Saturday, April 11, 2026

ਡੇਹਰੀਵਾਲ ਵਿਖੇ ਭਗਵਾਨ ਵਾਲਮੀਕ ਦਿਵਸ ਮਨਾਇਆ ਗਿਆ

1102201401
ਤਰਸਿੱਕਾ, 11 ਫਰਵਰੀ (ਕਵਲਜੀਤ ਸਿੰਘ) – ਤਰਸਿੱਕਾ ਦੇ ਨੇੜਲੇ ਪਿੰਡ ਡੇਹਰੀਵਾਲ ਵਿਖੇ ਭਗਵਾਨ ਵਾਲਮੀਕ ਦਿਵਸ ਮਨਾਇਆ ਗਿਆ, ਜਿਸ ਵਿੱਚ  ਵੱਖ-ਵੱਖ ਜਿਲ੍ਹਿਆਂ ਤੋਂ ਵੱਡੀ ਗਿਣਤੀ ‘ਚ ਪੁੱਜੇ ਵਾਲਮੀਕ ਭਾਈਚਾਰੇ ਨੂੰ ਭਗਵਾਨ ਵਾਲਮੀਕ ਦਿਵਸ ਦੀ ਵਧਾਈ ਦਿੰਦਿਆਂ ਵਾਲਮੀਕ ਕ੍ਰਾਂਤੀ ਸੈਨਾ ਦੇ ਪ੍ਰਧਾਨ ਸਰਵਨ ਸਿੰਘ ਗਿੱਲ ਨੇ ਕ੍ਰਾਂਤੀ ਸੈਨਾ ਦੇ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਹਿੰਮਤ ਨਾਲ ਕ੍ਰਾਂਤੀ ਸੈਨਾ ਨੂੰ ਮਜ਼ਬੂਤ ਕਰਨਾ ਪਵੇਗਾ ਤਾਂ ਜੋ ਕੋਈ ਵੀ ਸਾਡੇ ਉੱਤੇ ਜ਼ੁਲਮ ਨਾ ਕਰ ਸਕੇ।ਉਨਾਂ ਵਲੋਂ ਬਲਾਕ ਤਰਸਿੱਕਾ ਤੋਂ ਜਤਿੰਦਰਜੀਤ ਸਿੰਘ ਬੱਬਾ ਨੂੰ ਕ੍ਰਾਂਤੀ ਸੈਨਾ ਦਾ ਪ੍ਰਧਾਨ ਅਤੇ ਹੋਰ ਮੈਂਬਰ ਨਿਯੁੱਕਤ ਕੀਤੇ। ਅੰਮ੍ਰਿਤਸਰ ਤੋਂ ਆਏ ਪ੍ਰ੍ਰਧਾਨ ਸਤਿਨਾਮ ਸਿੰਘ ਮੀਆਂਵਿੰਡ ਨੇ ਨਸ਼ਿਆਂ ਤੋਂ ਦੂਰ ਰਹਿਣ ਲਈ ਅਪੀਲ ਵੀ ਕੀਤੀ। ਇਸ ਇਕੱਠ ਵਿੱਚ ਸੋਨੂੰ ਗਿੱਲ ਜੰਡਿਆਲਾ, ਅਮਨਦੀਪ ਸਿੰਘ ਰੀਡਰ ਬਾਬਾ ਬਕਾਲਾ, ਇੰਦਰਜੀਤ ਸਿੰਘ, ਕੁਲਵੰਤ ਸਿੰਘ, ਦਵਿੰਦਰ ਸਿੰਘ, ਪਲਵਿੰਦਰ ਸਿੰਘ ਸੁੱਖਾ, ਹਰਦੇਵ ਸਿੰਘ ਦੇਬੂ, ਕੁਲਵੰਤ ਕਾਕਾ, ਨਿਰਵੈਲ ਸਿੰਘ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਮੰਗਲ ਸਿੰਘ, ਕੁਲਵੰਤ ਸਿੰਘ ਜੋਧਾ ਨਗਰੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply