Thursday, February 26, 2026

31 ਜਨਵਰੀ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਕਾਨਫਰੰਸ ਰਾਜ ਬਦਲੋ-ਸਮਾਜ ਬਦਲੋ ’ਚ ਸ਼ਾਮਲ ਹੋਣ ਦੀ ਅਪੀਲ

ਸਮਰਾਲਾ, 30 ਜਨਵਰੀ (ਪੰਜਾਬ ਪੋਸਟ- ਕੰਗ)- ਲੋਕ ਮੋਰਚਾ ਪੰਜਾਬ ਇਕਾਈ ਸਮਰਾਲਾ ਦੇ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੱੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨਕਲਾਬੀ ਜਮਹੂਰੀ ਲਹਿਰ ਦੇ ਦੋ ਦਰਜ਼ਨ ਦੇ ਕਰੀਬ ਸੰਘਰਸ਼ਸ਼ੀਲ ਆਗੂੁਆਂ, ਕਾਰਕੁੰਨਾ ਦੀ ਮੀਟਿੰਗ ਅਯੋਜਿਤ ਕੀਤੀ ਗਈ।ਮੀਟਿੰਗ ’ਚ ਸਾਥੀ ਯਸ਼ਪਾਲ ਅਤੇ ਕੁਲਵੰਤ ਸਿੰਘ ਤਰਕ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮੌਕਾਪ੍ਰਸਤ ਵੋਟ ਪਾਰਟੀਆਂ ਦੀ ਲੋਕ ਵਿਰੋਧੀ ਦੰਬੀ ਤੇ ਲੋਟੂ ਸਿਆਸਤ ਦੇ ਮੁਕਾਬਲੇ ਸੰਘਰਸ਼ਸ਼ੀਲ ਲੋਕਾਂ ਦੀ ਇਨਕਲਾਬੀ ਧਿਰ ਵੱਲੋਂ ਇੱਕ ਖਰੀ ਲੋਕ ਪੱਖੀ ਸਿਆਸੀ ਬਦਲ ਉਭਾਰਨ ਲਈ ‘ਰਾਜ ਬਦਲੋ-ਸਮਾਜ ਬਦਲੋ’ ਸੂਬਾ ਪੱਧਰੀ ਕਾਨਫਰੰਸ ’ਚ ਵੱਧ ਚੜਕੇ ਸ਼ਾਮਲ ਹੋਣ ਲਈ ਬਠਿੰਡਾ ਵਿਖੇ, ਮਿਤੀ 31 ਜਨਵਰੀ ਨੂੰ 11.00 ਵਜੇ ਪੁੱਜਣ ਦਾ ਸੱਦਾ ਦਿੱਤਾ ਹੈ।ਆਗੂਆਂ ਨੇ ਕਿਹਾ ਕਿ ਇਨ੍ਹਾਂ ਲੁਟੇਰਿਆਂ ਦੇ ਝੂਠੇ ਵਾਦਿਆਂ, ਲਾਰਿਆਂ ’ਚ ਨਾ ਆ ਕੇ ਆਪਣੀਆਂ ਬੁਨਿਆਦੀ ਸਮੱਸਿਆਵਾਂ ਭ੍ਰਿਸ਼ਟਾਚਾਰ, ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਗਰੀਬੀ, ਹਰ ਕਿਸਮ ਦੇ ਜ਼ਬਰ ਤੇ ਬੇਇਨਸਾਫੀ ਖਿਲਾਫ ਆਪਣੇ ਹੱਕੀ ਤੇ ਇਨਕਲਾਬੀ ਸੰਘਰਸ਼ ਇੱਕਜੁਟ ਹੋ ਕੇ ਤੇਜ਼ ਕਰਨ ਦੀ ਲੋੜ ਹੈ, ਕਿਉਂਕਿ  ਚੋਣਾਂ ਰਾਹੀਂ ਅੱਜ ਤੱਕ ਲੋਕਾਂ ਦੀ ਮੁਕਤੀ ਨਹੀਂ ਹੋਈ, ਪਿਛਲੇ 70 ਸਾਲਾਂ ਤੋਂ ਲੋਕ ਨਰਕ ਭਰੀ ਜ਼ਿੰਦਗੀ ਭੋਗ ਰਹੇ ਹਨ। ਆਗੂਆਂ ਨੇ ਕਿਹਾ ਕਿ ਲੁਟੇਰੀਆਂ ਹਾਕਮ ਜਮਾਤਾਂ ਦੀ ਪੁੱਗਤ ਵਾਲੀਆਂ ਸੰਸਥਾਵਾਂ ਦੇ ਮੁਕਾਬਲੇ ਲੋਕਾਂ ਦੀ ਪੁੱਗਤ ਵਾਲੀਆਂ ਸੰਸਥਾਵਾਂ ਦੀ ਉਸਾਰੀ ਕਰਨ ਤੇ ਕਿਰਤੀ ਲੋਕਾਂ ਦੀ ਪੁੱਗਤ ਤੇ ਬੁੱਕਤ ਵਾਲੇ ਸਮਾਜ ਦੀ ਉਸਾਰੀ ਕਰਨ ਦੀ ਲੋੜ ਹੈ, ਆਗੂਆਂ ਨੇ ਰਾਜ ਬਦਲੋ- ਸਮਾਜ ਬਦਲੋ ਕਮੇਟੀ ਵੱਲੋਂ ਪ੍ਰਕਾਸ਼ਤ ਹੱਥ ਪਰਚੇ ਤੇ ਕਿਤਾਬਚੇ ਲੋਕਾਂ ’ਚ ਵੱਡੇ ਪੱਧਰ ’ਤੇ ਵੰਡੇ।ਇਲਾਕੇ ਦੇ ਵੱਖ ਵੱਖ ਪਿੰਡ ’ਚ ਰਾਜ ਬਦਲੋ-ਸਮਾਜ ਬਦਲੋ ਮੁਹਿੰਮ ਲੈ ਕੇ ਗਏ।31 ਜਨਵਰੀ ਨੂੰ ਬਠਿੰਡਾ ਕਾਨਫਰੰਸ ’ਚ ਸ਼ਾਮਲ ਹੋਣ ਲਈ ਸਮਰਾਲਾ ਤੋਂ ਗੱਡੀ ਸਵੇਰੇ 7:30 ਵਜੇ ਰਵਾਨਾ ਹੋਵੇਗੀ। ਸਮੁੱਚੇ ਲੋਕਾਂ ਨੂੰ ਬਠਿੰਡਾ ਕਾਨਫਰੰਸ ਵਿੱਚ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply