Wednesday, February 25, 2026

ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ ਨਾਟਕ- ਏ ਸੋਅਲ ਸਾਗਾ

ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ ਦੀਪ ਦਵਿੰਦਰ ਸਿੰਘ)- ਸ਼੍ਰੋਮਣੀ ਨਾਟਕਕਾਰ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਪੰਜਾਬ ਦੀ ਨਾਮਵਰ ਰੰਗਮੰਚ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ, ਅਮਨਦੀਪ ਹਸਪਤਾਲ, ਮਮਤਾ ਨਿਕੇਤਨ ਤਰਨ ਤਾਰਨ ਅਤੇ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪਦਮ ਭੂਸ਼ਨ ਸਵਰਗੀ ਨਾਟਕਕਾਰ ਹੈਸਨਮ ਕਨਹਾਈ ਲਾਲ ਨੂੰ ਸਮਰਪਿਤ 14ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਦੂਜੇ ਦਿਨ ਵਿਭਾਨਸ਼ੂ ਵੈਭਵ ਦਾ ਲਿਖਿਆ ਅਤੇ ਦਾਨਿਸ਼ ਇਕਬਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਏ ਸੋਅਲ ਸਾਗਾ’ ਦਾ ਮੰਚਨ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ। PPN2901201732
ਇਹ ਨਾਟਕ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਇਹਨਾਂ ਜਿਆਦਾ ਪੈਸੇ ਅਤੇ ਵੱਡਾ ਬਣਨ ਲਈ ਕੋਸ਼ਿਸ਼ ਵਿੱਚ ਭੱਜ ਰਹੇ ਹਾਂ ਕਿ ਕਈ ਵਾਰ ਆਪਣੀ ਆਤਮਾ ਦੀ ਅਵਾਜ਼ ਨੂੰ ਵੀ ਨਜ਼ਰ ਅੰਦਾਜ ਕਰ ਦਿੰਦੇ ਹਾਂ। ਸਾਡਾ ਸਰੀਰ ਜੋ ਕਿ ਇਕ ਦਿਨ ਖ਼ਤਮ ਹੋ ਜਾਵੇਗਾ ਉਸ ਨੂੰ ਬਚਾਉਣ ਲਈ ਹਰ ਵਕਤ ਕਰਦੇ ਰਹਿੰਦੇ ਹਾਂ। ਆਤਮਾ ਜਦਕਿ ਬਾਰ-ਬਾਰ ਮਰਦੀ ਰਹਿੰਦੀ ਹੈ। ਇਸ ਨਾਟਕ ਵਿੱਚ ਇਸੇ ਗੱਲ ਨੂੰ ਸੰਵਾਦ, ਸੰਗੀਤ ਅਤੇ ਅਦਾਕਾਰੀ ਰਾਹੀਂ ਵਿਖਾਇਆ ਗਿਆ ਹੈ। ਨਾਟਕ ਦਾ ਮੁੱਖ ਪਾਤਰ ਕਮਲ ਨੈਣ ਚੌਬੇ (ਦਾਨਿਸ਼ ਇਕਬਾਲ), ਇਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੇ ਸਾਧਾਰਨ ਪਰਿਵਾਰ ਦਾ ਹੈ। ਉਸ ਦੀ ਇਛਾ ਹੈ ਕਿ ਉਹ ਇਕ ਵੱਡਾ ਗਾਇਕ ਬਣੇ ਜੋ ਕਿ ਨਾਟਕ ਦੇ ਅੰਤ ਵਿੱਚ ਬਣ ਜਾਂਦਾ ਹੈ। ਆਪਣੇ ਸਫ਼ਰ ਵਿੱਚ ਉਹ ਕਈ ਐਸੇ ਮੋੜਾਂ ਤੋਂ ਹੋ ਕੇ ਲੰਘਦਾ ਹੈ ਜਿਥੇ ਉਸ ਦੀ ਆਤਮਾ ਰੋਕਦੀ ਹੈ। ਪਰ ਸਫ਼ਲ ਹੋਣ ਦੇ ਨਸ਼ੇ ਵਿੱਚ ਉਹ ਆਪਣੀ ਆਤਮਾ ਦੀ ਨਹੀਂ ਸੁਣਦਾ ਅਤੇ ਅਖੀਰ ਵਿੱਚ ਜਦੋਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਤਾਂ ਕਿ ਉਸ ਦੀ ਆਤਮਾ ਮਰ ਚੁੱਕੀ ਹੈ ਫਿਰ ਅਫ਼ਸੋਸ ਕਰਦਾ ਹੈ ਅਤੇ ਆਪਣੇ ਆਪ ਨੂੰ ਬਦਲਣ ਦੀ ਜਦੋ-ਜਹਿਦ ਕਰਦਾ ਹੈ। ਇਸ ਨਾਟਕ ਦੇ ਪਾਤਰ ਸੁਨੀਤ ਵੋਹਰਾ, ਇਸ਼ਾਨ ਅਲੀ, ਜੇਬਾ ਦਾਨਿਸ਼ ਕਲਾਕਾਰਾਂ ਵਲੋਂ ਦਮਦਾਰ ਅਦਾਕਾਰੀ ਪੇਸ਼ ਕੀਤੀ ਗਈ। ਇਸ ਮੌਕੇ ਨਾਟਕਕਾਰ ਜਗਦੀਸ਼ ਸਚਦੇਵਾ, ਵਿਜੇ ਸ਼ਰਮਾ, ਹਰਿੰਦਰ ਸੋਹਲ, ਗੁਰਿੰਦਰ ਮਕਨਾ, ਨਰਿੰਦਰ ਸਾਂਘੀ, ਇੰਦਰਜੀਤ ਸਹਾਰਨ ਆਦਿ ਦਰਸ਼ਕ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply