ਬਠਿੰਡਾ, 27 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਦਿਵਸ ਅਤੇ ਮਾਘੀ ਲੋਹੜੀ ਨੂੰ ਸਮਰਪਿਤ ਮਹੁੱਲਾ ਨਿਵਾਸੀਆਂ ਨੇ ਕਿਲਾ ਰੋਡ ’ਤੇ ਚੋਲਾਂ ਦਾ ਲੰਗਰ ਲਗਾਇਆ।

ਕਿਲ੍ਹਾ ਰੋਡ ਮਹੁੱਲਾ ਤੇਲੀਆ ਵਾਲਾ ਰਹਿਦ ਵਾਲੇ ਸਮੂਹ ਨਿਵਾਸੀਆਂ ਵਲੋਂ ਚੋਲਾਂ ਦਾ ਲੰਗਰ ਤਿਆਰ ਕਰਕੇ ਵਰਤਾਇਆ ਗਿਆ।ਇਸ ਮੌਕੇ ਭਾਈ ਘਨੱਈਆਂ ਸੇਵਕ ਦਲ ਭਾਈ ਰਣਜੀਤ ਗੱਤਕਾ ਅਖਾੜਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੈਂਬਰਾਂ ਨੇ ਸ਼ੁਭ ਕੰਮ ’ਚ ਭਾਗ ਲਿਆ।ਗੁਰਇੰਦਰ ਸਿੰਘ ਬੱਬੂ, ਪਾਲੀ, ਪ੍ਰੀਤਮ ਸਿੰਘ ਸਾਹਨੀ, ਗੁਰਿੰਦਰਜੀਤ ਸਿੰਘ, ਸੁਖਬੀਰ ਸਿੰਘ, ਹਨੀ ਸਿੰਘ ਆਦਿ ਮੈਂਬਰਾਂ ਵਲੋਂ ਵੱਧ ਚੜ੍ਹ ਕੇ ਭਾਗ ਲਿਆ।
Punjab Post Daily Online Newspaper & Print Media