ਚੌਂਕ ਮਹਿਤਾ, 30 ਜਨਵਰੀ (ਜੋਗਿੰਦਰ ਸਿੰਘ ਮਾਣਾ)- ਹਲਕਾ ਜੰਡਿਆਲਾ ਗੁਰੁ ਤੋ ਸ੍ਰਮੋਣੀ ਅਕਾਲੀ ਬਾਦਲ ਦੇ ਉਮੀਦਵਾਰ ਡਾ. ਦਲਬੀਰ ਸਿੰਘ ਵੇਰਕਾ ਨੇ ਆਪਣੇ ਹਜਾਰਾਂ ਸਮਰਥਕਾ ਨਾਲ ਚੌਂਕ ਮਹਿਤਾ ਵਿੱਚ ਭਾਰੀ ਰੋਡ ਸ਼ੋਅ ਕੱਢਿਆ।ਡਾ. ਵੇਰਕਾ ਨੇ ਹਰ ਦੁਕਾਨਦਾਰ ਭਰਾਵਾਂ ਨੂੰ ਮਿਲ ਕੇ ਸ੍ਰਮੋਣੀ ਅਕਾਲੀ ਦਲ ਬਾਦਲ ਦੇ ਚੋਣ ਨਿਸ਼ਾਨ (ਤੱਕੜੀ) ਨੂੰ ਵੱਧ ਤੋ ਵੱਧ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ ਗਈ।ਇਸ ਮੌਕੇ ਪੱਤਰਕਾਰ ਜੋਗਿੰਦਰ ਮਾਣਾ ਨਾਲ ਵਿਸ਼ੇਸ਼ ਮੁਲਾਕਤ ਕਰਦਿਆਂ ਕਿਹਾ ਕਿ ਸ੍ਰਮੋਣੀ ਅਕਾਲੀ ਦਲ ਬਾਦਲ ਸਰਕਾਰ ਹੀ ਹਰ ਇੱਕ ਦੇ ਦੁੱਖ ਸੁੱਖ ਦੀ ਭਾਈਵਾਲ ਹੈ ਤੇ ਲੋਕਾਂ ਨੂੰ ਕਾਂਗਰਸ ਤੇ ਆਪ ਤੋ ਸੁਚੇਤ ਰਹਿਣ ਨੂੰ ਕਿਹਾ ਜੋ ਕਿ ਕਦੇ ਵੀ ਪੰਜਾਬ ਦੇ ਮਿੱਤ ਨਹੀ ਹਨ।
ਇਸ ਮੌਕੇ ਇਹਨਾਂ ਨਾਲ ਜਿਲਾ ਮੀਤ ਪ੍ਰਧਾਨ ਹਰਗੋਪਾਲ ਸਿੰਘ ਰੰਧਾਵਾ, ਬਾਬਾ ਸੁਖਵੰਤ ਸਿੰਘ ਚੰਨਣਕੇ, ਚੇਅਰਮੈਨ ਕੰਵਰਦੀਪ ਸਿੰਘ ਮਾਨ, ਜਥੇ. ਰਾਜਬੀਰ ਸਿੰਘ ਉਦੋਨੰਗਲ, ਹਰਜਿੰਦਰ ਸਿੰਘ ਨੰਗਲੀ,ਜਥੇ. ਜਤਿੰਦਰ ਸਿੰਘ ਲੱਧਾਮੰਡਾ, ਬਲਦੇਵ ਸਿੰਘ ਅਠਵਾਲ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਸਰਪੰਚ ਭੁਪਿੰਦਰ ਸਿੰਘ ਚੂੰਗ, ਚੇਅਰਮੈਨ ਜਗਦੇਵ ਸਿੰਘ ਰੰਧਾਵਾ,ਸਰਪੰਚ ਮਾਸਟਰ ਅਜਾਦ ਸਿੰਘ, ਗੁਰਮੁੱਖ ਸਿੰਘ ਸਾਹਬਾ, ਪ੍ਰਧਾਨ ਅੰਮ੍ਰਿਤਸਰ ਦਿਹਾਤੀ ਪ੍ਰਗਟ ਸਿੰਘ ਖੱਬੇ ਰਾਜਪੂਤਾਂ, ਅਮਨ ਬੱਲ ਰਜਧਾਨ, ਸੁਖਵਿੰਦਰ ਸਿੰਘ, ਬਖਸੀਸ਼ ਸਿੰਘ, ਨਿਸ਼ਾਨ ਸਿੰਘ ਗੋਲਡੀ, ਰਾਜਬੀਰ ਸਿੰਘ ਮਹਿਤਾ ਮੈਂਬਰ, ਗੁਲਜਿੰਦਰ ਲਾਡੀ, ਰਾਣਾ ਚੂੰਗ ਆਦਿ ਪ੍ਰਮੁੱਖ ਸ਼ਖਸੀਅਤਾਂ ਤੇ ਵਰਕਰ ਹਾਜ਼ਰ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media