Thursday, February 26, 2026

5 ਮਾਸਟਰਜ਼ ਐਥਲੈਟਿਕਸ ਖਿਡਾਰੀਆਂ ਨੇ ਚੈਂਪੀਅਨਸ਼ਿਪ ‘ਚ ਮਾਰੀਆਂ ਮੱਲ੍ਹਾ

ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ- ਸੰਧੂ)- ਖੇਡ ਖੇਤਰ ਦੇ ਵਾਸਤੇ ਚਾਨਣ ਮੁਨਾਰਾ ਬਣ ਚੁੱਕੇ ਪੰਜ ਮਾਸਟਰਜ਼ ਐਥਲੈਟਿਕਸ ਖਿਡਾਰੀਆਂ ਨੇ ਮਸਤੁਆਣਾ ਸਾਹਿਬ ਸੰਗਰੂਰ ਵਿਖੇ ਸੰਪੰਨ ਹੋਈਆਂ 37ਵੀਆਂ ਪੰਜਾਬ ਮਾਸਟਰ ਐਥਲੈਟਿਕਸ ਖੇਡਾਂ ਦੋਰਾਨ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਮੈਡਲ ਹਾਸਲ ਕਰਕੇ ਸਰਹੱਦੀ ਜਿਲ੍ਹਾ ਅੰਮ੍ਰਿਤਸਰ ਦਾ ਨਾਮ ਰਾਸ਼ਟਰੀ ਖੇਡ ਖਾਕੇ ਤੇ ਰੌਸ਼ਨ ਕੀਤਾ ਹੈ।PPN2901201720ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਰਾਸ਼ਟਰੀ ਮਾਸਟਰਜ਼ ਐਥਲੈਟਿਕਸ ਤੇ ਬਾਕਸਿੰਗ ਖਿਡਾਰੀ ਅਵਤਾਰ ਸਿੰਘ ਜੀ.ਐਨ.ਡੀ.ਯੂ ਨੇ ਦੱਸਿਆ ਕਿ ਉਨ੍ਹਾਂ ਨੇ 50 ਸਾਲ ਤੋਂ ਉਪਰ ਹੈਮਰਜ਼ ਥ੍ਰੋ ਪ੍ਰਤੀਯੋਗਿਤਾ ਵਿਚ ਬਰਾਊਂਜ ਮੈਡਲ, ਸਵਰਨ ਸਿੰਘ ਨੇ 60 ਸਾਲ ਤੋਂ ਉਪਰਲੇ ਵਰਗ ਦੀ ਪੰਜ ਕਿਲੋਮੀਟਰ ਪੈਦਲ ਚਾਲ ਵਿਚ ਗੋਲਡ ਮੈਡਲ, ਕਸ਼ਮੀਰ ਸਿੰਘ ਗਿੱਲ ਨੇ 55 ਸਾਲ ਤੋਂ ਉਪਰਲੇ ਵਰਗ ਦੀ 800 ਮੀਟਰ ਦੋੜ ਵਿਚ ਬਰਾਊਂਜ ਮੈਡਲ, ਸੁਬੇਗ ਸਿੰਘ ਬੱਲ ਨੇ 55 ਸਾਲ ਤੋਂ ਉਪਰਲੇ ਵਰਗ ਦੀ 400 ਮੀਟਰ ਅੜਿੱਕਾ ਦੋੜ ਵਿਚ ਸਿਲਵਰ ਮੈਡਲ ਜਦੋਂ ਕਿ ਕਸ਼ਮੀਰ ਸਿੰਘ ਪੰਡੋਰੀ ਨੇ 65 ਸਾਲ ਤੋਂ ਉਪਰਲੇ ਵਰਗ ਦੀ 800 ਮੀਟਰ ਦੋੜ ਵਿਚ ਬਰਾਊਂਜ ਮੈਡਲ ਹਾਸਲ ਕੀਤਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਆਪਣੀ ਉੋਮਰ ਦੇ 6ਵੇਂ ਦਹਾਕੇ ਦੇ ਨਜ਼ਦੀਕ ਪਹੁੰਚ ਚੁੱਕੇ ਇਨ੍ਹਾਂ ਵੈਟਰਨ/ਮਾਸਟਰਜ਼ ਐਥਲੈਟਿਕਸ ਖਿਡਾਰੀਆਂ ਨੇ ਇਸ ਤੋਂ ਪਹਿਲਾਂ ਵੀ ਕਈ ਸੂਬਾ, ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ਦੇ ਮਾਸਟਰਜ਼ ਐਥਲੈਟਿਕਸ ਖੇਡ ਮੁਕਾਬਲਿਆਂ ਵਿਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply