ਬਠਿੰਡਾ, 31 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬੀਤੇ ਦਿਨੀ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਗੱਤਕਾ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਵੱਖ-ਵੱਖ ਮੁਕਾਬਲਿਆ ਦੇ ਅਧਾਰ ਤੇ ੳੱਵਰਆਲ ਟਰਾਫੀ ਯੂਨੀਵਰਸਿਟੀ ਦੇ ਫਿਜੀਕਲ ਐਜੂਕੇਸ਼ਨ ਕਾਲਜ ਨੇ ਜਿੱਤੀ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਰਵਿੰਦਰ ਸੂਮਲ ਨੇ ਦੱਸਿਆ ਕਿ ਫਰੀ ਸੋਟੀ ਲੜਕਿਆਂ ਦੇ ਮੁਕਾਬਲੇ ਵਿੱਚ ਇਕਬਾਲ ਸਿੰਘ, ਸੁਖਜਿੰਦਰ ਸਿੰਘ ਅਤੇ ਖੇਮ ਸਿੰਘ ਨੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਮੁਕਾਬਲੇ ਵਿੱਚ ਲੜਕੀਆਂ ਵਿੱਚ ਸੁਖਬੀਰ ਕੌਰ, ਅਮਨਪ੍ਰੀਤ ਕੌਰ ਅਤੇ ਸੰਦਲਦੀਪ ਕੌਰ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰਾਂ ਸਿੰਗਲ ਸਟਿੱਕ ਮੁਕਾਬਲਿਆਂ ਵਿੱਚ ਸਰਬਜੀਤ ਸਿੰਘ, ਲਵਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਜੇਤੂ ਰਹੇ।ਲੜਕੀਆਂ ਵਿੱਚ ਇਸੇ ਮੁਕਾਬਲੇ ਵਿੱਚ ਸ਼ਰਨਜੀਤ ਕੌਰ, ਯਾਦਵਿੰਦਰ ਕੌਰ ਅਤੇ ਹਰਸ਼ਦੀਪ ਕੌਰ ਨੇ ਬਾਜੀ ਮਾਰੀ। ਡਾ. ਰਵਿੰਦਰ ਸੂਮਲ ਨੇ ਹੋਰਨਾਂ ਮਹਿਮਾਨਾਂ ਅਤੇ ਆਯੋਜਕਾਂ ਸਮੇਤ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।ਸਮੁੱਚੇ ਮੁਕਾਬਲਿਆਂ ਵਿੱਚ ਗੱਤਕਾ ਕੋਚ, ਗੁਰਪ੍ਰੀਤ ਸਿੰਘ ਨੇ ਰੈਫਰੀ ਦੀ ਬੇਹਤਰੀਨ ਭੂਮਿਕਾ ਨਿਭਾਈ। ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਉਪਕੁਲਪਤੀ ਅਤੇ ਸਪੋਰਟਸ ਕਮੇਟੀ ਦੇ ਪ੍ਰਧਾਨ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਇਸ ਸੈਲਫ ਡਿਫੈਂਸ ਦੇ ਮੁਕਾਬਲਿਆਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ।ਪ੍ਰੋ. ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਨੇ ਆਯੋਜਕਾਂ ਦੇ ਉਦਮ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਖੇਡਾਂ ਪ੍ਰਤੀ ਹਰ ਸੰਭਵ ਯੋਗਦਾਨ ਦਾ ਭਰੋਸਾ ਦਵਾਇਆ।ਸੰਸਥਾ ਦੇ ਮਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਆਯੋਜਕਾਂ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦੇ ਪਾਤਰ ਦਰਸਾਉਂਦੇ ਹੋਏ ਸਰਵਪੱਖੀ ਸਖਸ਼ੀਅਤ ਦੇ ਵਿਕਾਸ ਲਈ ਖੇਡਾਂ ਨੂੰ ਅਤੀ ਜਰੂਰੀ ਦੱਸਿਆ।
Punjab Post Daily Online Newspaper & Print Media