Friday, June 19, 2026

ਮਾਰਸ਼ਲ ਅਕੈਡਮੀ ਦੇ ਵਿਦਿਆਰਥੀਆਂ ਨੇ ਲਾਲਾ ਲਾਜਪਤ ਰਾਏ ਨੂੰ ਕੀਤਾ ਯਾਦ

ਫਾਜ਼ਿਲਕਾ, 29 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) –  ਮਾਰਸ਼ਲ ਜਿੰਮ ਐਂਡ ਅਕੈਡਮੀ ਸਪੋਰਟਸ ਐਂਡ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਮਾਰਸ਼ਲ ਅਕੈਡਮੀ ਤੇ ਮੋਟੀਵੇਟਰ ਅਤੇ ਐਡਵੋਕੇਟ ਸੰਜੀਵ ਬਾਂਸਲ ਮਾਰਸ਼ਲ ਦੀ ਅਗਵਾਈ ਵਿਚ ਲਾਲਾ ਲਾਜਪਤ ਰਾਏ ਜੀ ਦਾ ਜਨਮ ਦਿਨ ਮਨਾਉਂਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। PPN2901201713

ਸੰਬੋਧਤ ਕਰਦੇ ਹੋਏ ਐਡਵੋਕੇਟ ਮਾਰਸ਼ਲ ਨੇ ਦੱਸਿਆ ਕਿ ਲਾਲਾ ਜੀ ਨੇ ਸਾਇਮੰਡ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ ਅਤੇ ਉਸ ਸਮੇਂ ਉਹ ਭਗਤ ਸਿੰਘ, ਰਾਜਗੁਰੂ ਦੇ ਪ੍ਰੇਰਣਾ ਸਤਰੋਤ ਸਨ। ਅੱਜ ਵੀ ਉਨ੍ਹਾਂ ਨੂੰ ਸ਼ੇਰ-ਏ-ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਲਾਲਾ ਜੀ ਨੇ ਭਾਰਤ ਵਿਚ ਸਿੱਖਿਆ ਸੁਧਾਰ ਅਤੇ ਸਮਾਜਿਕ ਹਾਲਾਤਾਂ ਨੂੰ ਸੁਧਾਰਨ ਦਾ ਮਹੱਤਵਪੂਰਨ ਕੰਮ ਕੀਤਾ। ਉਨ੍ਹਾਂ ਕਿਹਾ ਕਿ ਸਵਤੰਤਰਤਾ ਸੰਗਰਾਮ ਦੇ ਇਤਿਹਾਸ ਵਿਚ ਉਨ੍ਹਾਂ ਦਾ ਨਾਂ ਸਦਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨੋਜ਼ਵਾਨਾਂ ਨੂੰ ਦੇਸ਼ ਦੇ ਸ਼ਹੀਦਾਂ ਨੂੰ ਆਪਣਾ ਰੋਲ ਮਾਡਲ ਬਣਾਉਣਾ ਚਾਹੀਦਾ ਹੈ। ਇਸ ਮੌਕੇ ਜਿੰਮ ਕੋਚ ਮਨੋਜ਼ ਤੰਵਰ, ਰਮਨਦੀਪ, ਬੀਰਬਲ, ਲਖਵਿੰਦਰ, ਕੁਲਦੀਪ, ਨਵਦੀਪ ਖਤਰੀ, ਰੋਹਿਤ ਖਤਰੀ, ਧੀਰਜ਼, ਪੁਨੀਤ, ਸ਼ਾਮ ਲਾਲ ਚੇਤੀਵਾਲ, ਮੋਨੂੰ, ਵਿਸ਼ਾਲ ਗੁਲਬਧਰ, ਆਨੰਦ, ਗੋਰਵ ਗਰਗ, ਕਰਨ ਠਕਰਾਲ, ਅਨਿਲ ਜਾਂਗਿੜ, ਕਰਨ ਵਰਮਾ, ਮੋਹਿਤ, ਰਵੀ, ਨਰਿੰਦਰ, ਬੱਬਲੂ, ਸੰਦੀਪ, ਅਕਸ਼ੈ ਝਾਂਬ, ਵਿਸ਼ੇਸ਼ ਅਤੇ ਵੈਭਵ ਅਤੇ ਹੋਰਨਾਂ ਨੇ ਲਾਲਾ ਜੀ ਨੂੰ ਫੁੱਲ ਭੇਂਟ ਕਰਕੇ ਯਾਦ ਕੀਤਾ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply