Sunday, July 26, 2026

ਵਿਸ਼ੇਸ਼ ਲੋੜਾਂ ਵਾਲੇ ਬੱਚੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਕਰਨਗੇ ਕੈਂਡਲ ਮਾਰਚ

ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਜ਼ਿਲ੍ਹਾ ਚੋਣ ਅਧਿਕਾਰੀ ਡਾ. ਬਸੰਤ ਗਰਗ ਦੀ ਅਗਵਾਈ ਹੇਠ ਇਸ ਵਾਰ ਜਿਲ੍ਹੇ ਵਿਚ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਇਕੱਠੀਆਂ ਹੋ ਰਹੀਆਂ ਚੋਣਾਂ ਵਿਚ ਵੋਟਰਾਂ ਨੂੰ ਵੱਧ ਤੋਂ ਵੱਧ ਮੱਤਦਾਨ ਕਰਨ ਵਾਸਤੇ ਜਾਗਰੂਕ ਕਰਨ ਲਈ ਪੂਰੀ ਵਾਹ ਲਾਈ ਜਾ ਰਹੀ ਹੈ।ਜ਼ਿਲ੍ਹੇ ਵਿਚ ਰਹਿ ਰਹੇ ਵਿਸ਼ੇਸ ਲੋੜਾਂ ਵਾਲੇ ਵੋਟਰਾਂ ਨੂੰ ਵੀ ਬੂਥ ਤੱਕ ਲਿਆਉਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। Sonali Giri MCA Comm

ਇਸ ਬਾਰੇ ਜਾਣਕਾਰੀ ਦਿੰਦੇ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਮੈਡਮ ਸੋਨਾਲੀ ਗਿਰੀ ਨੇ ਦੱਸਿਆ ਕਿ ਅਜਿਹੇ ਵੋਟਰ, ਜੋ ਵੋਟ ਪਾਉਣ ਲਈ ਆਪਣੇ-ਆਪ ਬੂਥ ’ਤੇ ਨਹੀਂ ਆ ਸਕਦੇ, ਉਨਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨਾਂ ਨੂੰ ਬੂਥ ’ਤੇ ਲਿਆਉਣ ਦਾ ਪ੍ਰਬੰਧ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਅਜਿਹੇ ਵੋਟਰਾਂ ਨੂੰ ਬੂਥ ’ਤੇ ਅੰਦਰ ਤੱਕ ਖੜਨ ਲਈ ਐਨ. ਸੀ. ਸੀ ਅਤੇ ਐਨ.ਐਸ.ਐਸ ਵਲੰਟਰੀਅਰਾਂ ਦੀ ਮਦਦ ਲਈ ਜਾ ਰਹੀ ਹੈ।ਮੈਡਮ ਗਿਰੀ ਨੇ ਦੱਸਿਆ ਕਿ ਇੰਨਾਂ ਵੋਟਰਾਂ ਵਿਚੋਂ ਹੀ ਕੁੱਝ ਵੋਟਰ ਜੋ ਤੁਰ-ਫਿਰ ਸਕਦੇ ਹਨ, ਉਨਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਵੀ ਵੋਟਰ ਜਾਗਰੂਕਤਾ ਵਿਚ ਮਦਦ ਲੈ ਰਿਹਾ ਹੈ ਅਤੇ ਇਹ ਬੱਚੇ ਕੱਲ 1 ਫਰਵਰੀ ਨੂੰ ਕੋਤਵਾਲੀ ਨੇੜੇ ਕੈਂਡਰ ਮਾਰਚ ਕੱਢ ਕੇ ਸੂਝਵਾਨ ਵੋਟਰਾਂ ਨੂੰ ਆਪਣੀ ਵੋਟ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਪਾਉਣ ਵਾਸਤੇ ਜਾਗਰੂਕ ਕਰਨਗੇ। ਉਨਾਂ ਦੱਸਿਆ ਕਿ ਇਹ ਮਾਰਚ ਵਿਰਾਸਤੀ ਸਟਰੀਟ ਵਿਚ ਗੁਜਰਦਾ ਹੋਇਆ ਵੋਟਰਾਂ ਨੂੰ ਜਾਗਰੂਕ ਕਰੇਗਾ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply