ਧੂਰੀ, 29 ਜਨਵਰੀ (ਪ੍ਰਵੀਨ ਗਰਗ)- ਅੱਜ ਪਲਸ ਪੋਲੀਓ ਅਭਿਆਨ ਤਹਿਤ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।
ਇਸ ਸਬੰਧੀ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ. ਕਰਨੈਲ਼ ਸਿੰਘ ਨੇ ਦੱਸਿਆ ਕਿ ਪੋਲੀਓ ਦੇ ਮੁਕੰਮਲ ਖਾਤਮੇ ਲਈ ਵੱਖੋ-ਵੱਖ ਸਮਾਜਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਬੂਥ ਲਗਾਏ ਗਏ ਹਨ।ਇਸ ਅਭਿਆਨ ਵਿੱਚ ਪੰਜਾਬ ਵਿੱਚੋਂ ਪੋਲੀਓ ਅਤੇ ਕੁਸ਼ਟ ਰੋਗ ਨੂੰ ਪੂਰੀ ਤਰਾਂ੍ਹ ਖਤਮ ਕਰਨ ਦਾ ਸੰਕਲਪ ਵੀ ਲਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜਸੇਵੀ ਰਮੇਸ਼ ਗਰਗ, ਡਾ. ਨਰੇਸ਼ ਬਾਂਸਲ, ਡਾ. ਗੌਰਵ, ਡਾ. ਸੁਮਿਤ ਗੋਇਲ, ਮਹਿੰਦਰ ਪਾਲ ਅਤੇ ਨਿਰਮਲ ਕਾਂਤਾ ਆਦਿ ਵੀ ਹਾਜ਼ਰ ਸਨ।
Punjab Post Daily Online Newspaper & Print Media