ਪਠਾਨਕੋਟ, 28 ਜਨਵਰੀ (ਪੰਜਾਬ ਪੋਸਟ ਬਿਊਰੋ)- ਜ਼ਿਲਾ ਪਠਾਨਕੋਟ ਅੰਦਰ ਵਿਧਾਨ ਸਭਾ ਦੀਆਂ ਚੋਣਾਂ ਨਿਰਵਿਗਣ ਅਤੇ ਸ਼ਾਂਤੀਪੂਰਨ ਨੇਪਰੇ ਚਾੜਣ ਲਈ ਜ਼ਿਲਾ ਮੈਜ਼ਿਸਟ੍ਰੇਟ ਅਮਿਤ ਕੁਮਾਰ ਵੱਲੋਂ ਜਾਰੀ ਹਕਮਾਂ ਅਨੁਸਾਰ 2 ਫਰਵਰੀ 2017 ਨੂੰ ਸ਼ਾਮ 5 ਵਜੇ ਤੋਂ 4 ਫਰਵਰੀ 2017 ਨੂੰ ਸ਼ਾਮ 5-00 ਵਜੇ ਤੱਕ ਅਤੇ 11 ਮਾਰਚ 2017 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇ ਘੋਸ਼ਿਤ ਕਰਦੇ ਹੋਏ ਸ਼ਰਾਬ ਦੇ ਠੇਕੇਂ ਬੰਦ ਕਰਨ ਅਤੇ ਵਿਅਕਤੀਆਂ ਵੱਲੋ ਸ਼ਰਾਬ ਸਟੋਰ ਕਰਨ ਤੇ ਪੂਰਨ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ।
ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ 2017 ਸਬੰਧੀ ਚੋਣਾਂ ਦੀ ਮਿਤੀ 04-2-2017 ਨੂੰ ਹੋਣ ਕਰਕੇ ਜਿਲ੍ਹਾ ਪਠਾਨਕੋਟ ਅੰਦਰ ਜਾਬਤਾ ਫੋਜਦਾਰੀ ਸੰਘਤਾ ਦੀ ਧਾਰਾ 144 ਤਹਿਤ ਉਪਰੋਕਤ ਦਿਨਾਂ ਨੂੰ ਡਰਾਈ ਡੇ ਘੋਸਿਤ ਕੀਤਾ ਜਾਂਦਾ ਹੈ । ਇਸ ਤੋ ਇਲਾਵਾ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 135 ਸੀ ਅਨੁਸਾਰ ਚੋਣਾਂ ਦੌਰਾਨ ਜਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਸ਼ਰਾਬ ਆਦਿ ਨਹੀ ਵੇਚੀ ਜਾ ਸਕਦੀ। ਹੁਕਮ ਅਨੁਸਾਰ ਇਨਾਂ 48 ਘੰਟਿਆਂ ਦੌਰਾਨ ਕੋਈ ਵੀ ਸ਼ਰਾਬ ਦਾ ਠੇਕਾ, ਹੋਟਲ, ਰੈਸਟੋਊਰੈਂਟ, ਕਲੱਬ ਤੇ ਹੋਰ ਅਦਾਰੇ, ਜਿਥੇ ਸ਼ਰਾਬ ਜਾਂ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਹੁੰਦਾ ਹੈ,ਵਿੱਚ ਸ਼ਰਾਬ ਦੇ ਸੇਵਨ ਜਾਂ ਵੇਚਣ ਦੀ ਅਗਿਆ ਨਹੀਂ ਹੋਵੇਗੀ ਅਤੇ ਮੁਕੰਮਲ ਪਾਬੰਦੀ ਰਹੇਗੀ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media