Saturday, June 20, 2026

ਕਾਰਪੈਂਟਰ ਯੂਨੀਅਨ ਨੇ ਦਿੱਤਾ ਸਮਰਬੀਰ ਸਿੰਘ ਨੂੰ ਸਮਰਥਨ

ਫਾਜ਼ਿਲਕਾ, 29 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) –  ਫਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਆਪ ਪਾਰਟੀ ਦੇ ਉਮੀਦਵਾਰ ਸਮਰਬੀਰ ਸਿੰਘ ਨੂੰ ਸਮਰਥਨ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਉਨ੍ਹਾਂ ਨੂੰ ਸਮਰਥਨ ਦੇਣ ਵਾਲਿਆਂ ਦਾ ਕਾਰਵਾਂ ਵੱਧਦਾ ਹੀ ਜਾ ਰਿਹਾ ਹੈ।ਜਿਸ ਦੇ ਤਹਿਤ ਕਾਰਪੈਂਟਰ ਯੂਨੀਅਨ ਫਾਜ਼ਿਲਕਾ ਨੇ ਵੀ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਣ ਕੀਤਾ।PPN2901201716

ਯੂਨੀਅਨ ਵੱਲੋਂ ਸਮਰਥਨ ਦੇਣ ਤੇ ਪਾਰਟੀ ਉਮੀਦਵਾਰ ਸਮਰਬੀਰ ਸਿੰਘ ਨੇ ਕਿਹਾ ਕਿ ਆਪ ਪਾਰਟੀ ਵਿਚ ਉਨ੍ਹਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਗਰੀਬਾਂ ਦੀ ਪਾਰਟੀ ਹੈ, ਅਮੀਰਾਂ ਦੀ ਪਾਰਟੀ ਨਹੀਂ ਸਗੋਂ ਆਮ ਆਦਮੀ ਨੂੰ ਪਹਿਲ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਕਿਰਤੀਆਂ ਦੀ ਧਰਤੀ ਹੈ, ਪਰ ਅਫ਼ਸੋਸ ਦੀ ਗੱਲ ੲੈ ਕਿ ਕਿਰਤੀ ਜੋ ਪੰਜਾਬ ਦੇ ਸਿਰ ਦਾ ਤਾਜ ਹਨ ਪਰ ਪੰਜਾਬ ਵਿਚ ਉਨ੍ਹਾਂ ਦੇ ਕੰਮ ਦਾ ਮੁੱਲ ਨਹੀਂ ਪੈ ਰਿਹਾ।ਰੋਜ਼ਗਾਰ ਦੇਣ ਦੀ ਬਜਾਏ ਸਰਕਾਰ ਉਨ੍ਹਾਂ ਦੇ ਹੱਕ ਮਾਰ ਰਹੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਆਮ ਲੋਕਾਂ ਦੇ ਮਸੀਹਾ ਕਹਾਉਂਦੇ ਹਨ ਨੇ ਪੁੱਤਰ ਮੋਹ ਵਿਚ ਆ ਕੇ ਪੰਜਾਬ ਦੇ ਹਿੱਤਾਂ ਦੀ ਹੱਤਿਆ ਕਰ ਦਿੱਤੀ ਹੈ।ਪੰਜਾਬ ਵਿਚ ਆਪ ਦੀ ਸਰਕਾਰ ਆਉਂਦੇ ਹੀ ਕਿਰਤੀ ਅਤੇ ਹੁਨਰਮੰਦ ਲੋਕਾਂ ਦੇ ਲਈ ਕਈ ਨਵੀਆਂ ਯੋਜਨਾਵਾਂ ਲਿਆਵੇਗੀ ਤਾਕਿ ਉਨ੍ਹਾਂ ਦੇ ਰੋਜ਼ਗਾਰ ਨੂੰ ਅੱਗੇ ਲਿਆਂਦਾ ਜਾ ਸਕੇ। ਸਮਰਬੀਰ ਸਿੰਘ ਨੂੰ ਸਮਰਥਣ ਦੇਣ ਵਾਲਿਆਂ ਵਿਚ ਭਗਵਾਨ ਦਾਸ, ਸਰਵਨ ਸਿੰਘ, ਰਕੇਸ਼ ਸਿੰਘ, ਭਗਤ ਰਾਮ, ਰਾਧੇ ਸ਼ਾਮ, ਰਾਮ ਪ੍ਰਸ਼ਾਦ, ਜਸਵੰਤ ਸਿੰਘ, ਸਤਨਾਮ ਦਾਸ, ਬੂਟਾ ਰਾਮ, ਰਮੇਸ਼ ਚੰਦ, ਸ਼ੰਕਰ ਰਾਮ, ਸੁਬੋਧ, ਨਾਨਕ ਸਿੰਘ, ਪਾਲਾ ਸਿੰਘ, ਸੁਰਜੀਤ ਸਿੰਘ ਅਤੇ ਹੋਰ ਸ਼ਾਮਲ ਸਨ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply