ਬਠਿੰਡਾ, 31 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਦੀ ਜਲਾਲਾਬਾਦ ਵਿੱਚ ਬਹੁਤ ਹੀ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਪੰਜਾਬ ਦੇ ਅਲੱਗ ਅਲੱਗ ਜਿਲਿਆ ਤੋਂ ਆਏ ਯੂਨੀਅਨ ਮੈਂਬਰ ਭਾਰੀ ਗਿਣਤੀ ਵਿੱਚ ਮੌਜੂਦ ਸਨ। ਇਸ ਮੀਟਿੰਗ ਵਿੱਚ ਯੂਨੀਅਨ ਦੁਆਰਾ ਯੁਨੀਅਨ ਦੀਆਂ ਦੀ ਮੰਗਾਂ ਨੂੰ ਪੂਰਾ ਕਰਨ ਲਈ ਅਗਲੀ ਰਣਨੀਤੀ ਤਿਆਰ ਕੀਤੀ ਗਈ।
ਇੱਕਠ ਨੂੰ ਸੰਬੋਧਨ ਕਰਦਿਆ ਯੁਨੀਅਨ ਦੇ ਜਨਰਲ ਸਕੱਤਰ ਵਰਿੰਦਰ ਸਿੰਘ ਨੇ ਆਕਾਲੀ-ਭਾਜਪਾ ਸਰਕਾਰ ਦੀਆਂ ਮੁਲਾਜ਼ਿਮ ਮਾਰੂ ਨੀਤੀਆਂ ਬਾਰੇ ਬਹੁਤ ਹੀ ਢੂਘਾਈ ਨਾਲ ਚਾਨਣਾ ਪਾਇਆ।ਉਹਨਾਂ ਕਿਹਾ ਇਹ ਸਰਕਾਰ ਕਿਸੇ ਵੀ ਤਰਾਂ ਨਾਲ ਮੁਲਾਜ਼ਿਮਾਂ ਦੇ ਹੱਕ ਦੀ ਸਰਕਾਰ ਨਹੀਂ ਹੈ ਉਲਟਾਂ ਇਹ ਸਰਕਾਰ ਮੁਲਜ਼ਿਮਾਂ ਤੇ ਆਮ ਜਨਤਾ ਨੰ ਨੂੰਤਰਫ ਲੋਲੀਪੋਪ ਦੇਣ ਵਿੱਚ ਐਕਸਪਰਟ ਹੈ। ਉਹਨਾਂ ਅੱਗੇ ਬੋਲਦਿਆ ਦੱਸਿਆਂ ਕਿ ਅਸੀ ਲਗਭਗ ਪਿਛਲੇ ਛੇ ਮਹੀਨੇ ਤੋਂ ਹੜਤਾਲ ਕਰ ਰਹੇ ਹਾਂ ਤੇ ਬਿਨਾਂ ਤਨਖਾਹ ਸਾਡੇ ਘਰਾਂ ਚੋਂ ਆਟਾ ਵੀ ਖਤਮ ਹੋ ਚੁੱਕਾ ਹੈ ਪਰ ਇਸ ਜ਼ਾਲਿਮ ਸਰਕਾਰ ਨੇ ਇੱਕ ਵੀ ਨਹੀਂ ਸੁਣੀ। ਮੀਟਿੰਗ ਮਗਰੋ ਯੂਨੀਅਨ ਨੇ ਇੱਕਠ ਕੀਤਾ ਜਿਸ ਵਿਚ ਆਮ ਜਨਤਾ ਵੀ ਸ਼ਾਮਿਲ ਹੋਈ। ਯੂਨੀਅਨ ਆਗੂਆਂ ਨੇ ਆਮ ਜਨਤਾਂ ਨੂੰ ਸੁਵਿਧਾ ਕਰਮਚਾਰੀਆਂ ਨਾਲ ਹੋਏ ਧੱਕੇ ਬਾਰੇ ਦੱਸਿਆ।
ਯੂਨੀਅਨ ਆਗੂਆਂ ਆਮ ਜਨਤਾ ਨੂੰ ਆਕਾਲੀ-ਭਾਜਪਾ ਸਰਕਾਰ ਦੀਆਂ ਹੱਕ ਮਾਰੂ ਨੀਤੀਆਂ ਬਾਰੇ ਖੁੱਲ ਕੇ ਜਾਣਕਾਰੀ ਦਿੱਤੀ ਤੇ ਲੋਕਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਦੇ ਹੋਏ ਇੱਕ ਚੰਗੀ ਤੇ ਇਮਾਨਦਾਰ ਸਰਕਾਰ ਚੁਨਣ ਲਈ ਪ੍ਰੇਰਿਆ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਸ ਸਰਕਾਰ ਦੀ ਚੋਣ ਕੀਤੀ ਜਾਵੇ ਜੋ ਪੰਜਾਬ ਅੰਦਰ ਰੋਜ਼ਗਾਰ ਪੈਦਾ ਕਰੇ ਤੇ ਨੌਜਵਾਨਾ ਨੂੰ ਰੋਜ਼ਗਾਰ ਪੱਖੀ ਸਿਖਿਆ ਦੇਵੇ ਨਾ ਕਿ ਲੋਕਾਂ ਨੂੰ ਆਟਾ ਦਾਲ, ਸਮਾਰਟ ਫੌਨ, ਵਾਈ-ਫਾਈ ਤੇ ਦੇਸੀ ਘਿਉ ਵੰਡ ਕੇ ਭਿਖਾਰੀ ਬਣਾਏ। ਆਪਣੇ ਸੰਬੋਧਨ ਦੌਰਾਨ ਬੋਲਦਿਆਂ ਯੂਨੀਅਨ ਪ੍ਰਧਾਨ ਸ਼੍ਰੀ ਰਵਿੰਦਰ ਰਵੀ ਨੇ ਕਿਹਾ ਕਿ ਜੇਕਰ ਅਸੀ ਸੁਵਿਧਾ ਕਰਮਚਾਰੀ ਇਸ ਬਾਦਲ ਸਰਕਾਰ ਦੀਆਂ ਸਕੀਮਾਂ ਜਿਵੇਂ ਆਟਾ ਦਾਲ ਤੇ ਹੋਰ ਕਈ ਸਕੀਮਾਂ ਦਾ ਕੰਪਿਉਟਰੀਕਰਨ ਕਰਕੇ ਉਹਨਾਂ ਨੂੰ ਸਫਲ ਕਰ ਸਕਦੇ ਹਨ ਤਾਂ ਇਹੀ ਕਰਮਚਾਰੀ ਹੁਣ ਇਹਨਾਂ ਬਾਦਲਾਂ ਦੀ ਸਰਕਾਰ ਨੂੰ ਪੰਜਾਬ ‘ਚ’ ਅਸਫਲ ਕਰਨ ਦੀ ਵੀ ਤਾਕਤ ਰੱਖਦੇ ਹਨ। ਉਹਨਾਂ ਅੱਗੇ ਬੋਲਦਿਆ ਆਖਿਆ ਕਿ ਇਹ ਦੋਵੇਂ ਪਿਉ-ਪੁੱਤ ਸਾਡੀ ਯੂਨੀਅਨ ਨੂੰ ਪਿਛਲੇ ਛੇ ਮਹੀਨੇ ਤੋਂ ਲਾਰੇ ਲਾ ਰਹੇ ਨੇ। ਅਸੀ ਪਿਛਲੇ ਛੇ ਮਹੀਨੇ ਤੋਂ ਘਰ ਵਿੱਚ ਬੱਚਿਆਂ ਨਾਲ ਬਹਿ ਕੇ ਨਹੀ ਦੇਖਿਆ ਸਗੋ ਇਸ ਸਰਕਾਰ ਨਾਲ ਆਪਣੇ ਹੱਕਾ ਲਈ ਲੜ ਰਹੇ ਹਾਂ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆਂ ਅੱਜ ਦੀ ਸਭ ਤੋਂ ਵੱਡੀ ਤਾਕਤ ਹੈ ਤੇ ਅਸੀ ਇਸ ਤਾਕਤ ਨੂੰ ਇਸਤੇਮਾਲ ਕਰਨਾਂ ਜਾਣਦੇ ਹਾਂ ਤੇ ਇਸ ਤਾਕਤ ਨਾਲ ਲੋਕਾਂ ਤੱਕ ਸਹੀ ਤੇ ਮੁਲਾਜ਼ਿਮ ਪੱਖੀ ਸਰਕਾਰ ਲਿਆਉਣ ਦੀ ਗੱਲ ਪਹੁੰਚਾਈ ਜਾਵੇਗੀ।
Punjab Post Daily Online Newspaper & Print Media