Sunday, December 22, 2024

ਦੀ ਰੇਡਿਐਂਟ ਸਪੋਟਰਸ ਸੋਸਾਇਟੀ ਵੱਲੋਂ ਤੀਜਾ ਬੈਡਮਿੰਟਨ ਟੂਰਨਾਮੇਂਟ ਆਯੋਜਿਤ

PPN140615
ਫਾਜਿਲਕਾ, 14 ਜੂਨ  (ਵਿਨੀਤ ਅਰੋੜਾ)-  ਦੀ ਰੇਡਿਐਂਟ ਸਪੋਟਰਸ ਸੋਸਾਇਟੀ ਵਲੋਂ ਤੀਜਾ ਬੈਂਡਮਿੰਟਨ ਓਪਨ ਟੂਰਨਾਮੈਂਟ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਲੜਕੇ ਵਿੱਚ ਕਰਵਾਇਆ ਗਿਆ । ਇਸ ਬਾਰੇ ਜਾਣਕਾਰੀ ਦਿੰਦੇ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਮੈਣੀ ਬੰਟੂ ਨੇ ਦੱਸਿਆ ਕਿ ਉਕਤ ਟੂਰਨਾਮੇਂਟ ਦੇ ਮੁੱਖ ਮਹਿਮਾਨ ਐਸਪੀ ਐਚ ਮਨਮੋਹਨ ਸ਼ਰਮਾ, ਡੀਈਓ ਸੰਦੀਪ ਧੂੜੀਆ, ਪ੍ਰਿੰਸੀਪਲ ਅਸ਼ੋਕ ਚੁਚਰਾ ,  ਭਾਜਪਾ ਮੰਡਲ ਪ੍ਰਧਾਨ ਮਨੋਜ ਤ੍ਰਿਪਾਠੀ, ਲੈਂਡਲਾਰਡ ਵਿਕਰਮ ਅਹੂਜਾ ਸਨ । ਉਨ੍ਹਾਂ ਨੇ ਦੱਸਿਆ ਕਿ ਉਕਤ ਟੂਰਨਾਮੇਂਟ ਵਿੱਚ ਅੰਡਰ 13 ਲੜਕੇ ਵਿੱਚ ਸਨੇਹਲ ਕਟਾਰਿਆ, ਅੰਡਰ 19 ਲੜਕੇ ਵਿੱਚ ਰੋਬਿਨ ਖੇੜਾ, ਲੱਕੀ ਡਬਲ ਲੜਕੇ ਵਿੱਚ ਗੁਰਪ੍ਰੀਤ ਅਤੇ ਸੁਖਵਿੰਦਰ ਬਾਵਾ,  ਮਿਕਸ ਡਬਲ ਵਿੱਚ ਰੋਬਿਨ ਅਤੇ ਸ਼ੁਭਪ੍ਰੀਤ, ਅੰਡਰ 19 ਲੜਕੀਆਂ ਵਿੱਚ ਰੂਪਿੰਦਰ ਜੇਤੂ ਰਹੇ ।ਜਦੋਂ ਕਿ ਅੰਡਰ 13 ਲੜਕੇ ਵਿੱਚ ਸਿੱਧਾਰਥ ਅਰੋੜਾ  ਅਤੇ ਅੰਡਰ 19  ਲੜਕੇ ਕੇਸ਼ਵ ਰਨਰ ਅਪ ਰਹੇ । ਮੁੱਖ ਮਹਿਮਾਨਾਂ ਵੱਲੋਂ ਜੇਤੂਆਂ ਨੂੰ ਇਨਾਮ ਵੰਡੇ ਕੀਤੇ । ਪ੍ਰੋਗਰਾਮ ਦੌਰਾਨ ਮੰਚ ਦਾ ਸੰਚਾਲਨ ਰਘੂ ਸ਼ਰਮਾ  ਨੇ ਕੀਤਾ । ਅੰਤ ਵਿੱਚ ਐਡਵੋਕੇਟ ਨਰੇਂਦਰ ਮੈਣੀ ਬੰਟੂ ਨੇ ਓਪਨ ਟੂਰਨਾਮੇਂਟ ਵਿੱਚ ਸਹਿਯੋਗ ਕਰਣ ਵਾਲੇ ਮੈਬਰਾਂ,  ਖਿਡਾਰੀਆਂ ਅਤੇ ਪ੍ਰੋਗਰਾਮ ਦੌਰਾਨ ਪੁੱਜਣ ਵਾਲੇ ਸਮੂਹ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ।ਉਨ੍ਹਾਂ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਸਿਤੰਬਰ ਵਿਚ ਵੀ  ਜਿਲ੍ਹੇ ਦਾ ਪਹਿਲਾ ਓਪਨ ਬੈਡਮਿੰਟਨ ਟੂਰਨਾਮੇਂਟ ਕਰਵਾਇਆ ਜਾਵੇਗਾ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply