Thursday, February 26, 2026

ਜਿਲਾ ਸੈਸ਼ਨ ਜੱਜ ਗੁਰਬੀਰ ਸਿੰਘ ਵਲੋਂ ਜ਼ੇਲ੍ਹ ਬੈਰਕਾਂ ਵਿੱਚ ਕਾਨੂੰਨੀ ਸੇਵਾਵਾਂ ਸਬੰਧੀ ਸੈਮੀਨਾਰ

ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਜਿਲ੍ਹਾ ਸੈਸ਼ਨ ਜੱਜ ਗੁਰਬੀਰ ਸਿੰਘ ਜ਼ਿਲ੍ਹਾ ਕਾਨੂੰਨੀ, ਸੇਵਾਵਾਂ ਅਥਾਰਟੀ ਜਿਲ੍ਹਾ ਸੈਸ਼ਨ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ, ਸੇਵਾਵਾਂ ਅਥਾਰਟੀ ਮੈਡਮ ਗਰੀਸ਼, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ, ਸੇਵਾਵਾਂ ਅਥਾਰਟੀ ਅਤੇ ਸ੍ਰੀ ਯੁਕਤੀ ਗੌਇਲ, ਚੀਫ ਜੁਡੀਸ਼ੀਅਲ ਮਜਿਸਟਰੈਟ (ਜੱਜ) ਸਾਹਿਬ ਜੀ ਵੱਲੋਂ ਜ਼ੇਲ੍ਹ ਦਾ ਦੌਰਾ ਕੀਤਾ ਗਿਆ।ਜ਼ੇਲ੍ਹ ਵਿੱਚ ਜ਼ੇਲ੍ਹ ਸੁਪਰਡੈਂਟ ਤੋਂ ਇਲਾਵਾ ਹੋਰ ਜੇਲ੍ਹ ਅਧਿਕਾਰੀ ਵੀ ਮੌਜੂਦ ਸਨ।

PPN3101201717
ਗੁਰਬੀਰ ਸਿੰਘ ਅਤੇ ਮੈਡਮ ਗਰੀਸ਼, ਸੀ.ਜੇ.ਐਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ੇਲ੍ਹ ਵਿੱਚ ਬੈਰਕਾਂ ਵਿੱਚ ਜਾ ਕੇ ਸੈਮੀਨਾਰ ਲਗਾਇਆ ਗਿਆ।ਜਿਸ ਵਿੱਚ ਸਭ ਨੂੰ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ ਜ਼ੇਲ੍ਹ ਵਿੱਚ ਕੈਦੀਆਂ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ ਗਿਆ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਨ ਲਈ ਜ਼ੇਲ੍ਹ ਸੁਪਰਡੈਂਟ ਨੂੰ ਕਿਹਾ ਗਿਆ।ਜ਼ੇਲ੍ਹ ਵਿੱਚ ਜਿਹਨਾਂ ਕੈਦੀਆਂ ਨੂੰ ਵਕੀਲ ਨਹੀਂ ਮਿਲੇ ਸਨ ਉਹਨਾਂ ਕੈਦੀਆਂ ਨੂੰ ਫਰੀ ਵਕੀਲ ਦੇਣ ਲਈ ਫਾਰਮ ਭਰੇ ਗਏ।ਇਸ ਦੌਰਾਨ ਮੈਡਮ ਗਰੀਸ਼ ਅਤੇ ਜੱਜ ਯੁਕਤੀ ਗੌਇਲ ਵਲੋਂ ਜ਼ੇਲ ਵਿੱਚ ਕੈਂਪ ਕੋਰਟ ਲਗਾਈ ਗਈ।ਜਿਸ ਵਿੱਚ ਮੌਕੇ ਪਰ ਹੀ 27 ਛੌਟੇ ਕੇਸਾਂ ਦਾ ਨਿਪਟਾਰਾ ਕਿਤਾ ਗਿਆਂ ਅਤੇ ਬਣਦੀ ਰਿਹਾਈ ਕੇ ਹੁਕਤ ਸੁਣਾਏ ਗਏ।ਇਸ ਤੋ ਇਲਾਵਾ ਇਕ ਹੋਰ ਕੈਂਪ ਕੋਰਟ ਨੈੇਸ਼ਨਲ ਲੋਕ ਅਦਾਲਤ 11/02/2017 ਤੋ ਪਹਿਲਾਂ ਵੀ ਲਗਾਈ ਜਾਵੇਗੀ।ਜਿਸ ਵਿੱਚ ਵੱਧ ਤੋ ਵੱਧ ਕੇਸਾਂ ਦਾ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ। ਜ਼ਿਲ੍ਹਾ ਕਚਿਹਰੀ ‘ਚ ਵੀ ਨੈੇਸ਼ਨਲ ਲੋਕ ਅਦਾਲਤ 11/02/2017 ਨੂੰ ਲਗਾਈ ਜਾ ਰਹੀ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply