ਫਾਜ਼ਿਲਕਾ, 29 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਵਿਚ ਭ੍ਰਿਸ਼ਟਾਚਾਰੀ ਅਤੇ ਬੇਰੁਜ਼ਗਾਰੀ ਦੀ ਗੰਦਗੀ ਸਾਫ਼ ਕਰਨ ਲਈ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ, ਪੰਜਾਬ ਵਿਚ ਸਾਰੀ ਸਿਆਸੀ ਗੰਦਗੀ ਨੂੰ ਖ਼ਤਮ ਕਰਨ ਲਈ ਜਨਤਾ ਪੂਰੀ ਤਰ੍ਹਾਂ ਨਾਲ ਤਿਆਰ ਹੈ ਬਦਲਾਅ ਆ ਚੁੱਕਿਆ ਹੈ, ਸਿਰਫ਼ ਐਲਾਣ ਹੀ ਬਾਕੀ ਹੈ।
ਇਹ ਸ਼ਬਦ ਫਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਆਪ ਪਾਰਟੀ ਦੇ ਉਮੀਦਵਾਰ ਸਮਰਬੀਰ ਸਿੰਘ ਨੇ ਜ਼ਿਲ੍ਹੇ ਦੇ ਪਿੰਡ ਤੁਰਕਾਂਵਾਲੀ, ਲਾਲੋਵਾਲੀ, ਚਾਂਦਮਾਰੀ ਵਿਚ ਜਨਸਭਾ ਨੂੰ ਸੰਬੋਧਤ ਕਰਦੇ ਹੌਏ ਕਹੇ।ਉਨ੍ਹਾਂ ਕਿਹਾ ਕਿ ਇਹ ਚੋਣਾਂ ਪੂਰੇ ਭਾਰਤ ਨਹੀਂ ਸਗੋਂ ਵਿਸ਼ਵ ਵਿਚ ਆਪ ਦੀ ਜਿੱਤ ਦਾ ਇੱਕ ਅਧਿਆਏ ਲਿਖਣਗੀਆਂ।ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰ੍ਹਾਂ ਪੰਜਾਬ ਵਿਚ ਆਪ ਪੂਰੀ ਤਰ੍ਹਾਂ ਨਾਲ ਕਲੀਨ ਸਵੀਪ ਕਰੇਗੀ। ਉਨ੍ਹਾਂ ਕਿਹਾ ਕਿ ਦਿਲੀ ਦੇ ਲੋਕਾਂ ਦੀਆਂ ਇੱਛਾਵਾਂ ਤੇ ਖਰੀ ਉਤਰੀ ਆਪ ਪਾਰਟੀ ਪੰਜਾਬ ਵਿਚ ਨਵਾਂ ਬਦਲਾਅ ਲਿਆਵੇਗੀ ਤਾਕਿ ਦੇਸ਼ ਦੇ ਅਨਾਜ਼ ਵਿਚ 50 ਫੀਸਦੀ ਯੋਦਗਾਨ ਪਾਉਣ ਵਾਲੇ ਕਿਸਾਨਾਂ ਨੂੰ ਆਤਮ ਹੱਤਿਆਵਾਂ ਨਾ ਕਰਨੀਆਂ ਪੈਣ, ਅਜਿਹੀਆਂ ਯੋਜਨਾਵਾਂ ਆਉਣਗੀਆਂ ਕਿ ਉਨ੍ਹਾਂ ਨੂੰ ਕਰਜ਼ਾ ਲੈਣਾ ਹੀ ਨਾ ਪਵੇ।ਕਿਸਾਨਾਂ ਦੇ ਮਸੀਹਾ ਕਹਾਉਣ ਵਾਲੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਅੱਜ ਬਦਲਾਅ ਦੀਆਂ ਗੱਲ ਕਰ ਰਹੇ ਹਨ ਪਰ 10 ਵਰ੍ਹਿਆਂ ਤੋਂ ਸੱਤਾ ਤੇ ਕਾਬਜ਼ ਹਨ ਹੁਣ ਸੱਪ ਦੇ ਲੰਘ ਜਾਣ ਤੋਂ ਬਾਅਦ ਲਕੀਰ ਕੁੱਟਣ ਦਾ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੱਤਾ ਤੇ ਕਾਬਜ਼ ਮੁੱਖ ਮੰਤਰੀ ਪੁੱਤਰ ਮੋਹ ਅਤੇ ਭਾਈ ਭਤੀਜਾਵਾਦ ਵਿਚ ਘਿਰੇ ਬਾਦਲ ਆਪਣੇ ਚਹੇਤਤਿਆਂ ਨੂੰ ਖੁਸ਼ ਕਰਨ ਵਿਚ ਲੱਗੇ ਰਹੇ। ਉਨ੍ਹਾਂ ਕਿਹਾ ਕਿ ਫਾਜਜ਼ਿਲਕਾ ਵਿਚ ਵੀ ਮੰਤਰੀ ਦੇ ਚਹੇਤੇ ਹੀ ਆਪਣੀਆਂ ਜੇਬਾਂ ਗਰਮ ਕਰਨ ਵਿਚ ਲੱਗੇ ਰਹੇ ਹਨ, ਜਨਤਾ ਦਾ ਖਿਆਲ ਤਾਂ ਉਨ੍ਹਾਂ ਦੇ ਮਨ ਵਿਚ ਵੀ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਆਉਂਦੇ ਹੀ ਹਰ ਵਰਗ ਨੂੰ ਖੁਸ਼ੀ ਦੇਣ ਲਈ ਨਵੀਂਆਂ ਯੋਜਨਾਵਾਂ ਅਮਲ ਵਿਚ ਲਿਆਂਦੀਆਂ ਜਾਣਗੀਆਂ। ਤਾਂਕਿ ਪੰਜਾਬ ਦੇ ਨੋਜ਼ਵਾਨਾਂ ਨੂੰ ਰੋਜ਼ਗਾਰ ਦੇ ਲਈ ਬਾਹਰ ਨਾ ਜਾਣਾ ਪਵੇ, ਉਦਯੋਗਪਤੀ ਆਪਣੇ ਉਦਯੋਗ ਬਾਹਰ ਸਥਾਪਤ ਨਾ ਕਰਨ ਇਸ ਲਈ ਵੀ ਯੋਜਨਾਬਦੀ ਕੀਤੀ ਜਾਵੇਗੀ ਅਤੇ ਸਰਕਾਰੀ ਅਤੇ ਗੈਰ ਸਰਕਾਰੀ ਰੋਜ਼ਗਾਰ ਨੋਜ਼ਵਾਨਾਂ ਨੂੰ ਪੰਜਾਬ ਦੀ ਧਰਤੀ ਤੇ ਹੀ ਮਿਲੇਗਾ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ ਚਾਰ ਫਰਵਰੀ ਨੂੰ ਝਾੜੂ ਦੇ ਸਾਹਮਣੇ ਵਾਲਾ ਬਟਨ ਦਬਾਕੇ ਉਨ੍ਹਾਂ ਨੂੰ ਕਾਮਯਾਬ ਕਰਕੇ ਵਿਕਾਸ ਦੀ ਚਿੰਤਾ ਉੁਹ ਨਾ ਕਰਨੇ। ਇਸ ਮੌਕੇ ਪਿੰਡ ਤੁਰਕਾਂਵਾਲੀ ਵਿਚ ਸੁਖਰਾਮ ਕੰਬੋਜ, ਮਿਲਖ ਰਾਜ, ਅਸ਼ੋਕ ਕੁਮਾਰ, ਵਿਜੈ ਕੁਮਾਰ, ਅਜੈ ਕੁਮਾਰ, ਪੁਰਸ਼ੋਤਮ ਕੁਮਾਰ, ਲਾਲੋਵਾਲੀ ਵਿਚ ਗੁਰਮੁੱਖ ਚੰਦ, ਜੈ ਚੰਦ, ਹੰਸ ਰਜ, ਦੀਵਾਨ ਚੰਦ, ਮੋੲਨ ਚੰਦ, ਪਿੰਡ ਚਾਂਦਮਾਰੀ ਵਿਚ ਜਤਿੰਦਰ ਕੁਮਾਰ, ਸੁਰਿੰਦਰ ਕੁਮਾਰ, ਸ਼ਾਮ ਚੰਦ ਬਟੀ, ਰਮਨਦੀਪ ਕੁਮਾਰ, ਰਾਮ ਚੰਦ ਨੇ ਵੀ ਸੰਬੋਧਤ ਕੀਤਾ।
Punjab Post Daily Online Newspaper & Print Media