰ ਥੀਏਟਰ ਫਾਰ ਥੀਏਟਰ ਚੰਡੀਗੜ੍ਹ ਗਰੁੱਪ ਵੱਲੋਂ ਅਸ਼ਵਨੀ ਕੁਮਾਰ ਸਾਵਨ ਦਾ ਲਿਖਿਆ ਅਤੇ ਸੁਦੇਸ਼ ਸ਼ਰਮਾ ਦਾ ਨਿਰਦੇਸ਼ਤ ਕੀਤਾ ਨਾਟਕ ‘ਗਾਥਾ-ਏ-ਆਨੰਦਪੁਰ ਸਾਹਿਬ’ ਪੇਸ਼ ਕੀਤਾ ਜਾਵੇਗਾ।ਇਹ ਸਾਰੇ ਨਾਟਕ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਹਰ ਰੋਜ਼ ਸ਼ਾਮ 6 ਵਜੇ ਬਿਨ੍ਹਾਂ ਟਿਕਟ ਅਤੇ ਪਾਸ ਦੇ ਮੁਫ਼ਤ ਵਿਖਾਏ ਜਾਣਗੇ। ਸਮੂਹ ਨਾਟਕ ੍ਰਪ੍ਰ੍ਰੇਮੀਆਂ, ਕਲਾ ਪ੍ਰੇਮੀਆਂ ਅਤੇ ਦਰਸ਼ਕਾਂ ਨੂੰ ਹਾਰਦਿਕ ਸੱਦਾ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply