
ਫਾਜਿਲਕਾ, 14 ਜੂਨ (ਵਿਨੀਤ ਅਰੋੜਾ)- ਦੀ ਰੇਡਿਐਂਟ ਸਪੋਟਰਸ ਸੋਸਾਇਟੀ ਵਲੋਂ ਤੀਜਾ ਬੈਂਡਮਿੰਟਨ ਓਪਨ ਟੂਰਨਾਮੈਂਟ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਲੜਕੇ ਵਿੱਚ ਕਰਵਾਇਆ ਗਿਆ । ਇਸ ਬਾਰੇ ਜਾਣਕਾਰੀ ਦਿੰਦੇ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਮੈਣੀ ਬੰਟੂ ਨੇ ਦੱਸਿਆ ਕਿ ਉਕਤ ਟੂਰਨਾਮੇਂਟ ਦੇ ਮੁੱਖ ਮਹਿਮਾਨ ਐਸਪੀ ਐਚ ਮਨਮੋਹਨ ਸ਼ਰਮਾ, ਡੀਈਓ ਸੰਦੀਪ ਧੂੜੀਆ, ਪ੍ਰਿੰਸੀਪਲ ਅਸ਼ੋਕ ਚੁਚਰਾ , ਭਾਜਪਾ ਮੰਡਲ ਪ੍ਰਧਾਨ ਮਨੋਜ ਤ੍ਰਿਪਾਠੀ, ਲੈਂਡਲਾਰਡ ਵਿਕਰਮ ਅਹੂਜਾ ਸਨ । ਉਨ੍ਹਾਂ ਨੇ ਦੱਸਿਆ ਕਿ ਉਕਤ ਟੂਰਨਾਮੇਂਟ ਵਿੱਚ ਅੰਡਰ 13 ਲੜਕੇ ਵਿੱਚ ਸਨੇਹਲ ਕਟਾਰਿਆ, ਅੰਡਰ 19 ਲੜਕੇ ਵਿੱਚ ਰੋਬਿਨ ਖੇੜਾ, ਲੱਕੀ ਡਬਲ ਲੜਕੇ ਵਿੱਚ ਗੁਰਪ੍ਰੀਤ ਅਤੇ ਸੁਖਵਿੰਦਰ ਬਾਵਾ, ਮਿਕਸ ਡਬਲ ਵਿੱਚ ਰੋਬਿਨ ਅਤੇ ਸ਼ੁਭਪ੍ਰੀਤ, ਅੰਡਰ 19 ਲੜਕੀਆਂ ਵਿੱਚ ਰੂਪਿੰਦਰ ਜੇਤੂ ਰਹੇ ।ਜਦੋਂ ਕਿ ਅੰਡਰ 13 ਲੜਕੇ ਵਿੱਚ ਸਿੱਧਾਰਥ ਅਰੋੜਾ ਅਤੇ ਅੰਡਰ 19 ਲੜਕੇ ਕੇਸ਼ਵ ਰਨਰ ਅਪ ਰਹੇ । ਮੁੱਖ ਮਹਿਮਾਨਾਂ ਵੱਲੋਂ ਜੇਤੂਆਂ ਨੂੰ ਇਨਾਮ ਵੰਡੇ ਕੀਤੇ । ਪ੍ਰੋਗਰਾਮ ਦੌਰਾਨ ਮੰਚ ਦਾ ਸੰਚਾਲਨ ਰਘੂ ਸ਼ਰਮਾ ਨੇ ਕੀਤਾ । ਅੰਤ ਵਿੱਚ ਐਡਵੋਕੇਟ ਨਰੇਂਦਰ ਮੈਣੀ ਬੰਟੂ ਨੇ ਓਪਨ ਟੂਰਨਾਮੇਂਟ ਵਿੱਚ ਸਹਿਯੋਗ ਕਰਣ ਵਾਲੇ ਮੈਬਰਾਂ, ਖਿਡਾਰੀਆਂ ਅਤੇ ਪ੍ਰੋਗਰਾਮ ਦੌਰਾਨ ਪੁੱਜਣ ਵਾਲੇ ਸਮੂਹ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ।ਉਨ੍ਹਾਂ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਸਿਤੰਬਰ ਵਿਚ ਵੀ ਜਿਲ੍ਹੇ ਦਾ ਪਹਿਲਾ ਓਪਨ ਬੈਡਮਿੰਟਨ ਟੂਰਨਾਮੇਂਟ ਕਰਵਾਇਆ ਜਾਵੇਗਾ ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media