ਫਾਜ਼ਿਲਕਾ, 29 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਮਾਜ ਵਿਚ ਆਪਣੀ ਲੋਕਾਂ ਵਾਂਗ ਆਪਣੀ ਸ਼ਮੂਲੀਅਤ ਦਿਖਾਉਣ ਦੇ ਮਕਸਦ ਨਾਲ ਸਰਵ ਸਿਖਿਆ ਅਭਿਆਨ ਦੇ ਆਈਈਡੀ ਕੰਪੋਨੈਂਟ ਦੇ ਵਿਦਿਆਰਥੀਆਂ ਨੇ ਇੱਕ ਹੋਰ ਮੀਲ ਦਾ ਪੱਥਰ ਸਾਬਿਤ ਕਰਦਿਆਂ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਮਨਾਏ ਗਏ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਦਿਹਾੜੇ ਮੌਕੇ ਪ੍ਰੋਗਰਾਮ ਦੇ ਅੰਤ ਵਿਚ ਗਾਏ ਜਾਣ ਵਾਲੇ ਕੌਮੀ ਤਰਾਨੇ ਵੇਲੇ ਊਡਾਨ ਜਿਲ੍ਹਾ ਸਪੈਸ਼ਲ ਰਿਪੋਰਸ ਸੈਂਟਰ ਦੇ ਬੋਲਣ ਤੇ ਸੁਨਣ ਤੋਂ ਅਸਮਰੱਥ ਤਿੰਨ ਦਿਵਿਆਂਗ ਬੱਚਿਆ ਵੱਲੋਂ ਸੰਕੇਤਕ ਭਾਸ਼ਾ ਵਿਚ ਕੌਮੀ ਤਰਾਨੇ ਦੀ ਪੇਸ਼ਕਾਰੀ ਕੀਤੀ ਗਈ।
ਜਾਣਕਾਰੀ ਦਿੰਦਿਆਂ ਜਿਲ੍ਹਾ ਸਿਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਤੇ ਜਿਲ੍ਹਾ ਆਈਈਡੀ ਕੋਆਰਡੀਨੇਟਰ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੈਡਮ ਈਸ਼ਾ ਕਾਲੀਆ ਦੀ ਰਹਿਨੁਮਾਈ ਹੇਠ ਹੋਏ ਗਣਤੰਤਰ ਦਿਵਸ ਦੇ ਜਿਲ੍ਹਾ ਪੱਧਰੀ ਸਮਾਗਮ ਵਿਚ ਸਰਵ ਸਿਖਿਆ ਅਭਿਆਨ ਦੇ ਆਈਈਡੀ ਕੰਪੋਨੈਂਟ ਦੇ ਊਡਾਨ ਜਿਲ੍ਹਾ ਰਿਸੋਰਸ ਸੈਂਟਰ ਵਿਚ ਪੜ੍ਹ ਰਹੇ ਤਿੰਨ ਦਿਵਿਆਂਗ ਵਿਦਿਆਰਥੀਆਂ ਰਿਪਨਜੋਤ, ਪ੍ਰਿਅੰਕਾ ਅਤੇ ਆਰਿਸ਼ ਵੱਲੋਂ ਰਾਸ਼ਟਰੀ ਗਾਣ ਸੰਕੇਤਕ ਭਾਸ਼ਾ ਵਿਚ ਕੌਮੀ ਗਾਣ ਦੀ ਪੇਸ਼ਕਸ਼ ਕੀਤੀ ਗਈ।
ਆਈਈਡੀ ਕੋਆਰਡੀਨੇਟਰ ਸ਼੍ਰੀ ਅਗਰਵਾਲ ਅਤੇ ਜਿਲ੍ਹਾ ਸਪੈਸ਼ਲ ਐਜੂਕੇਟਰ ਗੀਤਾ ਗੋਸਵਾਮੀ ਨੇ ਦੱਸਿਆ ਕਿ ਦਿਵਿਆਂਗ ਬੱਚਿਆ ਦੀ ਤਿਆਰੀ ਰਿਸੋਰਸ ਸੈਂਟਰ ਦੇ ਵਿਸ਼ੇਸ਼ ਅਧਿਆਪਕ ਗੁਰਮੀਤ ਸਿੰਘ ਵੱਲੋਂ ਕਰਵਾਈ ਗਈ ਹੈ। ਇਥੇ ਇਹ ਖਾਸ ਜਿਕਰਯੋਗ ਹੈ ਕਿ ਦਿਵਿਆਂਗ ਬੱਚਿਆ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੇ ਮਕਸਦ ਨਾਲ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਸ਼੍ਰੀ ਅਗਰਵਾਲ ਨੇ ਦੱਸਿਆ ਕਿ ਬੱਚਿਆਂ ਲਈ ਇਕ ਸਮਾਜਸੇਵੀ ਵੱਲੋਂ ਇਕ ਬੈਂਡ ਸੈਟ ਦਿਤਾ ਗਿਆ ਹੈ, ਜਿਸ ਨਾਲ ਦਿਵਿਆਂਗ ਬੱਚਿਆ ਦਾ ਇਕ ਬੈਂਡ ਗਰੁੱਪ ਬਣਾਉਣ ਦੀ ਤਿਆਰੀ ਕਰਵਾਈ ਜਾ ਰਹੀ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਈਸਾ ਕਾਲੀਆ ਵੱਲੋਂ ਉਡਾਨ ਜ਼ਿਲ੍ਹਾ ਰਿਸੋਰਸ ਸੈਂਟਰ ਦੇ ਦਿਵਿਆਗਾਂ ਅਤੇ ਆਈਈਡੀ ਕੰਪੋਨੈਟ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪੁਲਸ ਮੁੱਖੀ ਕੇਤਨ ਬਲੀ ਰਾਮ ਪਾਟਿਲ, ਏਡੀਸੀ ਜਨਰਲ ਜਰਨੈਲ ਸਿੰਘ, ਏਡੀਸੀ ਅਰਵਿੰਦ ਕੁਮਾਰ, ਚੋਣ ਆਬਜਰਵਰ, ਖਰਚਾ ਆਬਜਰਵਰ, ਜ਼ਿਲ੍ਹਾ ਸਿੱਖਿਆ ਸਿੱਖਿਆ ਅਧਿਕਾਰੀ ਐਲੀਮੈਂਟਰੀ ਸੰਦੀਪ ਧੂੜੀਆ, ਜ਼ਿਲ੍ਹਾ ਆਈਈਡੀ ਕੋਆਰਡੀਨੇਟਰ ਨਿਸ਼ਾਂਤ ਅਗਰਵਾਲ ਅਤੇ ਹੋਰ ਹਾਜ਼ਰ ਸਨ।
Punjab Post Daily Online Newspaper & Print Media